ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਜਾਂਚ ਹੁਣ ਸੀ. ਬੀ. ਆਈ. ਕਰੇਗੀ। ਵੀਰਵਾਰ ਰਾਤ ਸੀ. ਬੀ. ਆਈ. ਦੇ ਚਾਰ ਅਧਿਕਾਰੀ ਮੁੰਬਈ ਪਹੁੰਚ ਗਏ ਹਨ। ਇਸ ਦੌਰਾਨ ਰਿਆ ਚੱਕਰਵਰਤੀ ਅਤੇ ਮਹੇਸ਼ ਭੱਟ ਵਿਚਕਾਰ ਹੋਈ ਵ੍ਹਟਸਅਪ ਚੈਟ ਲੀਕ ਹੋ ਗਈ ਹੈ। ਇਹ ਚੈਟ 8 ਜੂਨ ਤੋਂ ਬਾਅਦ ਦੀ ਹੈ, ਜਦੋਂ ਰਿਆ, ਸੁਸ਼ਾਂਤ ਦਾ ਘਰ ਛੱਡ ਕੇ ਆਈ ਸੀ। ਇਸ ਚੈਟ ਤੋਂ ਹੁਣ ਅੰਦਾਜ਼ੇ ਲਾਏ ਜਾ ਰਹੇ ਕਿ ਸ਼ਾਇਦ ਰਿਆ ਚੱਕਰਵਰਤੀ ਖ਼ੁਦ ਸੁਸ਼ਾਂਤ ਨਾਲੋਂ ਰਿਸ਼ਤਾ ਖ਼ਤਮ ਕਰ ਦਿੱਤਾ ਸੀ। ਨਾਲ ਹੀ ਰਿਆ ਦੇ ਪਿਤਾ ਵੀ ਇਸ ਰਿਸ਼ਤੇ ਦੇ ਖ਼ਿਲਾਫ ਸਨ।
ਸੁਸ਼ਾਂਤ ਸਿੰਘ ਰਾਜਪੂਤ ਦਾ ਘਰ ਛੱਡਣ ਤੋਂ ਬਾਅਦ ਰਿਆ ਚੱਕਰਵਰਤੀ ਨੇ ਵ੍ਹਟਸਅਪ 'ਤੇ ਮਹੇਸ਼ ਭੱਟ ਨਾਲ ਗੱਲਬਾਤ ਕੀਤੀ ਸੀ।
ਰਿਆ ਚੱਕਰਵਰਤੀ : ਭਾਰੇ ਦਿਲ ਤੇ ਰਾਹਤ ਦੀ ਭਾਵਨਾ ਨਾਲ ਆਇਸ਼ਾ ਅੱਗੇ ਵਧ ਗਈ ਹੈ ਸਰ...ਸਾਡਾ ਆਖ਼ਰੀ ਕਾਲ ਜਗਾਉਣ ਵਾਲੀ ਕਾਲ ਸੀ। ਤੁਸੀਂ ਮੇਰੇ ਐਂਜਲ ਹੋ। ਤੁਸੀਂ ਉਦੋਂ ਵੀ ਸਨ ਅਤੇ ਅੱਜ ਵੀ ਹੋ।
ਮਹੇਸ਼ ਭੱਟ : ਪਿੱਛੇ ਮੁੜ ਕੇ ਨਾ ਦੇਖਣਾ। ਇਸ ਨੂੰ ਸੰਭਵ ਬਣਾਓ, ਜੋ ਕਿ ਜ਼ਰੂਰੀ ਹੈ। ਤੁਹਾਡੇ ਪਿਤਾ ਨੂੰ ਮੇਰਾ ਪਿਆਰ। ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋਵੇਗੀ। ਇਸ ਤੋਂ ਇਲਾਵਾ ਰਿਆ ਤੇ ਮਹੇਸ਼ ਭੱਟ 'ਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੋਈਆਂ ਸਨ। ਦੱਸ ਦਈਏ ਕਿ ਫ਼ਿਲਮ 'ਜਲੇਬੀ' 'ਚ ਰਿਆ ਚੱਕਰਵਰਤੀ ਦੇ ਕਿਰਦਾਰ ਦਾ ਨਾਂ ਆਇਸ਼ਾ ਸੀ। ਇਸ ਫ਼ਿਲਮ ਦੇ ਨਿਰਮਾਤਾ ਮਹੇਸ਼ ਭੱਟ ਸਨ।
ਸਾਰਾ ਅਲੀ ਖਾਨ ਤੇ ਸੁਸ਼ਾਂਤ ਦੀ ਰਿਲੇਸ਼ਨਸ਼ਿਪ ਦਾ ਦੋਸਤ ਸੈਮੂਅਲ ਹੋਕਿਪ ਦੱਸਿਆ ਰਾਜ਼
ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਕਥਿਤ ਖ਼ੁਦਕੁਸ਼ੀ ਮਾਮਲੇ 'ਚ ਹੁਣ ਉਸ ਦੇ ਦੋਸਤ ਸੈਮੁਅਲ ਹੋਕਿਪ ਨੇ ਸੁਸ਼ਾਂਤ ਦੀ ਰਿਲੇਸ਼ਨਸ਼ਿਪ ਨੂੰ ਲੈ ਕੇ ਹੈਰਾਨ ਕਰਨ ਵਾਲੀ ਗੱਲ ਦੱਸੀ ਹੈ। ਹਾਲ ਹੀ 'ਚ ਸੁਸ਼ਾਂਤ ਦੇ ਦੋਸਤ ਸੈਮੂਅਲ ਹੋਕਿਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਪਾ ਕੇ ਉਨ੍ਹਾਂ ਦੇ ਰਿਸ਼ਤੇ ਬਾਰੇ ਖ਼ੁਲਾਸਾ ਕੀਤਾ ਹੈ। ਹੋਕਿਪ ਨੇ ਲਿਖਿਆ ਹੈ, 'ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸੁਸ਼ਾਂਤ ਤੇ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਨੂੰ ਫ਼ਿਲਮ 'ਕੇਦਾਰਨਾਥ' ਦੇ ਸਮੇਂ ਇੱਕ-ਦੂਜੇ ਨਾਲ ਪਿਆਰ ਹੋ ਗਿਆ ਸੀ। ਉਸ ਦੌਰਾਨ ਦੋਵਾਂ ਨੂੰ ਵੱਖ ਕਰਨਾ ਮੁਸ਼ਕਲ ਲੱਗ ਰਿਹਾ ਸੀ। ਸੁਸ਼ਾਂਤ ਸਿੰਘ ਰਾਜਪੂਤ ਅਤੇ ਸਾਰਾ ਅਲੀ ਖਾਨ ਦੋਵੇਂ ਬਹੁਤ ਮਾਸੂਮ ਸਨ। ਦੋਵੇਂ ਇੱਕ-ਦੂਜੇ ਦਾ ਬਹੁਤ ਸਤਿਕਾਰ ਕਰਦੇ ਸਨ, ਜੋ ਅੱਜਕੱਲ੍ਹ ਦੇ ਰਿਸ਼ਤਿਆਂ 'ਚ ਘੱਟ ਹੀ ਦੇਖਣ ਨੂੰ ਮਿਲਦਾ ਹੈ।'
ਇਸ ਤੋਂ ਇਲਾਵਾ, ਹੋਕਿਪ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਹ ਵੀ ਲਿਖਿਆ ਕਿ, 'ਸੁਸ਼ਾਂਤ ਨਾਲ ਸਾਰਾ ਅਲੀ ਖਾਨ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਸਟਾਫ਼ ਦਾ ਸਨਮਾਨ ਵੀ ਕਰਦੀ ਸੀ। ਮੈਨੂੰ ਬਹੁਤ ਹੈਰਾਨੀ ਹੋਈ ਜਦੋਂ ਸਾਰਾ ਨੇ ਬਾਕਸ ਆਫਿਸ 'ਤੇ ਫ਼ਿਲਮ 'ਸੋਨ ਚੀੜੀਆ' ਦੇ ਪ੍ਰਦਰਸ਼ਨ ਤੋਂ ਬਾਅਦ ਸੁਸ਼ਾਂਤ ਨਾਲ ਰਿਸ਼ਤਾ ਖ਼ਤਮ ਕਰਨ ਦਾ ਫ਼ੈਸਲਾ ਕੀਤਾ। ਕੀ ਇਹ ਸਭ ਬਾਲੀਵੁੱਡ ਮਾਫ਼ੀਆ ਦੇ ਦਬਾਅ ਕਾਰਨ ਸੀ?
