ਮੁੰਬਈ (ਬਿਊਰੋ)–ਈਦ ’ਤੇ ਸਲਮਾਨ ਖ਼ਾਨ ਤੇ ਦਿਸ਼ਾ ਪਾਟਨੀ ਸਟਾਰਰ ‘ਰਾਧੇ’ ਦੀ ਰਿਲੀਜ਼ ਤੋਂ ਪਹਿਲਾਂ ਸਲਮਾਨ ਖ਼ਾਨ ਨੇ ਖੁਲਾਸਾ ਕੀਤਾ ਕਿ ਕਈ ਲੋਕਾਂ ਨੇ ਫ਼ਿਲਮ ਨੂੰ ਈਦ ’ਤੇ ਰਿਲੀਜ਼ ਨਾ ਕਰਨ ਲਈ ਫੋਨ ਕੀਤੇ। ਹਾਲਾਂਕਿ ਸਲਮਾਨ ਨੇ ਸਿਰਫ ਆਪਣੇ ਦਿਲ ਦੀ ਗੱਲ ਸੁਣੀ।
ਈਦ ਮੌਕੇ ਫ਼ਿਲਮ ਦੀ ਰਿਲੀਜ਼ ਬਾਰੇ ਗੱਲ ਕਰਦਿਆਂ ਸਲਮਾਨ ਨੇ ਕਿਹਾ, ‘ਇਹ ਸਾਡੇ ਸਾਰਿਆਂ ਲਈ ਬਹੁਤ ਮੁਸ਼ਕਿਲ ਸਮਾਂ ਹੈ। ਮੈਨੂੰ ਬਹੁਤ ਸਾਰੇ ਸੰਦੇਸ਼ ਮਿਲੇ ਕਿ ਤੁਸੀਂ ਫ਼ਿਲਮ ਨੂੰ ਈਦ ’ਤੇ ਕਿਉਂ ਰਿਲੀਜ਼ ਕਰ ਰਹੇ ਹੋ। ਈਦ ਮੌਕੇ ਫ਼ਿਲਮ ਰਿਲੀਜ਼ ਨਾ ਕਰੋ, ਦੇਸ਼ ’ਚ ਕਈ ਮੌਤਾਂ ਹੋ ਰਹੀਆਂ ਹਨ। ਕੋਵਿਡ ਦੇ ਬਹੁਤ ਸਾਰੇ ਕੇਸ ਚੱਲ ਰਹੇ ਹਨ ਤੇ ਉਹ ਜੋ ਕਹਿ ਰਹੇ ਹਨ, ਉਹ ਬਿਲਕੁਲ ਸਹੀ ਹੈ। ਉਹ ਸਾਰੇ ਆਪੋ ਆਪਣੇ ਸਥਾਨਾਂ ’ਤੇ ਠੀਕ ਹਨ ਪਰ ਮੇਰੇ ਅਨੁਸਾਰ ਉਨ੍ਹਾਂ ਬਾਰੇ ਕੀ ਜੋ ਇਸ ਸਥਿਤੀ ’ਚੋਂ ਬਾਹਰ ਆਉਣਾ ਚਾਹੁੰਦੇ ਹਨ।’
ਇਹ ਖ਼ਬਰ ਵੀ ਪੜ੍ਹੋ : ਨਿੱਕੀ ਤੰਬੋਲੀ ਨੇ ਕੇਪਟਾਊਨ ’ਚ ਬਿਖੇਰੇ ਹੁਸਨ ਦੇ ਜਲਵੇ, ਤਸਵੀਰਾਂ ਹੋਈਆਂ ਵਾਇਰਲ
ਸਲਮਾਨ ਨੇ ਅੱਗੇ ਕਿਹਾ, ‘ਇਸ ਈਦ ’ਚ ਸਾਡੀ ‘ਰਾਧੇ’ ਫ਼ਿਲਮ ਨੂੰ ਰਿਲੀਜ਼ ਕਰਨ ਦਾ ਇਹੀ ਕਾਰਨ ਹੈ ਕਿ ਅਸੀਂ ਲੋਕਾਂ ਦਾ ਮਨੋਰੰਜਨ ਕਰਨਾ ਚਾਹੁੰਦੇ ਹਾਂ ਤਾਂ ਜੋ ਲੋਕਾਂ ਨੂੰ ਪ੍ਰੇਰਣਾ ਮਿਲੇ। ਜਦੋਂ ਪ੍ਰਸ਼ੰਸਕਾਂ ਵਿਚ ਉਤਸ਼ਾਹ ਆਉਂਦਾ ਹੈ, ਇਕ ਵਿਸ਼ਾ ਲੋਕਾਂ ’ਚ ਬਦਲ ਜਾਂਦਾ ਹੈ, ਥੋੜ੍ਹੇ ਲੋਕ ਵੱਖਰੇ ਮਹਿਸੂਸ ਕਰਦੇ ਹਨ। ਸਾਨੂੰ ਉਨ੍ਹਾਂ ਸਾਰਿਆਂ ਨੂੰ ਕੋਰੋਨਾ ਤੋਂ ਹਟਾਉਣਾ ਹੈ, ਇਸੇ ਤਰ੍ਹਾਂ ਇਸ ਵਾਰ ਅਸੀਂ ਬਿੱਗ ਬੌਸ ਦੇ ਜ਼ਰੀਏ ਵੀ ਲੋਕਾਂ ਦਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕੀਤੀ। ਇਕ ਵਾਰ ਫਿਰ ਇਹੀ ਕੋਸ਼ਿਸ਼ ਹੈ ਕਿ ਜੇ ਲੋਕ ਫ਼ਿਲਮ ਨੂੰ ਪਸੰਦ ਕਰਦੇ ਹਨ ਤਾਂ ਇਸ ਤੋਂ ਵਧੀਆ ਹੋਰ ਕੋਈ ਚੀਜ਼ ਨਹੀਂ ਹੋ ਸਕਦੀ।
ਸਲਮਾਨ ਨੇ ਕਿਹਾ, ‘ਮੈਂ ਨਹੀਂ ਚਾਹੁੰਦਾ ਕਿ ਕੋਈ ਮੈਨੂੰ ਦੱਸੇ ਕਿ ਸਲਮਾਨ ਦੀ ਫ਼ਿਲਮ ‘ਰਾਧੇ’ ਰਿਲੀਜ਼ ਹੋਈ ਸੀ ਤੇ ਫਿਰ ਪ੍ਰਸ਼ੰਸਕ ਫ਼ਿਲਮ ਦੇਖਣ ਗਏ ਤੇ ਬੀਮਾਰ ਹੋ ਗਏ। ਇਹ ਕਿਹਾ ਜਾਵੇ ਕਿ ਸਲਮਾਨ ਦੇ ਕਾਰਨ ਕੋਰੋਨਾ ਫੈਲ ਰਿਹਾ ਹੈ। ਜਦੋਂ ਸਰਕਾਰ ਇਜਾਜ਼ਤ ਦੇਵੇਗੀ ਤੇ ਸਭ ਕੁਝ ਠੀਕ ਹੋ ਜਾਵੇਗਾ ਤਾਂ ਅਸੀਂ ਫ਼ਿਲਮ ਨੂੰ ਸਿਨੇਮਾਘਰਾਂ ’ਚ ਰਿਲੀਜ਼ ਕਰਾਂਗੇ। ਇਹ ਮੈਂ ਸਿਨੇਮਾਘਰਾਂ ਦੇ ਮਾਲਕਾਂ ਨਾਲ ਵਾਅਦਾ ਕੀਤਾ ਹੈ।’
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਸਲਮਾਨ ਦੀ ਭੈਣ ਅਰਪਿਤਾ ਨੇ ਦਿੱਤੀ ਨੂੰ ਕੋਰੋਨਾ ਮਾਤ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਪੋਸਟ
NEXT STORY