ਨਵੀਂ ਦਿੱਲੀ- ਸਲਮਾਨ ਖਾਨ ਅਤੇ ਰਸ਼ਮੀਕਾ ਮੰਦਾਨਾ ਦੀ ਫਿਲਮ ਸਿਕੰਦਰ ਨੂੰ ਇਸ ਸਾਲ ਦੀ ਸਭ ਤੋਂ ਵੱਡੀ ਬਲਾਕਬਸਟਰ ਫਿਲਮ ਮੰਨਿਆ ਜਾ ਰਿਹਾ ਹੈ। ਇਸ ਫਿਲਮ ਨੂੰ ਲੈ ਕੇ ਲੋਕਾਂ ਵਿੱਚ ਜ਼ਬਰਦਸਤ ਕ੍ਰੇਜ਼ ਹੈ। ਇਸ ਫਿਲਮ ਦੇ ਜਾਰੀ ਕੀਤੇ ਗਏ ਪੋਸਟਰ ਅਤੇ ਟੀਜ਼ਰ ਨੇ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਸੀ। ਫਿਲਮ ਦੇ ਗੀਤ ਜ਼ੋਹਰਾ ਜਬੀਂ ਤੋਂ ਬਾਅਦ ਹੁਣ ਬੀਤੇ ਦਿਨ ਰਿਲੀਜ਼ ਹੋਇਆ ਨਵਾਂ ਗਾਣਾਂ 'ਬਮ ਬਮ ਭੋਲੇ', ਜਿਸ ਵਿਚ ਸਲਮਾਨ ਅਤੇ ਰਸ਼ਮਿਕਾ ਨਜ਼ਰ ਆ ਰਹੇ ਹਨ, ਬਲਾਕਬਸਟਰ ਹੋਲੀ ਐਂਥਮ ਬਣ ਗਿਆ ਹੈ। ਇਸ ਦੌਰਾਨ, ਰਸ਼ਮਿਕਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਸ ਗਾਣੇ ਦੇ ਸ਼ੂਟ ਦੀਆਂ ਕੁਝ ਖਾਸ ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ।
ਤਸਵੀਰ ਵਿਚ ਹਾਲ ਹੀ ਵਿਚ ਰਿਲੀਜ਼ ਹੋਏ ਗਾਣੇ "ਬਮ ਬਮ ਭੋਲੇ" ਦੀ ਦੀ ਝਲਕ ਹੈ, ਜਿਸ ਵਿੱਚ ਰਸ਼ਮੀਕਾ ਮੰਦਾਨਾ ਸਲਮਾਨ ਖਾਨ ਨਾਲ ਨੱਚਦੀ ਨਜ਼ਰ ਆ ਰਹੀ ਹੈ, ਚਾਰੇ ਪਾਸੇ ਰੰਗ ਦਿਖਾਈ ਦੇ ਰਹੇ ਹਨ। ਇਸ ਪੋਸਟ ਨੇ ਪ੍ਰਸ਼ੰਸਕਾਂ ਨੂੰ ਉਤਸ਼ਾਹਿਤ ਕੀਤਾ ਹੈ, ਜਿਸ ਨਾਲ ਫਿਲਮ ਪ੍ਰਤੀ ਉਤਸ਼ਾਹ ਹੋਰ ਵੀ ਵਧ ਗਿਆ ਹੈ।
ਸਿਕੰਦਰ ਨੂੰ ਲੈ ਕੇ ਮਾਹੌਲ ਗਰਮਾਉਂਦਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੀ ਉਤਸੁਕਤਾ ਅਤੇ ਬੇਸਬਰੀ ਦਿਨੋ-ਦਿਨ ਵੱਧ ਰਹੀ ਹੈ। ਸਲਮਾਨ ਖਾਨ 2025 ਦੀ ਈਦ 'ਤੇ ਸਿਕੰਦਰ ਨਾਲ ਵੱਡੇ ਪਰਦੇ 'ਤੇ ਧਮਾਲ ਮਚਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ, ਜਿਸ ਵਿੱਚ ਉਹ ਰਸ਼ਮੀਕਾ ਮੰਦਾਨਾ ਦੇ ਨਾਲ ਨਜ਼ਰ ਆਉਣਗੇ। ਇਸ ਫਿਲਮ ਨੂੰ ਸਾਜਿਦ ਨਾਡੀਆਡਵਾਲਾ ਨੇ ਪ੍ਰੋਡਿਊਸ ਕੀਤਾ ਹੈ ਅਤੇ ਇਸ ਨੂੰ ਏ.ਆਰ. ਮੁਰੂਗਦਾਸ ਨੇ ਡਾਇਰੈਕਟ ਕੀਤਾ ਹੈ। ਇੱਕ ਜ਼ਬਰਦਸਤ ਸਿਨੇਮੈਟਿਕ ਅਨੁਭਵ ਦੇ ਨਾਲ, ਫਿਲਮ ਵਿੱਚ ਹੋਰ ਵੀ ਬਹੁਤ ਸਾਰੇ ਵੱਡੇ ਸਰਪ੍ਰਾਈਜ਼ ਦੇਖਣ ਨੂੰ ਮਿਲਣਗੇ।
ਭੋਜਪੁਰੀ ਫਿਲਮ 'ਕ੍ਰਿਸ਼ਨਾ' ਦਾ ਟ੍ਰੇਲਰ ਰਿਲੀਜ਼
NEXT STORY