ਮੁੰਬਈ : ਟੀ.ਵੀ. ਅਦਾਕਾਰਾ ਰਿੰਕੂ ਕਰਮਾਰਕਰ ਨੇ ਸੀਰੀਅਲ 'ਯੇਹ ਵਾਦਾ ਰਹਾ' ਵਿਚ ਆਪਣੇ ਕਿਰਦਾਰ ਅਨੁਸਾਰ ਆਪਣਾ ਸਿਰ ਮੁੰਨ੍ਹਵਾ ਲਿਆ ਹੈ। 'ਨਾ ਬੋਲੇ ਤੁਮ ਨਾ ਮੈਂਨੇ ਕੁਛ ਕਹਾ' ਅਤੇ 'ਕਹਾਨੀ ਘਰ ਘਰ ਕੀ' ਵਰਗੇ ਸੀਰੀਅਲਾਂ ਰਾਹੀਂ ਆਪਣੀ ਪਛਾਣ ਬਣਾਉਣ ਵਾਲੀ ਰਿੰਕੂ ਨੇ ਕਿਹਾ ਕਿ ਉਸ ਨੂੰ ਨਵੇਂ ਕਿਰਦਾਰ 'ਚ ਢਲਣ ਲਈ ਕਿਸੇ ਤਰ੍ਹਾਂ ਦਾ ਯਤਨ ਕਰਨ 'ਚ ਕੋਈ ਝਿਜਕ ਨਹੀਂ।
ਇਕ ਬਿਆਨ 'ਚ ਉਸ ਨੇ ਕਿਹਾ, ''ਵਾਕਈ, ਜੇਕਰ ਤੁਸੀਂ ਮੈਥੋਂ ਪੁੱਛੋ, ਮੈਂ ਪਰੇਸ਼ਾਨ ਜ਼ਰੂਰ ਹਾਂ ਪਰ ਨਾਲ ਹੀ ਮੈਂ ਸਾਰੀਆਂ ਗੱਲਾਂ ਨੂੰ ਲੈ ਕੇ ਰੋਮਾਂਚਿਤ ਹਾਂ ਕਿਉਂਕਿ ਮੈਂ ਬਸ ਬੱਚੇ ਦੇ ਰੂਪ 'ਚ ਆਪਣਾ ਸਿਰ ਮੁੰਨ੍ਹਵਾਇਆ ਹੈ ਅਤੇ ਉਸ ਤੋਂ ਬਾਅਦ ਮੈਂ ਇਹ ਕਰਾਂਗੀ। ਮੇਰੇ ਅੰਦਰ ਬਤੌਰ ਇਕ ਕਲਾਕਾਰ ਅਤੇ ਜੋ ਮੈਂ ਕਰ ਰਹੀ ਹਾਂ, ਨੂੰ ਲੈ ਕੇ ਇਕ ਪਾਗਲਪਨ ਹੈ।'' 'ਯੇ ਵਾਦਾ ਰਹਾ' ਸੀਰੀਅਲ ਜ਼ੀ ਟੀ.ਵੀ. 'ਤੇ ਪ੍ਰਸਾਰਿਤ ਹੁੰਦਾ ਹੈ।
ਪਾਲੀਵੁੱਡ ਤੇ ਬਾਲੀਵੁੱਡ 'ਚ ਛਾ ਗਿਆ ਸਿੱਖ ਪਹਿਰਾਵੇ 'ਚ ਅਭਿਨੈ ਕਰਨ ਵਾਲਾ ਇਹ 'ਸਰਦਾਰ ਜੀ' : (ਦੇਖੋ ਤਸਵੀਰਾਂ)
NEXT STORY