ਜਲੰਧਰ (ਬਿਊਰੋ) : ਪੰਜਾਬ ਦੀ ਮਸ਼ਹੂਰ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਇੰਨੀਂ ਦਿਨੀਂ ਕਾਫ਼ੀ ਸੁਰਖੀਆਂ 'ਚਛਾਈ ਹੋਈ ਹੈ। ਉਹ ‘ਬਿੱਗ ਬੌਸ 13’ ਸ਼ੋਅ ਤੋਂ ਪੂਰੇ ਇੰਡੀਆ 'ਚ ਫੇਮਸ ਹੋ ਗਈ। ਇੰਨਾਂ ਹੀ ਨਹੀਂ ਜਦੋਂ ਵੀ ਹਿਮਾਂਸ਼ੀ ਕੋਈ ਸੋਸ਼ਲ ਮੀਡੀਆ ਪੋਸਟ ਸ਼ੇਅਰ ਕਰਦੀ ਹੈ ਤਾਂ ਉਹ ਕੁਝ ਹੀ ਪਲਾਂ ‘ਚ ਵਾਇਰਲ ਹੋ ਜਾਂਦੀ ਹੈ। ਹਾਲ ਹੀ ‘ਚ ਹਿਮਾਂਸ਼ੀ ਖੁਰਾਣਾ ਨੇ ਦਿਲ ਟੁੱਟਣ ਵਾਲੀਆਂ ਕੁੱਝ ਸ਼ਾਇਰੀਆਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਸਨ, ਜਿਸ ਤੋਂ ਬਾਅਦ ਲੋਕਾਂ ਨੇ ਅੰਦਾਜ਼ੇ ਲਾਉਣੇ ਸ਼ੁਰੂ ਕਰ ਦਿੱਤੇ ਸਨ ਕਿ ਸ਼ਾਇਦ ਉਸ ਦਾ ਬਰੇਕਅੱਪ ਹੋ ਗਿਆ ਹੈ ਪਰ ਹੁਣ ਹਿਮਾਂਸ਼ੀ ਦੀ ਨਵੀਂ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜੋ ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਦਰਅਸਲ, ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਹਿਮਾਂਸ਼ੀ ਆਪਣੇ ਖੱਬੇ ਹੱਥ ਦੀ ਰਿੰਗ ਫਿੰਗਰ ‘ਚ ਡਾਇੰਮਡ ਦੀ ਅੰਗੂਠੀ ਪਾਈ ਨਜ਼ਰ ਆ ਰਹੀ ਹੈ। ਉਸ ਨੇ ਇਕੱਲੇ ਆਪਣੇ ਹੱਥ ਦੀ ਤਸਵੀਰ ਸ਼ੇਅਰ ਕੀਤੀ ਹੈ ਅਤੇ ਨਾਲ ਹੀ ਰੋਮਾਂਟਿਕ ਸ਼ਾਇਰੀ ਲਿਖੀ ਹੈ। ਹਿਮਾਂਸ਼ੀ ਨੇ ਲਿਖਿਆ, 'ਇੱਕ ਮੁੰਦਰੀ ਨਿਸ਼ਾਨੀ ਉਹ ਐਸੀ ਦੇ ਗਿਆ, ਪਾਗਲ ਆਪਣੇ ਹਿੱਸੇ ਦਾ ਪਿਆਰ ਵੀ ਲੈ ਗਿਆ। ਉਸ ਕਿਹਾ ਯਾਦ ਆਊਂਗਾ ਮੁੜ ਦੇਖ ਕੇ, ਉਹ ਅਨਜਾਣ ਸੀ ਦੇਹ ਮੇਰੀ ਠੰਢੀ ਹੋਗੀ, ਰੂਹ ਵੀ ਨਾਲ ਲੈ ਗਿਆ।' ਨਾਲ ਹੀ ਉਨ੍ਹਾਂ ਨੇ ਐੱਚ. ਕੇ. (ਹਿਮਾਂਸ਼ੀ ਖੁਰਾਣਾ) ਲਿਖਿਆ।
