ਜਲੰਧਰ (ਬਿਊਰੋ)- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵਲੋਂ ਸ਼ਹੀਦ ਭਗਤ ਸਿੰਘ ਨੂੰ ਲੈ ਕੇ ਦਿੱਤੇ ਵਿਵਾਦਿਤ ਬਿਆਨ 'ਤੇ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਇਸ 'ਤੇ ਸਿਆਸੀ ਆਗੂਆਂ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਵਲੋਂ ਲਗਾਤਾਰ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਗਾਇਕ ਜਸਬੀਰ ਜੱਸੀ ਅਤੇ ਅਦਾਕਾਰ ਗੈਵੀ ਚਾਹਲ ਤੋਂ ਬਾਅਦ ਹੁਣ ਮਸ਼ਹੂਰ ਗਾਇਕਾ ਰੁਪਿੰਦਰ ਹਾਂਡਾ ਨੇ ਫੇਸਬੁੱਕ ਸਟੋਰੀ 'ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ 'ਚ ਉਨ੍ਹਾਂ ਨੇ ਲਿਖਿਆ-'ਅਸੀਂ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਇੱਜ਼ਤ ਕਰਦੇ ਆ ਪਰ ਸ਼ਹੀਦ ਭਗਤ ਸਿੰਘ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਇਕ ਵਾਰ ਜ਼ਰੂਰ ਯਾਦ ਕਰ ਲੈਣਾ ਚਾਹੀਦਾ ਸੀ ਕੀ ਅੱਜ ਅਸੀਂ ਜੋ ਆਜ਼ਾਦੀ ਮਾਣ ਰਹੇ ਹਾਂ, ਉਹ ਭਗਤ ਸਿੰਘ, ਊਧਮ ਸਿੰਘ ਵਰਗੇ ਸ਼ਹੀਦਾਂ ਦੀ ਸ਼ਹਾਦਤ ਕਰਕੇ ਹੀ ਹੈ, ਪਰ ਜੇਕਰ ਪੰਜਾਬੀ ਹੀ ਉਨ੍ਹਾਂ ਨੂੰ ਗਲਤ ਕਹਿਣ ਲੱਗ ਪਵੇਗਾ ਫਿਰ ਉਨ੍ਹਾਂ ਨੂੰ ਇੱਜ਼ਤ ਕਦੇ ਨਹੀਂ ਦਵਾਂ ਪਵਾਂਗੇ। ਜਿਵੇਂ ਅੱਜ ਤੱਕ ਅਸੀਂ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਤੱਕ ਨਹੀਂ ਦਵਾਂ ਪਾਏ। ਅਸੀਂ ਇਕੱਠੇ ਹੋ ਚੱਲੀਏ ਨਾ ਕਿ ਇਕ ਦੂਜੇ 'ਤੇ ਉਂਗਲ ਚੁੱਕੀਏ'।
ਸ਼ਿਲਪਾ ਸ਼ੈੱਟੀ ਨੇ ਅਵਾਰਡ ਨਾਈਟ ’ਚ ਮਚਾਈ ਤਬਾਹੀ, ਅਦਾਕਾਰਾ ਲਾਲ ਡਰੈੱਸ ’ਚ ਆਈ ਨਜ਼ਰ
NEXT STORY