ਗੈਜੇਟ ਡੈਸਕ- ਏਅਰਟੈੱਲ ਨੇ ਆਪਣੇ ਪ੍ਰੀਪੇਡ ਗਾਹਕਾਂ ਲਈ ਖਾਸ ਆਲ-ਇਨ-ਵਨ OTT ਰੀਚਾਰਜ ਪਲਾਨ ਲਾਂਚ ਕੀਤਾ ਹੈ। ਇਨ੍ਹਾਂ ਨਵੇਂ ਪਲਾਨਜ਼ ਤਹਿਤ ਗਾਹਕ 25 ਤੋਂ ਵੱਧ ਪ੍ਰਮੁੱਖ ਸਟਰੀਮਿੰਗ ਪਲੇਟਫਾਰਮਾਂ ਦਾ ਮਜ਼ਾ ਫ੍ਰੀ ਲੈ ਸਕਣਗੇ, ਜਿਨ੍ਹਾਂ 'ਚ Netflix, JioHotstar, Zee5, SonyLiv ਵਰਗੇ ਲੋਕਪ੍ਰਸਿੱਧ ਨਾਂ ਸ਼ਾਮਲ ਹਨ। ਇਹ ਪਲਾਨ 279 ਰੁਪਏ ਤੋਂ ਸ਼ੁਰੂ ਹੁੰਦੇ ਹਨ। ਏਅਰਟੈੱਲ ਨੇ 3 ਨਵੇਂ ਪਲਾਨ ਪੇਸ਼ ਕੀਤੇ ਹਨ।
279 ਰੁਪਏ ਵਾਲਾ ਰੀਚਰਾਜ ਪਲਾਨ
ਸਭ ਤੋਂ ਘੱਟ ਕੀਮਤ ਵਾਲਾ 270 ਰੁਪਏ ਵਾਲਾ ਪਲਾਨ ਇਕ ਮਹੀਨੇ ਦੀ ਮਿਆਦ ਨਾਲ ਆਉਂਦਾ ਹੈ ਅਤੇ ਇਸ ਵਿਚ ਨੈੱਟਫਵਿਕਸ ਬੇਸਿਕ, ਜੀ5, ਜੀਓ ਹੌਟਸਟਾਰ ਅਤੇ ਏਅਰਟੈੱਲ ਐਕਸਟਰੀਮ ਪਲੇਅ ਪ੍ਰੀਮੀਅਮ ਦੀ ਮੈਂਬਰਸ਼ਿਪ ਮਿਲਦੀ ਹੈ। ਇਸ ਪਲਾਨ 'ਚ 1GB 5G ਡਾਟਾ ਵੀ ਸ਼ਾਮਲ ਹੈ।
598 ਰੁਪਏ ਵਾਲਾ ਰੀਚਾਰਜ ਪਲਾਨ
ਇਸ ਪਲਾਨ 'ਚ ਇਕ ਮਹੀਨੇ ਦੀ ਮਿਆਦ ਨਾਲ ਅਨਲਿਮਟਿਡ ਕਾਲਿੰਗ, ਅਨਲੀਮਟਿਡ 5ਜੀ ਡਾਟਾ ਅਤੇ ਸਾਰੇ OTT ਸਬਸਕ੍ਰਿਪਸ਼ਨ ਸ਼ਾਮਲ ਹਨ। ਇਹ ਪਲਾਨ ਉਨ੍ਹਾਂ ਗਾਹਕਾਂ ਲਈ ਫਾਇਦੇਮੰਦ ਹੈ ਜੋ ਇੰਟਰਨੈੱਟ ਅਤੇ OTT ਕੰਟੈਂਟ ਦੋਵਾਂ ਦੀ ਜ਼ਿਆਦਾ ਵਰਤੋਂ ਕਰਦੇ ਹਨ।
1,729 ਰੁਪਏ ਵਾਲਾ ਪਲਾਨ
ਸਭ ਤੋਂ ਮਹਿੰਗੇ 1,729 ਰੁਪਏ ਵਾਲੇ ਪਲਾਨ 'ਚ 598 ਰੁਪਏ ਵਾਲੇ ਪਲਾਨ ਦੇ ਸਾਰੇ ਫਾਇਦੇ ਸ਼ਾਮਲ ਹਨ ਪਰ ਇਸਦੀ ਮਿਆਦ 84 ਦਿਨਾਂ ਦੀ ਹੈ। ਇਸ ਵਿਚ ਵੀ ਅਨਲਿਮਟਿਡ ਕਾਲਿੰਗ, ਅਨਲਿਮਟਿਡ 5ਜੀ ਡਾਟਾ ਅਤੇ OTT ਕੰਟੈਂਟ ਦਾ ਐਕਸੈਸ ਮਿਲੇਗਾ। ਇਨ੍ਹਾਂ ਪਲਾਨਜ਼ ਦੇ ਨਾਲ ਏਅਰਟੈੱਲ ਨੇ ਪ੍ਰੀਪੇਡ ਗਾਹਕਾਂ ਲਈ ਮਨੋਰੰਜਨ ਅਤੇ ਇੰਟਰਨੈੱਟ ਦੋਵਾਂ ਨੂੰ ਇਕੱਠੇ ਉਪਲੱਬਧ ਕਰਾਉਣ ਦੀ ਕੋਸ਼ਿਸ਼ ਕੀਤੀ ਹੈ।
Play Store ਤੋਂ Byju's App ਗਾਇਬ! ਜਾਣੋ ਕੀ ਹੈ ਪੂਰਾ ਮਾਮਲਾ
NEXT STORY