ਜਲੰਧਰ : ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਬੀਤੇ ਦਿਨ ਮਾਨਸਾ ਦੀ ਅਦਾਲਤ ਵਿਚ 25 ਮੁਲਜ਼ਮਾਂ ਨੂੰ ਪੇਸ਼ ਕੀਤਾ ਗਿਆ, ਜਿਨ੍ਹਾਂ ਵਿਚੋਂ 5 ਮੁਲਜ਼ਮਾਂ ਨੂੰ ਫਿਜੀਕਲ ਤੌਰ ‘ਤੇ ਮਾਨਸਾ ਲਿਆਂਦਾ ਗਿਆ। ਮੁਲਜ਼ਮਾਂ ਵੱਲੋਂ ਬਠਿੰਡਾ ਦੇ ਵਕੀਲ ਨੇ ਲੋਰੈਂਸ ਬਿਸ਼ਨੋਈ ਸਣੇ 10 ਮੁਲਜ਼ਮਾਂ ਦਾ ਵਕਾਲਤਨਾਮਾ ਪੇਸ਼ ਕੀਤਾ। ਉਥੇ ਹੀ ਜਗਤਾਰ ਸਿੰਘ ਦੋਸ਼ੀ ਦਾ ਮਾਨਸਾ ਦੇ ਵਕੀਲ ਨੇ ਵਕਾਲਤਨਾਮਾ ਪੇਸ਼ ਕੀਤਾ। ਹੁਣ ਅਗਲੀ ਪੇਸ਼ੀ 30 ਨਵੰਬਰ ਨੂੰ ਹੋਵੇਗੀ। ਅਦਾਲਤ ਨੇ ਇਸ ਮਾਮਲੇ 'ਚ ਬਚਾਅ ਪੱਖ ਦੇ ਵਕੀਲਾਂ ਨੂੰ ਦੋਸ਼ਾਂ 'ਤੇ ਬਹਿਸ ਕਰਨ ਦਾ ਹੁਕਮ ਦਿੱਤਾ ਹੈ। ਮਾਣਯੋਗ ਅਦਾਲਤ ਨੇ ਬਚਾਏ ਪੱਖ ਦੇ ਵਕੀਲਾਂ ਨੂੰ ਕਿਹਾ ਕਿ ਜੇਕਰ ਉਹ 30 ਨਵੰਬਰ ਨੂੰ ਬਹਿਸ ਨਹੀਂ ਕਰ ਸਕੇ ਤਾਂ ਉਹ ਚਾਰਜ ਫ੍ਰੇਮ ਕਰਨ ਲਈ ਮਜ਼ਬੂਰ ਹੋਣਗੇ।
ਇਹ ਖ਼ਬਰ ਵੀ ਪੜ੍ਹੋ : ਕੌਣ ਹੈ ਹਾਨੀਆ ਆਮਿਰ? ਕ੍ਰਿਕਟਰ ਬਾਬਰ ਆਜ਼ਮ ਨੂੰ ਡੇਟ ਕਰਨ ਦੀ ਅਫਵਾਹ, ਲੋਕ ਆਖ ਰਹੇ ਪਾਕਿ ਦੀ ਅਨੁਸ਼ਕਾ ਸ਼ਰਮਾ
ਦੱਸ ਦਈਏ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਦੀ ਲੜਾਈ ਲੜ ਰਹੇ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਉਮੀਦ ਸੀ ਕਿ ਚਾਰਜ ਲੱਗੇਗਾ ਪਰ ਬਚਾਅ ਪੱਖ ਦੇ ਵਕੀਲ ਪੇਨ ਡਰਾਈਵ ਦਾ ਬਹਾਨਾ ਲਗਾਕੇ ਅਗਲੀ ਤਰੀਕ ਲੈ ਗਏ। ਉਨ੍ਹਾਂ ਸਰਕਾਰ ਅਤੇ ਮਾਣਯੋਗ ਅਦਾਲਤ ਤੋਂ ਗੁਹਾਰ ਲਗਾਈ ਹੈ ਕਿ ਇਸ ਕੇਸ ਨੂੰ ਫਾਸਟ੍ਰੈਕ ਅਦਾਲਾਤ ਵਿਚ ਲਾ ਕੇ ਜਲਦ ਇਨਸਾਫ ਦਿੱਤਾ ਜਾਵੇ।
ਇਹ ਖ਼ਬਰ ਵੀ ਪੜ੍ਹੋ : ‘ਨਾਨਾ ਪਾਟੇਕਰ ਨੇ ਸੱਚਮੁੱਚ ਮੈਨੂੰ ਥੱਪੜ ਮਾਰਿਆ’, ਕੁੱਟਮਾਰ ਦੇ ਸ਼ਿਕਾਰ ਨੌਜਵਾਨ ਦਾ ਬਿਆਨ ਆਇਆ ਸਾਹਮਣੇ
ਕੁਝ ਦਿਨ ਪਹਿਲਾਂ ਹੀ ਮਰਹੂਮ ਸਿੱਧੂ ਮੂਸੇਵਾਲਾ ਦਾ ਗੀਤ 'Watchout' ਰਿਲੀਜ਼ ਹੋਇਆ, ਜਿਸ ਨੂੰ ਬਾਕੀ ਗੀਤਾਂ ਵਾਂਗ ਰੱਜ ਕੇ ਪਿਆਰ ਮਿਲ ਰਿਹਾ ਹੈ। ਇਸ ਗੀਤ ਨੇ ਰਿਲੀਜ਼ ਹੁੰਦੇ ਹੀ ਕਈ ਰਿਕਾਰਡ ਕਾਇਮ ਕੀਤੇ। ਗੀਤ ਦੀ ਰਿਲੀਜ਼ਿੰਗ ਦੇ 13 ਮਿੰਟਾਂ 'ਚ ਇਸ ਗੀਤ ਨੂੰ 1 ਮਿਲੀਅਨ ਤੋਂ ਵਧ ਵਿਊਜ਼ ਮਿਲ ਚੁੱਕੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦਿੱਗਜ ਅਦਾਕਾਰਾ ਨੇ ਭਾਜਪਾ ਛੱਡੀ, ਕਾਂਗਰਸ ’ਚ ਸ਼ਾਮਲ ਹੋਣ ਦੀਆਂ ਅਟਕਲਾਂ
NEXT STORY