ਨਵੀਂ ਦਿੱਲੀ (ਬਿਊਰੋ) - ਭਾਰਤੀ ਮਿਊਜ਼ਿਕ ਇੰਡਸਟਰੀ 'ਚ ਇੱਕ ਬਦਲਾਅ ਲਿਆਉਣ ਵਾਲੇ ਯੋ ਯੋ ਹਨੀ ਸਿੰਘ ਆਪਣੇ ਕਰੀਅਰ ਦੇ ਉਤਾਰ ਚੜ੍ਹਾਅ ਦੇ 'ਚ ਅੱਜ ਵੀ ਲੋਕਾਂ 'ਚ ਮਸ਼ਹੂਰ ਹਨ। ਆਪਣੀ ਕਰੀਅਰ 'ਚ ਸਫ਼ਲਤਾ ਦੀਆਂ ਬੁਲੰਦੀਆਂ ਛੂਹਣ ਵਾਲੇ ਹਨੀ ਸਿੰਘ ਨੇ ਇਸ ਸਮੇਂ ਆਪਣੇ ਆਪ ਨੂੰ ਹਸ਼ੀਸ਼, ਗਾਂਜੇ ਅਤੇ ਸ਼ਰਾਬ ਦੇ ਚੁੰਗਲ 'ਚੋਂ ਬਾਹਰ ਕੱਢ ਲਿਆ ਹੈ। ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕਾਲੇ ਦੌਰ ਬਾਰੇ ਵਿਸਥਾਰ ਨਾਲ ਗੱਲ ਕੀਤੀ। ਹਨੀ ਸਿੰਘ ਨੇ ਦੱਸਿਆ ਕਿ ਉਹ ਬਚਪਨ 'ਚ ਹੀ ਨਾਸਤਿਕ ਹੋ ਗਿਆ ਸੀ। ਉਹ ਇੱਕ ਸਿੱਖ ਪਰਿਵਾਰ 'ਚੋਂ ਹੈ। ਜਦੋਂ ਉਨ੍ਹਾਂ ਨੇ ਆਪਣੇ ਵਾਲ ਕੱਟੇ ਤਾਂ ਉਨ੍ਹਾਂ ਦੇ ਪਿਤਾ ਨੇ ਕਰੀਬ ਢਾਈ ਸਾਲ ਤੱਕ ਉਨ੍ਹਾਂ ਨਾਲ ਗੱਲ ਨਹੀਂ ਕੀਤੀ।
ਇਹ ਖ਼ਬਰ ਵੀ ਪੜ੍ਹੋ - ਫਾਇਰਿੰਗ ਮਰਗੋਂ ਏਪੀ ਢਿੱਲੋਂ ਨੇ ਇਕ ਹੋਰ ਵੀਡੀਓ ਕੀਤੀ ਸਾਂਝੀ, ਵੇਖ ਫੈਨਜ਼ ਹੋਏ ਖ਼ੁਸ਼
ਇਸ ਤੋਂ ਬਾਅਦ ਹਨੀ ਸਿੰਘ ਨੇ ਹਿੰਦੂ ਅਤੇ ਮੁਸਲਿਮ ਦੋਹਾਂ ਧਰਮਾਂ ਬਾਰੇ ਜਾਣਿਆ ਅਤੇ ਕਿਸੇ ਵੀ ਰੱਬ ਨੂੰ ਮੰਨਣਾ ਬੰਦ ਕਰ ਦਿੱਤਾ। ਉਸ ਨੇ ਦੱਸਿਆ ਕਿ ਨਸ਼ੇ 'ਚ ਧੁੱਤ ਹੋਣ ਕਾਰਨ ਉਨ੍ਹਾਂ ਦੀ ਜ਼ਿੰਦਗੀ ਖਰਾਬ ਹੋ ਗਈ ਸੀ। ਹਨੀ ਸਿੰਘ ਨੇ ਦੱਸਿਆ ਕਿ 'ਚਾਰ ਬੋਤਲ ਵੋਡਕਾ' ਗੀਤ ਉਸੇ 'ਸ਼ੈਤਾਨੀ ਸੋਚ' 'ਤੇ ਆਧਾਰਿਤ ਸੀ। ਘਰ 'ਚ ਬਹੁਤ ਰੂਹਾਨੀ ਮਾਹੌਲ ਹੈ। ਇਹ ਕਹਾਣੀ ਕਿਸੇ ਨੂੰ ਨਹੀਂ ਪਤਾ ਕਿ ਮੈਂ ਸਕੂਲ 'ਚ ਤਬਲਾ ਵਜਾਉਂਦਾ ਸੀ, ਮੈਂ ਕੇਸ ਰੱਖਦਾ ਸੀ। ਮੇਰੇ ਵਾਲਾਂ 'ਚ ਜਟਾਵਾਂ ਬਣਨ ਲੱਗੀਆਂ। ਮੈਂ ਹਫ਼ਤੇ 'ਚ 3 ਦਿਨ ਆਪਣੇ ਵਾਲਾਂ ਨੂੰ ਧੋਂਦਾ ਸੀ ਅਤੇ ਫਿਰ ਵੀ ਡ੍ਰੈਡਲਾਕ ਬਣ ਜਾਂਦੇ ਸਨ। ਮੇਰੀ ਮੰਮੀ ਇਹ ਜਟਾਵਾਂ ਕੱਟ ਦਿੰਦੀ ਸੀ। ਇਸ ਕਾਰਨ ਮੇਰੀ ਜੂੜੀ ਛੋਟੀ ਹੁੰਦੀ ਗਈ।
ਇਹ ਖ਼ਬਰ ਵੀ ਪੜ੍ਹੋ - ਆਖ਼ਰ ਕਿਸ ਨੇ ਲਿਖੀ ਹੈ ਫ਼ਿਲਮ 'ਬੀਬੀ ਰਜਨੀ' ਦੀ ਕਹਾਣੀ, ਇਨ੍ਹਾਂ ਵੱਡੀਆਂ ਫ਼ਿਲਮਾਂ ਦੇ ਵੀ ਰਹੇ ਲਿਖਾਰੀ
