ਮੁੰਬਈ (ਬਿਊਰੋ) : ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨੇ ਪਿਛਲੇ ਸਾਲ ਯਾਨੀ 2022 'ਚ ਸਰੋਗੇਸੀ ਰਾਹੀਂ ਆਪਣੀ ਧੀ ਮਾਲਤੀ ਮੈਰੀ ਚੋਪੜਾ ਜੋਨਸ ਦਾ ਆਪਣੇ ਪਰਿਵਾਰ 'ਚ ਸਵਾਗਤ ਕੀਤਾ ਸੀ। ਮਾਲਤੀ ਅੱਜ ਯਾਨੀ 15 ਜਨਵਰੀ 2023 ਨੂੰ ਆਪਣਾ ਪਹਿਲਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਜਿਵੇਂ ਕਿ ਸਾਰੇ ਜਾਣਦੇ ਹੀ ਨੇ ਕਿ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ 'ਚ ਆਪਣੀ ਅਦਾਕਾਰੀ ਨਾਲ ਵਾਹ-ਵਾਹੀ ਖੱਟਣ ਵਾਲੀ ਪ੍ਰਿਯੰਕਾ ਚੋਪੜਾ ਵਿਆਹ ਤੋਂ ਬਾਅਦ ਪਤੀ ਨਿਕ ਜੋਨਸ ਨਾਲ ਅਮਰੀਕਾ 'ਚ ਹੀ ਰਹਿ ਰਹੀ ਹੈ।
![PunjabKesari](https://static.jagbani.com/multimedia/15_39_537391743desi girl6-ll.jpg)
ਦੱਸ ਦਈਏ ਕਿ ਵਿਦੇਸ਼ 'ਚ ਵੀ ਰਹਿੰਦੇ ਹੋਏ ਦੇਸੀ ਗਰਲ ਹਰ ਇੱਕ ਭਾਰਤੀ ਤਿਉਹਾਰ ਨੂੰ ਬਹੁਤ ਹੀ ਗਰਮਜੋਸ਼ੀ ਤੇ ਸ਼ਰਧਾ ਨਾਲ ਮਨਾਉਂਦੀ ਹੈ। ਇਨ੍ਹਾਂ ਮੌਕਿਆਂ 'ਤੇ ਪਤੀ ਨਿਕ ਵੀ ਹਮੇਸ਼ਾ ਪ੍ਰਿਯੰਕਾ ਨਾਲ ਹੀ ਨਜ਼ਰ ਆਉਂਦੇ ਹਨ।
![PunjabKesari](https://static.jagbani.com/multimedia/15_39_535516944desi girl5-ll.jpg)
ਇਹ ਸਟਾਰ ਕਪਲ ਨੇ ਪਿਛਲੇ ਸਾਲ ਸਰੋਗੇਸੀ ਰਾਹੀਂ ਇੱਕ ਧੀ ਦੇ ਮਾਤਾ-ਪਿਤਾ ਬਣੇ ਸਨ। ਇਸ ਜੋੜੀ ਨੇ ਹਾਲੇ ਤੱਕ ਸੋਸ਼ਲ ਮੀਡੀਆ 'ਤੇ ਇੱਕ ਵਾਰ ਵੀ ਆਪਣੀ ਧੀ ਦਾ ਚਿਹਰਾ ਨਹੀਂ ਦਿਖਾਇਆ ਹੈ ਪਰ ਉਹ ਅਕਸਰ ਹੀ ਆਪਣੀ ਧੀ ਦੀਆਂ ਝਲਕੀਆਂ ਜ਼ਰੂਰ ਸਾਂਝੀਆਂ ਕਰਦੇ ਰਹਿੰਦੇ ਹਨ।
![PunjabKesari](https://static.jagbani.com/multimedia/15_39_533954416desi girl4-ll.jpg)
ਪ੍ਰਿਯੰਕਾ ਅਤੇ ਨਿਕ ਨੇ ਆਪਣੀ ਧੀ ਦਾ ਨਾਂ ਆਪੋ ਆਪਣੀ ਮਾਂ ਦੇ ਨਾਂ 'ਤੇ ਰੱਖਿਆ ਹੈ। ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੀ ਧੀ ਦਾ ਨਾਂ ਮਾਲਤੀ 'ਮੈਰੀ ਚੋਪੜਾ ਜੋਨਸ' ਹੈ, ਪ੍ਰਿਯੰਕਾ ਦੀ ਮਾਂ 'ਮਧੂਮਾਲਤੀ' ਅਤੇ ਨਿਕ ਦੀ ਮਾਂ 'ਮੈਰੀ' ਦੇ ਨਾਵਾਂ ਨੂੰ ਮਿਲਾ ਕੇ ਰੱਖਿਆ ਹੈ। ਜਦੋਂ ਵੀ ਇਹ ਜੋੜਾ ਮਾਲਤੀ ਨਾਲ ਤਸਵੀਰਾਂ ਪੋਸਟ ਕਰਦਾ ਹੈ ਤਾਂ ਜਾਂ ਤਾਂ ਉਸ ਦਾ ਚਿਹਰਾ ਦਿਖਾਈ ਨਹੀਂ ਦਿੰਦਾ ਜਾਂ ਫਿਰ ਚਿਹਰਾ ਇਮੋਜ਼ੀ ਨਾਲ ਢੱਕਿਆ ਹੁੰਦਾ ਹੈ।
![PunjabKesari](https://static.jagbani.com/multimedia/15_39_532079357desi girl2-ll.jpg)
ਪਿਛਲੇ ਸਾਲ ਦੀ ਪੋਸਟ ਮੁਤਾਬਕ, ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੀ ਪਿਆਰੀ ਦਾ ਜਨਮਦਿਨ 15 ਜਨਵਰੀ ਨੂੰ ਹੋਇਆ ਸੀ ਪਰ ਨਿਕ ਨੇ ਇਕ ਇੰਟਰਵਿਊ 'ਚ ਕਿਹਾ ਹੈ ਕਿ ਉਨ੍ਹਾਂ ਨੇ ਆਪਣੀ ਧੀ ਦਾ ਪਹਿਲਾਂ ਜਨਮਦਿਨ ਸ਼ਾਨਦਾਰ ਤਰੀਕੇ ਨਾਲ ਮਨਾਇਆ।
![PunjabKesari](https://static.jagbani.com/multimedia/15_39_530360958desi girl1-ll.jpg)
![PunjabKesari](https://static.jagbani.com/multimedia/15_39_529110876desi girl-ll.jpg)
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
ਸਤਿੰਦਰ ਸਰਤਾਜ ਦੇ ਸ਼ੋਅ ’ਚ ਪਹੁੰਚੇ ਸੰਜੇ ਦੱਤ ਤੇ ਤਰੁਣ ਚੁੱਘ, ਦੇਖੋ ਤਸਵੀਰਾਂ
NEXT STORY