ਜਲੰਧਰ(ਬਿਊਰੋ)- ਰੱਖੜੀ ਮੌਕੇ ਮੂਸਾ ਪਿੰਡ ਵਿਖੇ ਕਈ ਕੁੜੀਆਂ ਨੇ ਸਿੱਧੂ ਮੂਸੇਵਾਲਾ ਦੇ ਬੁੱਤ ਨੂੰ ਰੱਖੜੀਆਂ ਬੰਨ੍ਹੀਆਂ। ਉਥੇ ਹੀ ਉਹ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਵੀ ਹੋਈਆਂ। ਇਸ ਦੌਰਾਨ ਮਾਤਾ ਚਰਨ ਕੌਰ ਦੀਆਂ ਅੱਖਾਂ ਵਿੱਚੋਂ ਅੱਥਰੂ ਆ ਗਏ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਵੀ ਭਾਵੁਕ ਕਰ ਦਿੱਤਾ। ਮਾਤਾ ਚਰਨ ਕੌਰ ਨੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ 'ਚ ਇੱਕ ਪੋਸਟ ਸ਼ੇਅਰ ਕੀਤੀ ਹੈ। ਜਿਸ 'ਚ ਇੱਕ ਕੁੜੀ ਸਿੱਧੂ ਮੂਸੇਵਾਲਾ ਦੇ ਬੁੱਤ ਕੋਲੇ ਰੱਖੜੀ ਬੰਨ੍ਹਣ ਨੂੰ ਖੜ੍ਹੀ ਹੈ। ਇਸ ਨੂੰ ਸ਼ੇਅਰ ਕਰਦਿਆਂ ਮਾਤਾ ਚਰਨ ਕੌਰ ਨੇ ਅੱਥਰੂ ਭਰੀਆਂ ਅੱਖਾਂ ਨਾਲ ਲਿਖਿਆ, 'ਕੀ ਲਿਖਾਂ ਪੁੱਤ'।
ਇਸ ਦੇ ਨਾਲ ਹੀ ਮਾਤਾ ਚਰਨ ਕੌਰ ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਸ਼ੁੱਭ ਬੇਟਾ ਅੱਜ ਸਵੇਰ ਤੋਂ ਹੀ ਰੱਖੜੀ ਦੇ ਸੁਨੇਹੇ ਮੈਨੂੰ ਤੁਹਾਡੀਆਂ ਨਿੱਕੀਆਂ ਵੱਡੀਆਂ ਭੈਣਾਂ ਨੇ ਦੇਸ਼-ਵਿਦੇਸ਼ ਤੋਂ ਤੁਹਾਡੇ ਲਈ ਤੇ ਤੁਹਾਡੇ ਛੋਟੇ, ਵੀਰ ਲਈ ਭੇਜੇ, ਤੁਹਾਡੇ ਬਾਅਦ ਵੀ ਤੁਹਾਡੇ ਚਾਹੁਣ ਵਾਲਿਆਂ 'ਚ ਤੁਹਾਡੇ ਹੋਣ ਦਾ ਅਹਿਸਾਸ ਹੀ ਮੈਨੂੰ ਹਮੇਸ਼ਾ ਹੋਸਲੇਂ 'ਚ ਰੱਖਦਾ ਹੈ, ਤੇ ਮੈ ਅੱਜ ਰੱਖੜੀ ਦੇ ਇਸ ਤਿਉਹਾਰ ਤੇ ਤੁਹਾਡੇ ਤੇ ਤੁਹਾਡੇ ਨਿੱਕੇ ਵੀਰ ਵੱਲੋ ਤੁਹਾਡੀਆਂ ਤਮਾਮ ਨਿੱਕੀਆਂ ਵੱਡੀਆਂ ਭੈਣੇ ਦੇ ਸਦਾ ਹੱਸਦੇ ਵੱਸਦੇ ਰਹਿਣ ਦੀ ਅਰਦਾਸ ਕਰਦੀ ਹਾਂ, ਸਾਰੀਆਂ ਬੇਟੀਆਂ ਲਈ ਪਿਆਰ ਤੇ ਦੁਆਵਾਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕੋਲਕਾਤਾ ਰੇਪ ਕੇਸ 'ਤੇ ਮਿਥੁਨ ਚੱਕਰਵਰਤੀ ਅਤੇ ਸ਼ਤਰੂਘਨ ਸਿਨਹਾ ਨੇ ਬਿਆਨ ਕੀਤਾ ਦਰਦ
NEXT STORY