ਅੰਤਰਰਾਸ਼ਟਰੀ ਲਿੰਕ ਹੋਣ ਦੀ ਚਰਚਾ ਰਹੀ ਹੈ ਫੈਲ
ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਮਾਮਲੇ ਦੀ ਸੀ. ਬੀ. ਆਈ. ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਾਰਦਾਤ ਦੇ ਅੰਤਰਰਾਸ਼ਟਰੀ ਲਿੰਕ ਹੋਣ ਦੀ ਚਰਚਾ ਫੈਲ ਗਈ ਹੈ। ਭਾਜਪਾ ਤੋਂ ਰਾਜ ਸਭਾ ਮੈਂਬਰ ਸੁਬਰਾਮਣੀਅਮ ਸਵਾਮੀ ਨੇ ਮਾਮਲੇ ਦੇ ਤਾਰ ਹੋਰਨਾਂ ਦੇਸ਼ਾਂ ਨਾਲ ਜੁੜੇ ਹੋਣ ਦਾ ਖ਼ਦਸ਼ਾ ਪ੍ਰਗਟਾਉਂਦੇ ਹੋਏ ਜਾਂਚ ਵਿਚ ਇਜ਼ਰਾਈਲੀ ਖ਼ੁਫ਼ੀਆ ਸੰਗਠਨ ਮੋਸਾਦ ਅਤੇ ਸੁਰੱਖਿਆ ਏਜੰਸੀ ਸ਼ਿਨ ਬੇਟ ਦਾ ਸਹਿਯੋਗ ਲੈਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਅਭਿਨੇਤਰੀ ਸ਼੍ਰੀਦੇਵੀ ਅਤੇ ਸੁਨੰਦਾ ਪੁਸ਼ਕਰ ਦੀ ਮੌਤ ਦੀ ਵੀ ਜਾਂਚ ਦੀ ਮੰਗ ਕੀਤੀ ਹੈ। ਹਾਲ ਹੀ ਵਿਚ ਅਦਾਕਾਰ ਆਮਿਰ ਖ਼ਾਨ ਦੀ ਮੁਲਾਕਾਤ ਤੁਰਕੀ ਵਿਚ ਰਾਸ਼ਟਰਪਤੀ ਤੈਯਪ ਅਰਦੋਗਨ ਦੀ ਪਤਨੀ ਅਮੀਨ ਅਰਦੋਗਨ ਨਾਲ ਹੋਈ ਹੈ। ਮਣੀ ਨੇ ਸਵਾਲ ਉਠਾਇਆ ਹੈ ਕਿ ਮਾਮਲੇ ਦਾ ਦੁਬਈ ਨਾਲ ਕੀ ਸਬੰਧ ਹੈ। ਇਹ ਵੀ ਪਤਾ ਕੀਤਾ ਜਾਣਾ ਚਾਹੀਦਾ ਹੈ ਕਿ ਬਾਲੀਵੁੱਡ ਦਾ ਮਾਫ਼ੀਆ ਨਾਲ ਕੀ ਰਿਸ਼ਤਾ ਹੈ। ਬਾਲੀਵੁੱਡ ਦਾ ਅਪਰਾਧੀਆਂ ਨਾਲ ਕੀ ਰਿਸ਼ਤਾ ਹੈ।
ਸਾਬਕਾ ਆਈ. ਏ. ਐੱਸ. ਅਧਿਕਾਰੀ ਦਾ ਦਾਅਵਾ