6ਵੀਂ ਜਮਾਤ 'ਚ ਲੋਕ ਮੇਰੇ ਛੋਟੇ ਵਾਲਾਂ ਦਾ ਮਜ਼ਾਕ ਉਡਾਉਂਦੇ ਸਨ, ਇਸ ਲਈ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੇਰੇ ਵਾਲ ਕੱਟ ਦੇਵੋ। ਮਾਂ ਨੇ ਮੇਰੇ ਵਾਲ ਕੱਟ ਦਿੱਤੇ, ਪਾਪਾ ਘਰ ਨਹੀਂ ਸਨ। ਅਗਲੇ ਦਿਨ ਅਸੈਂਬਲੀ 'ਚ ਮੈਂ ਸਿਰ ’ਤੇ ਰੁਮਾਲ ਬੰਨ੍ਹ ਕੇ ਪ੍ਰਾਰਥਨਾ ਦੌਰਾਨ ਤਬਲੇ 'ਤੇ ਖੜ੍ਹਾ ਹੋਇਆ ਤਾਂ ਪ੍ਰਿੰਸੀਪਲ ਦਾ ਧਿਆਨ ਮੇਰੇ ਵੱਲ ਗਿਆ ਤੇ ਉਨ੍ਹਾਂ ਨੇ ਮੈਨੂੰ ਤਬਲਾ ਵਜਾਉਣ ਤੋਂ ਮਨਾ ਕਰ ਦਿੱਤਾ। ਉਸ ਸਮੇਂ ਮੇਰੀ ਉਮਰ 12 ਜਾਂ 13 ਸਾਲ ਸੀ। ਮੈਂ ਤਬਲਾ, ਧਰਮ ਛੱਡ ਦਿੱਤਾ ਅਤੇ 13 ਸਾਲ ਦੀ ਉਮਰ 'ਚ ਨਾਸਤਿਕ ਬਣ ਗਿਆ। ਹਨੀ ਸਿੰਘ ਨੇ ਦੱਸਿਆ ਕਿ ਉਸ ਦੇ ਸੰਗੀਤ ਗੁਰੂ ਅਭਿਨਵਾਚਾਰੀਆ ਜੀ ਨੇ ਉਨ੍ਹਾਂ ਨੂੰ ਹਿੰਦੂਤਵ ਅਤੇ ਸਨਾਤਨ ਧਰਮ ਨਾਲ ਜਾਣੂ ਕਰਵਾਇਆ। ਸਿੱਖ ਧਰਮ ਬਾਰੇ ਘਰ ਤੋਂ ਹੀ ਪਤਾ ਸੀ। ਮੈਂ ਸੋਚਿਆ ਕਿ ਮੈਂ ਕਿਸੇ ਧਰਮ ਨੂੰ ਨਹੀਂ ਮੰਨਾਂਗਾ, ਗਿਆਨ ਲੈਂਦਾ ਰਹਾਂਗਾ। 2007 'ਚ ਮੋਹਾਲੀ ਸ਼ਿਫਟ ਹੋ ਗਿਆ। ਉੱਥੇ ਇਸਲਾਮ ਨਾਲ ਜਾਣ-ਪਛਾਣ ਹੋਈ ਤੇ ਉਸ ਬਾਰੇ ਗਿਆਨ ਲਿਆ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ 'ਐਮਰਜੈਂਸੀ' 'ਤੇ ਗਿੱਪੀ ਗਰੇਵਾਲ ਦਾ ਬਿਆਨ, ਜਾਣੋ ਕੀ ਬੋਲੇ ਅਦਾਕਾਰ
ਹਨੀ ਸਿੰਘ ਨੇ ਕਿਹਾ, 2011-12 'ਚ ਜਦੋਂ ਮੇਰਾ ਸਮਾਂ ਆਇਆ ਤਾਂ ਮੈਨੂੰ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਸੀ ਪਰ ਮੈਂ ਸ਼ੈਤਾਨੀ ਸ਼ਕਤੀਆਂ ਦਾ ਗੁਣਗਾਨ ਕਰਨ ਲੱਗਾ। ਉਥੋਂ ਮੇਰਾ ਮਨ ਵਿਗੜਿਆ ਅਤੇ ਮੇਰੀ ਜ਼ਿੰਦਗੀ ਵਿਗੜ ਗਈ। ਹਨੀ ਸਿੰਘ ਨੇ ਦੱਸਿਆ ਕਿ ਉਹ 2018-19 'ਚ ਆਪਣੀ ਬਿਮਾਰੀ ਦੌਰਾਨ ਨਾਸਤਿਕ ਤੋਂ ਆਸਤਿਕ ਬਣ ਗਿਆ ਸੀ। ਹਨੀ ਸਿੰਘ ਨੇ ਕਿਹਾ ਕਿ ਭੋਲੇ ਬਾਬਾ ਨੇ ਉਨ੍ਹਾਂ ਨੂੰ ਬਚਾਇਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸਤਿੰਦਰ ਸਰਤਾਜ ਤੇ ਸਿੰਮੀ ਚਾਹਲ ਦੀ ਬਣੀ ਜੋੜੀ, ਫੈਨਜ਼ ਨੂੰ ਵੀ ਮਿਲਿਆ ਖ਼ਾਸ ਸਰਪ੍ਰਾਈਜ਼
NEXT STORY