ਮੁੰਬਈ (ਏਜੰਸੀ) - ਬਾਲੀਵੁੱਡ ਸਟਾਰ ਰਣਵੀਰ ਸਿੰਘ ਦੀ 'ਧੁਰੰਦਰ-ਦਿ ਰਿਵੈਂਜ' ਯੂਕੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਇਸ ਨੇ ਸੁਪਰਸਟਾਰ ਸ਼ਾਹਰੁਖ ਖਾਨ ਦੀ 2023 ਦੀ ਐਕਸ਼ਨ ਥ੍ਰਿਲਰ "ਪਠਾਨ" ਨੂੰ ਪਛਾੜ ਦਿੱਤਾ ਹੈ।
ਇਹ ਵੀ ਪੜ੍ਹੋ: ਪਿਤਾ ਦਾ ਹਾਲ ਜਾਣਨ ਦੀ ਬਜਾਏ ਜੋਤੀ ਤੇ ਉਸ ਦਾ ਪਤੀ ਦੇ ਰਹੇ ਧਮਕੀਆਂ ! ਫੁੱਟ-ਫੁੱਟ ਰੋਈ Nooran Sisters ਦੀ ਮਾਂ
ਨਿਰਮਾਤਾਵਾਂ ਦੇ ਇੱਕ ਬਿਆਨ ਮੁਤਾਬਕ, 33ਵੇਂ ਦਿਨ ਆਦਿਤਿਆ ਧਰ ਦੇ ਨਿਰਦੇਸ਼ਨ ਵਿੱਚ ਬਣੀ ਇਸ ਫਿਲਮ ਨੇ 4.383 ਮਿਲੀਅਨ ਪੌਂਡ (55.6 ਕਰੋੜ ਰੁਪਏ) ਦੀ ਕਮਾਈ ਕੀਤੀ ਹੈ। ਇਸ 'ਪਠਾਨ' ਨੂੰ ਪਛਾੜ ਦਿੱਤਾ ਹੈ, ਜਿਸਨੇ 4.380 ਮਿਲੀਅਨ ਪੌਂਡ (55.5 ਕਰੋੜ) ਕਮਾਏ ਸਨ। ਇਸ ਤਰ੍ਹਾਂ ਇਹ ਯੂਕੇ ਬਾਕਸ ਆਫਿਸ 'ਤੇ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫਿਲਮ ਬਣ ਗਈ ਹੈ।
ਇਹ ਵੀ ਪੜ੍ਹੋ: ਰਿਲੀਜ਼ ਹੋਣ ਜਾ ਰਹੀ ਮਾਈਕਲ ਜੈਕਸਨ ਦੀ ਬਾਇਓਪਿਕ ! King Of Pop ਦੀ ਜ਼ਿੰਦਗੀ ਦੇ ਖੁੱਲ੍ਹਣਗੇ ਕਈ ਰਾਜ਼
'ਧੁਰੰਦਰ' ਸਿਰਫ਼ ਯੂਕੇ ਵਿੱਚ ਹੀ ਨਹੀਂ, ਸਗੋਂ ਹੋਰਨਾਂ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਵੀ ਬੇਮਿਸਾਲ ਪ੍ਰਦਰਸ਼ਨ ਕਰ ਰਹੀ ਹੈ। ਇਹ ਉੱਤਰੀ ਅਮਰੀਕਾ ਵਿੱਚ 25 ਮਿਲੀਅਨ ਡਾਲਰ ਤੋਂ ਵੱਧ, ਜਦਕਿ ਜਰਮਨੀ ਵਿੱਚ 1 ਮਿਲੀਅਨ ਪੌਂਡ ਦੀ ਕਮਾਈ ਕਰਨ ਵਾਲੀ ਪਹਿਲੀ ਭਾਰਤੀ ਫ਼ਿਲਮ ਬਣ ਗਈ ਹੈ। ਇਸ ਤੋਂ ਇਲਾਵਾ ਫ਼ਿਲਮ ਨੇ ਫਿਨਲੈਂਡ ਵਰਗੇ ਉਭਰਦੇ ਬਾਜ਼ਾਰਾਂ ਵਿੱਚ ਵੀ ਬਹੁਤ ਮਜ਼ਬੂਤ ਪ੍ਰਦਰਸ਼ਨ ਕੀਤਾ ਹੈ, ਜਿਸ ਨਾਲ ਇਸ ਦਾ ਗਲੋਬਲ ਪ੍ਰਭਾਵ ਹੋਰ ਵਧਿਆ ਹੈ।
ਇਹ ਵੀ ਪੜ੍ਹੋ: ਮੌਤ ਤੋਂ ਬਾਅਦ ਅਦਾਕਾਰਾ ਦੀ ਆਖਰੀ ਪੋਸਟ ਹੋਈ ਵਾਇਰਲ, ਪੰਜਾਬੀ ਗਾਇਕ ਦੇ ਭਜਨ 'ਤੇ ਝੂਮਦੀ ਆਈ ਨਜ਼ਰ
ਰਣਵੀਰ ਸਿੰਘ, ਅਕਸ਼ੈ ਖੰਨਾ, ਸੰਜੇ ਦੱਤ, ਅਰਜੁਨ ਰਾਮਪਾਲ, ਆਰ. ਮਾਧਵਨ, ਸਾਰਾ ਅਰਜੁਨ, ਰਾਕੇਸ਼ ਬੇਦੀ, ਗੌਰਵ ਗੇਰਾ ਅਤੇ ਦਾਨਿਸ਼ ਪੰਡੋਰ ਅਭਿਨੀਤ 'ਧੁਰੰਦਰ' ਦੋ ਫਿਲਮਾਂ ਦੀ ਇਕ ਸੀਰੀਜ਼ ਹੈ। ਇਸ ਦੀ ਪਹਿਲੀ ਕਿਸ਼ਤ ਦਸੰਬਰ 2025 ਅਤੇ ਦੂਜੀ ਕਿਸ਼ਤ ਮਾਰਚ 2026 ਵਿੱਚ ਰਿਲੀਜ਼ ਹੋਈ ਹੈ।
ਇਹ ਵੀ ਪੜ੍ਹੋ: 1932 'ਚ ਰਿਲੀਜ਼ ਹੋਈ ਭਾਰਤੀ ਫ਼ਿਲਮ ਨੇ ਗੱਡੇ ਝੰਡੇ, ਗਿਨੀਜ਼ ਬੁੱਕ 'ਚ ਨਾਂ ਹੈ ਦਰਜ, ਹਾਲੇ ਤੱਕ ਨਹੀਂ ਟੁੱਟਿਆ ਰਿਕਾਰਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
14 ਸਾਲ ਬਾਅਦ ਪਰਦੇ 'ਤੇ ਵਾਪਸੀ ਲਈ ਤਿਆਰ ਅਦਾਕਾਰਾ ਸਮੀਰਾ ਰੈੱਡੀ ! ਸੰਜੇ ਦੱਤ ਨਾਲ ਸਕ੍ਰੀਨ ਕਰੇਗੀ ਸਾਂਝੀ
NEXT STORY