ਐਂਟਰਟੇਨਮੈਂਟ ਡੈਸਕ- 5 ਸਾਲ ਪਹਿਲਾਂ ਅੱਜ ਦੇ ਹੀ ਦਿਨ ਰਿਸ਼ੀ ਕਪੂਰ ਨੇ ਦੁਨੀਆ ਨੂੰ ਅਲਵਿਦਾ ਕਿਹਾ ਸੀ। ਰਿਸ਼ੀ ਕਪੂਰ ਨੇ ਆਪਣੇ 4 ਦਹਾਕੇ ਲੰਬੇ ਫਿਲਮੀ ਕਰੀਅਰ ਵਿੱਚ ਲਗਭਗ 150 ਫਿਲਮਾਂ ਵਿੱਚ ਕੰਮ ਕੀਤਾ ਸੀ। ਉਨ੍ਹਾਂ ਨੂੰ ਸਾਲ 2018 ਵਿੱਚ ਕੈਂਸਰ ਦਾ ਪਤਾ ਲੱਗਾ ਸੀ ਅਤੇ 11 ਮਹੀਨੇ ਅਮਰੀਕਾ ਵਿੱਚ ਇਲਾਜ ਕਰਾਉਣ ਤੋਂ ਬਾਅਦ ਉਹ ਭਾਰਤ ਵਾਪਸ ਆ ਗਏ ਅਤੇ ਇੱਥੇ ਹੀ ਉਨ੍ਹਾਂ ਨੇ 30 ਅਪ੍ਰੈਲ 2020 ਨੂੰ ਆਖਰੀ ਸਾਹ ਲਏ ਪਰ ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਨੇ ਆਪਣੀ ਮੌਤ ਤੋਂ ਪਹਿਲਾਂ ਇਕ ਭਵਿੱਖਬਾਣੀ ਕੀਤੀ ਸੀ, ਜੋ ਸੱਚ ਸਾਬਤ ਵੀ ਹੋਈ।
ਇਹ ਵੀ ਪੜ੍ਹੋ: ਪੰਜਾਬੀ ਗਾਇਕ ਬੱਬੂ ਮਾਨ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਤੋਹਫਾ, ਆਪਣੀ ਬਾਂਹ 'ਤੇ ਬਣਵਾਇਆ ਇਹ ਟੈਟੂ (ਵੀਡੀਓ)

ਦਰਅਸਲ 28 ਅਪ੍ਰੈਲ 2017 ਨੂੰ ਉਨ੍ਹਾਂ ਨੇ ਇਕ ਟਵੀਟ ਕੀਤਾ ਸੀ, ਜਿਸ ਵਿੱਚ ਅਦਾਕਾਰ ਨੇ ਕਿਹਾ ਸੀ, 'ਜਦੋਂ ਮੈਂ ਮਰ ਜਾਵਾਂਗਾ, ਤਾਂ ਮੈਨੂੰ ਮੋਢਾ ਦੇਣ ਵਾਲਾ ਕੋਈ ਨਹੀਂ ਹੋਵੇਗਾ।' ਇਹ ਗੱਲ ਉਦੋਂ ਦੀ ਹੈ ਜਦੋਂ ਵਿਨੋਦ ਖੰਨਾ ਦਾ ਦੇਹਾਂਤ ਹੋਇਆ ਸੀ। ਵਿਨੋਦ ਖੰਨਾ ਦੀ ਅੰਤਿਮ ਯਾਤਰਾ ਵਿੱਚ ਬਾਲੀਵੁੱਡ ਦੇ ਬਹੁਤ ਘੱਟ ਕਲਾਕਾਰ ਸ਼ਾਮਲ ਹੋਏ ਸਨ। ਰਿਸ਼ੀ ਕਪੂਰ ਨੇ ਇਸ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਇਕ ਟਵੀਟ ਕਰਕੇ ਕਿਹਾ ਸੀ, 'ਇਸ ਤਰ੍ਹਾਂ ਕਿਉਂ?' ਮੈਂ ਅਤੇ ਮੇਰੇ ਬਾਅਦ। ਮੈਨੂੰ ਤਿਆਰ ਰਹਿਣਾ ਚਾਹੀਦਾ ਹੈ, ਜਦੋਂ ਮੈਂ ਮਰ ਜਾਵਾਂਗਾ ਤਾਂ ਮੈਨੂੰ ਮੋਢਾ ਦੇਣ ਵਾਲਾ ਕੋਈ ਨਹੀਂ ਹੋਵੇਗਾ। ਬਹੁਤ ਜ਼ਿਆਦਾ ਗੁੱਸਾ ਹਾਂ ਅੱਜ ਦੇ ਸਿਤਾਰਿਆਂ ਤੋਂ।'
ਇਹ ਵੀ ਪੜ੍ਹੋ: ਗੋਰਾ ਰੰਗ ਬਣਿਆ ਕਰੀਅਰ 'ਚ ਰੋੜਾ, ਲੋਕ ਆਖਦੇ ਸਨ 'ਫਿਰੰਗੀ', ਅੱਜ ਹੈ ਸਫਲ Actor
ਇਸ ਟਵੀਟ ਤੋਂ ਬਾਅਦ ਕੌਣ ਜਾਣਦਾ ਸੀ ਕਿ ਰਿਸ਼ੀ ਕਪੂਰ ਦਾ ਆਪਣੇ ਬਾਰੇ ਦਿੱਤਾ ਗਿਆ ਬਿਆਨ ਸੱਚ ਸਾਬਤ ਹੋ ਜਾਵੇਗਾ, ਕਿਉਂਕਿ ਜਦੋਂ ਅਦਾਕਾਰ ਦਾ ਦਿਹਾਂਤ ਹੋਇਆ ਤਾਂ ਉਦੋਂ ਲਾਕਡਾਊਨ ਲੱਗਾ ਹੋਇਆ ਸੀ, ਜਿਸ ਕਾਰਨ ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ 20 ਦੇ ਕਰੀਬ ਪਰਿਵਾਰਕ ਮੈਂਬਰ ਹੀ ਸ਼ਾਮਲ ਹੋ ਸਕੇ ਸਨ। ਲਾਕਡਾਊਨ ਕਾਰਨ ਉਨ੍ਹਾਂ ਦੀ ਧੀ ਰਿਧੀਮਾ ਕਪੂਰ ਸਾਹਨੀ ਵੀ ਆਪਣੇ ਪਿਤਾ ਨੂੰ ਆਖਰੀ ਵਾਰ ਨਹੀਂ ਮਿਲ ਸਕੀ ਸੀ।
ਇਹ ਵੀ ਪੜ੍ਹੋ: ਹੁਣ ਇਸ ਮਸ਼ਹੂਰ ਅਦਾਕਾਰਾ ਦੇ ਨਾਮ 'ਤੇ ਪ੍ਰਸ਼ੰਸਕ ਨੇ ਬਣਵਾਇਆ ਮੰਦਰ, ਕੇਕ ਕੱਟ ਕੀਤਾ ਉਦਘਾਟਨ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੈਲਬੌਰਨ 'ਚ ਨੇਹਾ ਕੱਕੜ ਦਾ ਇਮੋਸ਼ਨਲ ਡਰਾਮਾ ਸੀ ਦਿਖਾਵਾ? ਸਾਹਮਣੇ ਆਈ ਸੱਚਾਈ
NEXT STORY