ਮੁੰਬਈ– ਮੁੰਬਈ ਪੁਲਸ ਨੂੰ ਸੋਮਵਾਰ ਨੂੰ ਇਕ ਅਰਜ਼ੀ ਦੇ ਕੇ ਅਦਾਕਾਰ ਰਣਵੀਰ ਸਿੰਘ ਖਿਲਾਫ਼ ਸੋਸ਼ਲ ਮੀਡੀਆ ’ਤੇ ਨਗਨ ਤਸਵੀਰਾਂ ਰਾਹੀਂ ਔਰਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਸ਼ਿਕਾਇਤ ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਹਾਲ ਹੀ ’ਚ ਅਦਾਕਾਰ ਖ਼ਿਲਾਫ਼ ਐੱਫ਼.ਆਈ.ਆਰ ਦਰਜ ਕਰ ਲਈ ਗਈ ਹੈ।
ਇਹ ਵੀ ਪੜ੍ਹੋ : ਮੁਸ਼ਕਿਲਾਂ 'ਚ ਘਿਰ ਸਕਦੇ ਨੇ ਅਦਾਕਾਰ ਰਣਵੀਰ ਸਿੰਘ, ਮੁੰਬਈ ਪੁਲਸ ਕੋਲ ਪੁੱਜੀ ਸ਼ਿਕਾਇਤ
ਇਹ ਐੱਫ਼.ਆਈ.ਆਰ ਮੁੰਬਈ ਦੇ ਚੇਂਬੂਰ ਥਾਣੇ ’ਚ ਦਰਜ ਕੀਤੀ ਗਈ ਹੈ। ਇਸ ਦੇ ਨਾਲ ਰਣਵੀਰ ਦੀ ਗ੍ਰਿਫ਼ਤਾਰੀ ਦੀ ਮੰਗ ਵੀ ਕੀਤੀ ਜਾ ਰਹੀ ਹੈ। ਰਣਵੀਰ ’ਤੇ ‘ਔਰਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ’ ਦਾ ਦੋਸ਼ ਹੈ।
ਅਦਾਕਾਰ ਰਣਵੀਰ ਖ਼ਿਲਾਫ਼ ਆਈ.ਪੀ.ਸੀ ਦੀ ਧਾਰਾ 509, 292, 294 ਆਈ.ਟੀ ਐਕਟ ਦੀ ਧਾਰਾ 67 ਏ ਤਹਿਤ ਕੇਸ ਦਰਜ ਕੀਤਾ ਗਿਆ ਹੈ। NGO ਚਲਾਉਣ ਵਾਲੇ ਲਲਿਤ ਸ਼ਿਆਮ ਨੇ ਰਣਵੀਰ ਸਿੰਘ ਖਿਲਾਫ਼ ਐੱਫ.ਆਈ.ਆਰ. ਦਰਜ ਕਰਵਾਈ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਰਣਵੀਰ ਸਿੰਘ ਦੀਆਂ ਨਗਨ ਤਸਵੀਰਾਂ ਦੇਖ ਕੇ ਔਰਤਾਂ ਦੇ ਮਨਾਂ ’ਚ ਸ਼ਰਮ ਆਵੇਗੀ।
ਇਹ ਵੀ ਪੜ੍ਹੋ : ਮਾਲਤੀ ਮੈਰੀ ਤੋਂ ਬਾਅਦ ਪ੍ਰਿਅੰਕਾ-ਨਿਕ ਹੁਣ ਸਰੋਗੇਸੀ ਰਾਹੀਂ ਬੱਚੇ ਦੀ ਬਣਾ ਰਹੇ ਯੋਜਨਾ
ਉਨ੍ਹਾਂ ਨੇ ਕਿਹਾ ਕਿ ਰਣਵੀਰ ਦੀਆਂ ਨਗਨ ਤਸਵੀਰਾਂ ਨੂੰ ਟਵਿੱਟਰ ਅਤੇ ਇੰਸਟਾਗ੍ਰਾਮ ਤੋਂ ਹਟਾ ਦੇਣਾ ਚਾਹੀਦਾ ਹੈ। ਇਸ ਬਾਰੇ ਸੋਮਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਮੰਗਲਵਾਰ ਇਸ ਮਾਮਲੇ ’ਤੇ ਐੱਫ.ਆਈ.ਆਰ. ਦਰਜ ਕੀਤੀ ਗਈ।
ਮਾਲਤੀ ਮੈਰੀ ਤੋਂ ਬਾਅਦ ਪ੍ਰਿਅੰਕਾ-ਨਿਕ ਹੁਣ ਸਰੋਗੇਸੀ ਰਾਹੀਂ ਬੱਚੇ ਦੀ ਬਣਾ ਰਹੇ ਯੋਜਨਾ
NEXT STORY