ਮੁੰਬਈ (ਬਿਊਰੋ)– ਕੰਨੜ ਸੁਪਰਸਟਾਰ ਪੁਨੀਤ ਰਾਜਕੁਮਾਰ ਦੇ ਦਿਹਾਂਤ ਨੂੰ ਇਕ ਹਫਤੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਉਸ ਦੇ ਪ੍ਰਸ਼ੰਸਕ ਅਜੇ ਤਕ ਇਸ ਸਦਮੇ ’ਚੋਂ ਉੱਭਰ ਨਹੀਂ ਸਕੇ ਹਨ। ਕਰਨਾਟਕ ’ਚ ਹੁਣ ਤਕ ਮੌਤ ਦੇ ਅਜਿਹੇ 10 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਥੇ ਪ੍ਰਸ਼ੰਸਕ ਆਪਣੇ ਮਨਪਸੰਦ ਸਟਾਰ ਦੀ ਮੌਤ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕੇ। ਇਸ ਤੋਂ ਇਲਾਵਾ ਖ਼ੁਦਕੁਸ਼ੀ ਨਾਲ ਜੁੜੇ ਕੁਝ ਮਾਮਲੇ ਵੀ ਦਰਜ ਕੀਤੇ ਗਏ ਹਨ।
ਇਹ ਖ਼ਬਰ ਵੀ ਪੜ੍ਹੋ : ਫਲੋਰਲ ਲਹਿੰਗੇ ’ਚ ਪ੍ਰਿਅੰਕਾ ਚੋਪੜਾ ਨੇ ਸਾਂਝੀਆਂ ਕੀਤੀਆਂ ਦਿਲਕਸ਼ ਤਸਵੀਰਾਂ, ਦੀਵਾਲੀ ’ਤੇ ਦਿਸਿਆ ਖ਼ਾਸ ਅੰਦਾਜ਼
ਇੰਨਾ ਹੀ ਨਹੀਂ, ਸੁਪਰਸਟਾਰ ਦੇ ਨਕਸ਼ੇ ਕਦਮ ’ਤੇ ਚਲਦਿਆਂ ਅੱਖਾਂ ਦਾਨ ਕਰਨ ਦੇ ਚੱਕਰ ’ਚ 3 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਰਾਜਕੁਮਾਰ ਦੀ ਮੌਤ ਤੋਂ ਬਾਅਦ ਅੱਖਾਂ ਦਾਨ ਕਰਨ ਦਾ ਗ੍ਰਾਫ ਵਧਿਆ ਹੈ। ਸਵਰਗੀ ਅਦਾਕਾਰ ਦੇ ਪਰਿਵਾਰ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ।
ਬੈਂਗਲੁਰੂ ਸ਼ਹਿਰੀ ਦੇ ਅਨੇਕਲ ਦੇ ਰਹਿਣ ਵਾਲੇ ਰਾਜੇਂਦਰ ਨੇ ਵੀ ਅੱਖਾਂ ਦਾਨ ਕਰਨ ਲਈ ਖ਼ੁਦਕੁਸ਼ੀ ਕਰ ਲਈ। ਉਸ ਨੇ 31 ਅਕਤੂਬਰ ਨੂੰ ਘਰ ’ਚ ਫਾਹਾ ਲਗਾ ਲਿਆ ਸੀ।
ਇਹ ਖ਼ਬਰ ਵੀ ਪੜ੍ਹੋ : ਕਿਵੇਂ ‘ਸਕੁਆਡ ਗੇਮ’ ਨੂੰ ਦੇਖਣ ’ਚ ਲੋਕਾਂ ਨੇ ਬਤੀਤ ਕੀਤੇ 5 ਹਜ਼ਾਰ ਸਾਲ? ਜਾਣ ਤੁਸੀਂ ਵੀ ਹੋਵੋਗੇ ਹੈਰਾਨ
ਰਾਮਨਗਰ ਜ਼ਿਲ੍ਹੇ ਦੇ ਚੰਨਾਪਟਨਾ ਦੇ ਰਹਿਣ ਵਾਲੇ 26 ਸਾਲਾ ਵੇਂਕਟੇਸ਼ ਨੇ 4 ਨਵੰਬਰ ਨੂੰ ਖ਼ੁਦਕੁਸ਼ੀ ਕਰ ਲਈ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਹ ਆਪਣੇ ਮਨਪਸੰਦ ਅਦਾਕਾਰ ਦੀ ਮੌਤ ਕਾਰਨ ਦੁਖੀ ਸੀ ਤੇ ਉਦੋਂ ਤੋਂ ਹੀ ਉਸ ਨੇ ਖਾਣਾ ਵੀ ਨਹੀਂ ਖਾਧਾ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪ੍ਰੇਮੀ ਨੁਪੂਰ ਸ਼ਿਖਾਰੇ ਨਾਲ ਆਮਿਰ ਖ਼ਾਨ ਦੀ ਲਾਡਲੀ ਨੇ ਮਨਾਈ ਦੀਵਾਲੀ (ਤਸਵੀਰਾਂ)
NEXT STORY