ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਦੀ ਮਾਂ ਦੀ ਹਾਲਤ ਮੁੜ ਤੋਂ ਖ਼ਰਾਬ ਹੋ ਗਈ ਹੈ, ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਰਾਖੀ ਦੀ ਮਾਂ ਹਸਪਤਾਲ ਦੇ ਬੈੱਡ ‘ਤੇ ਲੰਮੀ ਪਈ ਨਜ਼ਰ ਆ ਰਹੀ ਹੈ ਅਤੇ ਰਾਖੀ ਸਾਵੰਤ ਉਨ੍ਹਾਂ ਕੋਲ ਬੈਠੀ ਹੋਈ ਹੈ । ਦਰਅਸਲ ਰਾਖੀ ਦੀ ਮਾਂ ਨੂੰ ਬਰੇਨ ਟਿਊਨਰ ਹੈ, ਜਿਸ ਸਮੇਂ ਰਾਖੀ ਨੂੰ ਆਪਣੀ ਮਾਂ ਦੀ ਸਿਹਤ ਦੀ ਜਾਣਕਾਰੀ ਮਿਲੀ, ਉਦੋਂ ਉਹ ਮਰਾਠੀ 'ਬਿੱਗ ਬੌਸ' 'ਚ ਸੀ। ਆਪਣੀ ਮਾਂ ਦੀ ਸਿਹਤ ਬਾਰੇ ਦੱਸਦੀ ਹੋਈ ਅਦਾਕਾਰਾ ਭਾਵੁਕ ਹੋ ਗਈ।
ਦੱਸ ਦਈਏ ਕਿ ਰਾਖੀ ਸਾਵੰਤ ਦੀ ਮਾਂ ਦਾ ਇਲਾਜ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਲੌਕਡਾਊਨ ਦੌਰਾਨ ਵੀ ਰਾਖੀ ਦੀ ਮਾਂ ਦਾ ਆਪ੍ਰੇਸ਼ਨ ਹੋਇਆ ਸੀ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਉੇਹ ਲਗਾਤਾਰ ਸਾਂਝੀਆਂ ਕਰਦੀ ਰਹੀ ਸੀ। ਉਦੋਂ ਸਲਮਾਨ ਖ਼ਾਨ ਨੇ ਰਾਖੀ ਸਾਵੰਤ ਦੀ ਆਰਥਿਕ ਤੌਰ 'ਤੇ ਮਦਦ ਕੀਤੀ ਸੀ, ਜਿਸ ਤੋਂ ਬਾਅਦ ਅਦਾਕਾਰਾ ਨੇ ਇੱਕ ਵੀਡੀਓ ਸਾਂਝਾ ਕਰਕੇ ਸਲਮਾਨ ਦਾ ਧੰਨਵਾਦ ਕੀਤਾ ਸੀ।

ਰਾਖੀ ਸਾਵੰਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਆਈਟਮ ਸੌਂਗ ‘ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਕਈ ਫ਼ਿਲਮਾਂ ‘ਚ ਵੀ ਉਹ ਨਜ਼ਰ ਆ ਚੁੱਕੀ ਹੈ। ਅਦਾਕਾਰਾ ਨੂੰ ਬਾਲੀਵੁੱਡ ‘ਚ 'ਡਰਾਮਾ ਕਵੀਨ' ਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਅਕਸਰ ਵਿਵਾਦਾਂ ਕਰਕੇ ਅਤੇ ਆਪਣੇ ਬੜਬੋਲੇ ਸੁਭਾਅ ਕਾਰਨ ਚਰਚਾ ‘ਚ ਰਹਿੰਦੀ ਹੈ। ਰਾਖੀ ਸਾਵੰਤ ਦੀ ਮਾਂ ਦੀ ਸਿਹਤ ਦੇ ਲਈ ਹਰ ਕੋਈ ਦੁਆਵਾਂ ਕਰ ਰਹੀ ਹੈ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।
ਆਸਕਰਸ ਲਈ ਸ਼ਾਰਟਲਿਸਟ ਹੋਈਆਂ RRR ਤੇ Kantara ਸਣੇ ਇਹ ਭਾਰਤੀ ਫ਼ਿਲਮਾਂ
NEXT STORY