ਮੁੰਬਈ (ਬਿਊਰੋ): ਅਕਸ਼ੇ ਕੁਮਾਰ ਅਤੇ ਟਾਈਗਰ ਸ਼ਰਾਫ ਦੀ ਫ਼ਿਲਮ 'ਬੜੇ ਮੀਆਂ ਛੋਟੇ ਮੀਆਂ' ਇਸ ਸਾਲ ਈਦ ਦੇ ਖ਼ਾਸ ਮੌਕੇ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫ਼ਿਲਮ ਦੇ ਟ੍ਰੇਲਰ ਨੇ ਰਿਲੀਜ਼ ਹੋਣ ਤੋਂ ਬਾਅਦ ਖੂਬ ਧਮਾਲ ਮਚਾ ਦਿੱਤਾ ਸੀ ਪਰ ਰਿਲੀਜ਼ ਦੇ ਇਕ ਹਫਤੇ ਦੇ ਅੰਦਰ ਹੀ ਇਹ ਫ਼ਿਲਮ ਪ੍ਰਸ਼ੰਸਕਾ ਨੂੰ ਆਕਰਸ਼ਿਤ ਕਰਨ 'ਚ ਅਸਫਲ ਰਹੀ ਅਤੇ 350 ਕਰੋੜ ਦੇ ਬਜਟ ਨਾਲ ਬਣੀ ਇਹ ਫ਼ਿਲਮ ਅੱਧੇ ਬਜਟ ਦੀ ਵੀ ਕਮਾਈ ਨਹੀਂ ਕਰ ਸਕੀ। ਅਜਿਹੇ 'ਚ ਸਿਨੇਮਾਘਰਾਂ ਤੋਂ ਬਾਅਦ ਇਹ ਫ਼ਿਲਮ OTT ਪਲੇਟਫਾਰਮ 'ਤੇ ਵੀ ਧਮਾਲ ਮਚਾਉਣ ਲਈ ਤਿਆਰ ਹੈ। ਇਸ ਲਈ ਤੁਸੀਂ ਘਰ ਬੈਠੇ ਇਸ ਐਕਸ਼ਨ ਨਾਲ ਭਰਪੂਰ ਫ਼ਿਲਮ ਨੂੰ ਦੇਖ ਸਕਦੇ ਹੋ ਅਤੇ ਫੈਸਲਾ ਕਰ ਸਕਦੇ ਹੋ ਕਿ ਫ਼ਿਲਮ ਕਿੱਥੇ ਗਲਤ ਹੋਈ, ਜਿਸ ਕਾਰਨ ਇਹ ਫਲਾਪ ਫ਼ਿਲਮਾਂ ਦੀ ਸ਼੍ਰੇਣੀ ‘ਚ ਆ ਗਈ ਹੈ। ਇਸ ਲਈ, ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ OTT 'ਤੇ ਦਰਸ਼ਕ ਇਸ ਫ਼ਿਲਮ ਨੂੰ ਦੇਖ ਸਕਦੇ ਹਨ।
ਦੱਸ ਦਈਏ ਕਿ ਅਕਸ਼ੇ ਕੁਮਾਰ ਅਤੇ ਟਾਈਗਰ ਸ਼ਰਾਫ ਦੀ ਫ਼ਿਲਮ 'ਬੜੇ ਮੀਆਂ ਛੋਟੇ ਮੀਆਂ' ਓ.ਟੀ.ਟੀ. 'ਤੇ ਆ ਰਹੀ ਹੈ। ਨਿਰਦੇਸ਼ਕ ਅਲੀ ਅੱਬਾਸ ਜ਼ਫਰ ਦੁਆਰਾ ਨਿਰਦੇਸ਼ਿਤ ਇਹ ਫਿਲਮ 6 ਜੂਨ ਨੂੰ ਨੈੱਟਫਲਿਕਸ 'ਤੇ ਪ੍ਰਸਾਰਿਤ ਹੋਵੇਗੀ। ਹਾਲਾਂਕਿ ਭਾਸ਼ਾਵਾਂ ਨੂੰ ਲੈ ਕੇ ਕੋਈ ਅਪਡੇਟ ਸਾਹਮਣੇ ਨਹੀਂ ਆਈ ਹੈ।
ਜ਼ਿਕਰਯੋਗ ਹੈ ਕਿ ਫ਼ਿਲਮ 'ਚ ਅਕਸ਼ੇ ਕੁਮਾਰ ਅਤੇ ਟਾਈਗਰ ਸ਼ਰਾਫ ਤੋਂ ਇਲਾਵਾ ਪ੍ਰਿਥਵੀਰਾਜ ਸੁਕੁਮਾਰਨ, ਮਾਨੁਸ਼ੀ ਛਿੱਲਰ, ਅਲਾਇਆ ਐੱਫ, ਸੋਨਾਕਸ਼ੀ ਸਿਨਹਾ ਅਤੇ ਰੋਨਿਤ ਰਾਏ ਅਹਿਮ ਭੂਮਿਕਾਵਾਂ 'ਚ ਹਨ।
12 ਜੁਲਾਈ ਨੂੰ ਰਾਧਿਕਾ ਮਰਚੈਂਟ ਤੇ ਅਨੰਤ ਅੰਬਾਨੀ ਬੱਝਣਗੇ ਵਿਆਹ ਦੇ ਬੰਧਨ 'ਚ
NEXT STORY