ਮੁੰਬਈ (ਬਿਊਰੋ) — ਟੀ. ਵੀ. ਅਦਾਕਾਰਾ ਅਤੇ 'ਬਿੱਗ ਬੌਸ 13' ਦੀ ਪ੍ਰਤੀਭਾਗੀ ਰਹੀ ਰਸ਼ਮੀ ਦੇਸਾਈ ਦਾ ਇੱਕ ਸੋਸ਼ਲ ਮੀਡੀਆ 'ਤੇ ਕਾਫ਼ੀ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਾਇਰਲ ਵੀਡੀਓ 'ਚ ਉਹ ਸੈਨਾ ਦੇ ਪੱਖ 'ਚ ਬੋਲਦੀ ਹੋਈ ਨਜ਼ਰ ਆ ਰਹੀ ਹੈ। ਉਹ ਇਸ ਵੀਡੀਓ 'ਚ ਆਖ ਰਹੀ ਹੈ 'ਪਿਛਲੇ ਇੱਕ ਮਹੀਨੇ ਤੋਂ ਸਰਹੱਦ 'ਤੇ ਤਣਾਅ ਚੱਲ ਰਿਹਾ ਹੈ, ਜਿਸ ਕਰਕੇ ਮੈਂ ਇਸ ਗੱਲ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਹਾਂ ਪਰ ਸਾਡਾ ਇਸ ਵੱਲ ਕੋਈ ਧਿਆਨ ਨਹੀਂ ਹੈ। ਅਸੀਂ ਕੁਝ ਅਜਿਹੀਆਂ ਗਤੀਵਿਧੀਆਂ 'ਚ ਰੁੱਝੇ ਹੋਏ ਹਾਂ, ਜਿਸ 'ਤੇ ਅਸੀਂ ਫ਼ਿਰ ਵੀ ਕੰਮ ਕਰ ਸਕਦੇ ਹਾਂ। ਜਿਹੜੇ ਬਹਾਦਰ ਸਾਡੇ ਨਾਲ-ਨਾਲ ਸਾਡੇ ਪਰਿਵਾਰਾਂ ਦੀ ਰੱਖਿਆ ਕਰ ਰਹੇ ਹਨ, ਉਨ੍ਹਾਂ ਵੱਲ ਸਾਡਾ ਕੋਈ ਵੀ ਧਿਆਨ ਨਹੀਂ ਹੈ ਜਾਂ ਫਿਰ ਅਸੀਂ ਧਿਆਨ ਹੀ ਨਹੀਂ ਦੇਣਾ ਚਾਹੁੰਦੇ।'
ਦੱਸ ਦਈਏ ਕਿ ਰਸ਼ਮੀ ਦੇਸਾਈ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲਿਆਂ ਲਈ ਕਿਹਾ ਕਿ ਸੈਨਿਕਾਂ ਨੂੰ ਕਦੇ ਵੀ ਬਦਲੇ 'ਚ ਕੁਝ ਨਹੀਂ ਮਿਲਦਾ, ਇੱਥੋਂ ਤੱਕ ਕਿ ਸਨਮਾਨ ਵੀ ਨਹੀਂ। ਉਨ੍ਹਾਂ ਨੇ ਭਾਰਤੀ ਸੈਨਾ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਅਤੇ ਭਾਰਤ ਵੱਲੋਂ ਬੰਦ ਕੀਤੇ ਗਏ ਚਾਈਨੀਜ਼ ਐਪ 'ਤੇ ਵੀ ਖੁਸ਼ੀ ਜਤਾਈ।
ਦੱਸਣਯੋਗ ਹੈ ਕਿ ਭਾਰਤ-ਚੀਨ ਸਰਹੱਦ 'ਤੇ ਹੋਈ ਝੜਪ ਤੋਂ ਬਾਅਦ ਸੋਮਵਾਰ ਨੂੰ ਆਈ. ਟੀ. ਅਤੇ ਇਲੈਕਟ੍ਰੌਨਿਕਸ (ਬਿਜਲੀ ਵਿਭਾਗ) ਮੰਤਰਾਲੇ ਨੇ ਭਾਰਤ 'ਚ ਫੇਮਸ ਚੀਨ ਦੇ 59 ਐਪਸ 'ਤੇ ਬੈਨ ਲਾ ਦਿੱਤਾ। ਇਨ੍ਹਾਂ 'ਚ ਟਿਕਟਾਕ ਵੀ ਸ਼ਾਮਲ ਹੈ। ਭਾਰਤ 'ਚ ਇਹ ਐਪ ਕਾਫੀ ਮਸ਼ਹੂਰ ਹੈ।
ਭਾਰਤ ਹੀ ਨਹੀਂ ਸਗੋਂ ਇਨ੍ਹਾਂ ਦੇਸ਼ਾਂ 'ਚ ਵੀ ਹੋ ਚੁੱਕਾ ਹੈ 'ਟਿਕਟਾਕ' ਬੈਨ
NEXT STORY