ਸਾਬਕਾ ਆਈ. ਏ. ਐੱਸ. ਅਧਿਕਾਰੀ ਨੇ ਦਾਅਵਾ ਕੀਤਾ ਕਿ ਇਸ ਵਾਰਦਾਤ ਦੇ ਤਾਰ ਮੁੰਬਈ ਦੇ ਪੁਲਿਸ ਕਮਿਸ਼ਨਰ ਨਾਲ ਜੁੜੇ ਹੋਏ ਹਨ। ਅਜਿਹੀ ਜਾਣਕਾਰੀ ਉਨ੍ਹਾਂ ਨੂੰ ਗ੍ਰਹਿ ਮੰਤਰਾਲੇ ਦੇ ਸੂਤਰਾਂ ਤੋਂ ਮਿਲੀ ਹੈ। ਮਣੀ ਨੇ ਕਿਹਾ, ਮਹਾਰਾਸ਼ਟਰ ਵਿਚ ਨਵੀਂ ਸਰਕਾਰ ਆਉਂਦੀ ਹੈ ਅਤੇ ਆਉਂਦੇ ਹੀ ਉਸ ਨੇ ਮੁੰਬਈ ਦਾ ਪੁਲਿਸ ਕਮਿਸ਼ਨਰ ਬਦਲਿਆ। ਮਾਮਲੇ ਦੀ ਤਹਿ ਤਕ ਪਹੁੰਚਣ ਵਿਚ ਸੀ. ਬੀ. ਆਈ. ਨੂੰ ਸਖ਼ਤ ਮਿਹਨਤ ਕਰਨੀ ਹੋਵੇਗੀ।
14 ਜੂਨ ਨੂੰ ਫਲੈਟ ਵਿਚ ਸੁਸ਼ਾਂਤ ਦੀ ਮਿਲੀ ਸੀ ਲਾਸ਼
ਦੱਸਣਯੋਗ ਹੈ ਕਿ 14 ਜੂਨ ਨੂੰ ਫਲੈਟ ਵਿਚ ਸੁਸ਼ਾਂਤ ਦੀ ਲਾਸ਼ ਮਿਲਦੀ ਹੈ। ਪੋਸਟਮਾਰਟਮ ਰਿਪੋਰਟ ਵਿਚ ਦੱਸਿਆ ਜਾਂਦਾ ਹੈ ਕਿ ਸੁਸ਼ਾਂਤ ਨੇ ਖ਼ੁਦਕੁਸ਼ੀ ਕੀਤੀ ਹੈ ਪਰ ਸੁਸ਼ਾਂਤ ਦੇ ਪਿਤਾ ਕੇਕੇ ਸਿੰਘ ਪਟਨਾ ਵਿਚ ਐੱਫ. ਆਈ. ਆਰ. ਦਰਜ ਕਰਵਾ ਕੇ ਦੋਸ਼ ਲਾਉਂਦੇ ਹਨ ਕਿ ਉਨ੍ਹਾਂ ਦੇ ਬੇਟੇ ਨਾਲ ਸਾਜ਼ਿਸ਼ ਹੋਈ ਹੈ, ਜਿਸ ਵਿਚ ਅਦਾਕਾਰਾ ਰਿਆ ਚੱਕਰਵਰਤੀ ਸਮੇਤ 6 ਲੋਕ ਸ਼ਾਮਲ ਹਨ। ਸਾਜ਼ਿਸ਼ ਵਿਚ ਸੁਸ਼ਾਂਤ ਨੂੰ ਖ਼ੁਦਕੁਸ਼ੀ ਲਈ ਉਕਸਾਇਆ ਗਿਆ। ਬੁੱਧਵਾਰ ਨੂੰ ਸੁਪਰੀਮ ਕੋਰਟ ਨੇ ਮਾਮਲੇ ਦੀ ਸੀ. ਬੀ. ਆਈ. ਜਾਂਚ ਦਾ ਆਦੇਸ਼ ਦਿੱਤਾ ਹੈ।
ਸੁਸ਼ਾਂਤ ਖ਼ੁਦਕੁਸ਼ੀ ਮਾਮਲਾ : ਅੰਕਿਤਾ ਲੋਖੰਡੇ ਨੇ ਰਿਆ ਚੱਕਰਵਰਤੀ ਨੂੰ ਪੜ੍ਹਾਇਆ ਇਹ ਪਾਠ
NEXT STORY