ਦੱਸ ਦਈਏ ਕਿ ਹਿਮਾਂਸ਼ੀ ਖੁਰਾਣਾ ਦੀ ਇਸ ਪੋਸਟ ਤੋਂ ਤਾਂ ਇੰਝ ਹੀ ਲੱਗ ਰਿਹਾ ਹੈ ਕਿ ਉਸ ਦੀ ਕੁੜਮਾਈ ਹੋ ਗਈ ਹੈ ਕਿਉਂਕਿ ਜੇਕਰ ਤੁਸੀਂ ਹਿਮਾਂਸ਼ੀ ਦੀਆਂ ਪੁਰਾਣੀਆਂ ਤਸਵੀਰਾਂ ਵੇਖੋਗੇ ਤਾਂ ਉਸ 'ਚ ਹਿਮਾਂਸ਼ੀ ਦੀ ਉਂਗਲ 'ਚ ਮੁੰਦਰੀ ਨਜ਼ਰ ਨਹੀਂ ਆਉਂਦੀ। ਫਿਲਹਾਲ ਹਿਮਾਂਸ਼ੀ ਨੇ ਇਹ ਖ਼ੁਲਾਸਾ ਨਹੀਂ ਕੀਤਾ ਕਿ ਉਸ ਦਾ ਮਿਸਟਰ ਪਰਫੈਕਟ ਆਸਿਮ ਰਿਆਜ਼ ਹੀ ਹੈ, ਜਾਂ ਫਿਰ ਕੋਈ ਹੋਰ ਹੈ, ਜਿਸ ਨਾਲ ਉਸ ਦੀ ਕੁੜਮਾਈ ਹੋਈ ਹੈ।
ਦੱਸਣਯੋਗ ਹੈ ਕਿ ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਆਪਣੇ ਫੈਨਜ਼ ਨਾਲ ਸ਼ੇਅਰ ਕਰਦੀ ਹੈ। ਪੰਜਾਬੀ ਫ਼ਿਲਮ ਇੰਡਸਟਰੀ 'ਚ ਨਾਂ ਕਮਾਉਣ ਤੋਂ ਬਾਅਦ ਹਿਮਾਂਸ਼ੀ ਖੁਰਾਣਾ ਨੂੰ 'ਬਿੱਗ ਬੌਸ 13' ਦਾ ਆਫਰ ਮਿਲਿਆ। ਸ਼ੋਅ 'ਚ ਆਸਿਮ ਰਿਆਜ਼ ਨਾਲ ਉਨ੍ਹਾਂ ਦੀ ਚੰਗੀ ਦੋਸਤੀ ਹੋ ਗਈ ਸੀ। ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਹਿਮਾਂਸ਼ੀ ਦੀ ਜ਼ਿੰਦਗੀ ਵੱਖ-ਵੱਖ ਤਰੀਕਿਆਂ ਨਾਲ ਬਦਲ ਗਈ। ਖ਼ਬਰਾਂ ਮੁਤਾਬਕ, ਹਿਮਾਂਸ਼ੀ ਖੁਰਾਣਾ ਨੇ ਕਿਹਾ ਕਿ ਜਦੋਂ ਉਹ 'ਬਿੱਗ ਬੌਸ' 'ਚ ਗਈ ਤਾਂ ਉਸ ਨੂੰ ਲੱਗਾ ਕਿ ਜ਼ਿੰਦਗੀ ਬਦਲਣ ਵਾਲੀ ਹੈ ਪਰ ਇਹ ਅਸਲੀਅਤ ਨਹੀਂ ਸੀ। ਮੈਂ ਉੱਥੇ ਇੰਨੀ ਨੈਗੇਟਿਵਿਟੀ ਦਾ ਸਾਹਮਣਾ ਕੀਤਾ ਕਿ ਮੈਨੂੰ ਉਥੋਂ ਬਾਹਰ ਆਉਣ ਲਈ 2 ਸਾਲ ਲੱਗ ਗਏ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੀ ਕਰੋ।
ਤਲਾਕ ਤੋਂ ਬਾਅਦ ਮੁੜ ਇਕੱਠੇ ਹੋਏ ਆਮਿਰ ਤੇ ਕਿਰਨ, ਹਿੰਦੂ ਰੀਤ-ਰਿਵਾਜ ਨਾਲ ਪੂਜਾ ਕਰ ਸਥਾਪਿਤ ਕੀਤਾ ਕਲਸ਼
NEXT STORY