ਐਂਟਰਟੇਨਮੈਂਟ ਡੈਸਕ- ਸੈਫ ਅਲੀ ਖਾਨ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਬੁੱਧਵਾਰ ਰਾਤ 2 ਵਜੇ ਅਦਾਕਾਰ ਨਾਲ ਉਨ੍ਹਾਂ ਦੇ ਬਾਂਦਰਾ ਸਥਿਤ ਘਰ 'ਚ ਹਾਦਸਾ ਵਾਪਰ ਗਿਆ। ਸੈਫ ਅਲੀ ਖਾਨ ਦੇ ਘਰ ਇੱਕ ਚੋਰ ਦਾਖਲ ਹੋ ਗਿਆ ਸੀ, ਜਿਸ ਨਾਲ ਹੱਥੋਪਾਈ ਤੋਂ ਬਾਅਦ ਅਦਾਕਾਰ ਜ਼ਖਮੀ ਹੋ ਗਿਆ। ਚੋਰ ਨੇ ਅਦਾਕਾਰ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ 'ਤੇ 6 ਵਾਰ ਹੋਏ, ਜਿਨ੍ਹਾਂ ਵਿੱਚੋਂ ਦੋ ਜ਼ਖ਼ਮ ਡੂੰਘੇ ਸਨ। ਸੈਫ ਦੇ ਜ਼ਖਮੀ ਹੋਣ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਇਬਰਾਹਿਮ ਅਲੀ ਖਾਨ ਉਨ੍ਹਾਂ ਨੂੰ ਹਸਪਤਾਲ ਲੈ ਗਿਆ।
ਸੈਫ ਨੂੰ ਆਟੋ ਰਿਕਸ਼ਾ 'ਚ ਲਿਜਾਇਆ ਗਿਆ ਹਸਪਤਾਲ
ਤਾਜ਼ਾ ਜਾਣਕਾਰੀ ਅਨੁਸਾਰ ਇਬਰਾਹਿਮ ਅਲੀ ਖਾਨ ਆਪਣੇ ਜ਼ਖਮੀ ਪਿਤਾ ਸੈਫ ਅਲੀ ਖਾਨ ਨੂੰ ਇੱਕ ਆਟੋ ਰਿਕਸ਼ਾ ਵਿੱਚ ਹਸਪਤਾਲ ਲੈ ਕੇ ਪਹੁੰਚਿਆ ਸੀ। ਸੈਫ ਨੂੰ ਦੇਰ ਰਾਤ ਕਰੀਬ 3:30 ਵਜੇ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਬਰਾਹਿਮ ਸੈਫ ਨੂੰ ਆਟੋ ਰਿਕਸ਼ਾ ਵਿੱਚ ਬਿਠਾ ਕੇ ਲੈ ਗਿਆ ਕਿਉਂਕਿ ਉਸ ਸਮੇਂ ਉਨ੍ਹਾਂ ਦੇ ਘਰ ਕੋਈ ਡਰਾਈਵਰ ਮੌਜੂਦ ਨਹੀਂ ਸੀ।
ਇਹ ਵੀ ਪੜ੍ਹੋ- ਕਿਰਾਏਦਾਰ ਨੇ ਖ਼ਾਲੀ ਕੀਤਾ ਮਕਾਨ, ਮਾਲਕ ਨੇ 6 ਮਹੀਨੇ ਬਾਅਦ ਕਮਰਾ ਖੋਲ੍ਹਿਆ ਤਾਂ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ
ਸੈਫ 'ਤੇ ਹੋਇਆ ਚਾਕੂ ਨਾਲ ਹਮਲਾ
ਬੁੱਧਵਾਰ ਦੇਰ ਰਾਤ ਇੱਕ ਅਣਜਾਣ ਵਿਅਕਤੀ ਸੈਫ ਅਲੀ ਖਾਨ ਦੇ ਘਰ ਵਿੱਚ ਦਾਖਲ ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਆਦਮੀ ਚੋਰ ਸੀ। ਜਦੋਂ ਚੋਰ ਘਰ ਵਿੱਚ ਦਾਖਲ ਹੋਇਆ ਤਾਂ ਅਦਾਕਾਰ ਦੀ ਮਹਿਲਾ ਸਟਾਫ਼ ਨੇ ਉਸਨੂੰ ਦੇਖ ਲਿਆ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਸੈਫ ਅਲੀ ਖਾਨ, ਜੋ ਉਸ ਸਮੇਂ ਘਰ ਵਿੱਚ ਮੌਜੂਦ ਸੀ, ਉਨ੍ਹਾਂ ਕੋਲ ਆਇਆ। ਇਸ ਤੋਂ ਬਾਅਦ ਹੱਥੋਪਾਈ ਹੋ ਗਈ ਅਤੇ ਮਹਿਲਾ ਸਟਾਫ਼ ਮੈਂਬਰ ਦੇ ਹੱਥ 'ਤੇ ਸੱਟ ਲੱਗ ਗਈ। ਉਸ ਵਿਅਕਤੀ ਨੇ ਸੈਫ ਅਲੀ ਖਾਨ 'ਤੇ 6 ਵਾਰ ਚਾਕੂ ਨਾਲ ਹਮਲਾ ਕੀਤਾ। ਇਨ੍ਹਾਂ ਵਿੱਚੋਂ 2 ਜ਼ਖ਼ਮ ਡੂੰਘੇ ਸਨ।
ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਟੀਮ ਸੈਫ ਅਲੀ ਖਾਨ ਦੇ ਘਰ ਕੰਮ ਕਰਨ ਵਾਲੀ ਮਹਿਲਾ ਸਟਾਫ ਨੂੰ ਥਾਣੇ ਲੈ ਗਈ ਹੈ। ਇੱਥੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਅਨੁਸਾਰ ਸੀਸੀਟੀਵੀ ਫੁਟੇਜ ਵਿੱਚ ਕੋਈ ਵੀ ਵਿਅਕਤੀ ਆਉਂਦਾ ਜਾਂ ਜਾਂਦਾ ਨਹੀਂ ਦਿਖਾਈ ਦੇ ਰਿਹਾ ਹੈ। ਕੋਈ ਵੀ ਮੁੱਖ ਗੇਟ ਰਾਹੀਂ ਅੰਦਰ ਨਹੀਂ ਆਇਆ। ਪੁਲਸ ਨੂੰ ਅਜੇ ਤੱਕ ਜ਼ਬਰਦਸਤੀ ਦਾਖਲ ਹੋਣ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ। ਜਦੋਂ ਇਹ ਘਟਨਾ ਵਾਪਰੀ ਤਾਂ ਸੈਫ, ਕਰੀਨਾ ਅਤੇ ਉਨ੍ਹਾਂ ਦੇ ਦੋਵੇਂ ਬੱਚੇ ਘਰ ਵਿੱਚ ਸਨ। ਹਮਲੇ ਤੋਂ ਬਾਅਦ ਸੈਫ ਅਲੀ ਖਾਨ ਦੇ ਘਰ ਤੋਂ ਪੁਲਸ ਬੁਲਾਈ ਗਈ। ਮੁੰਬਈ ਪੁਲਸ ਦੇ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਹਮਲੇ ਤੋਂ ਕੁਝ ਘੰਟੇ ਪਹਿਲਾਂ ਘਰ ਦੇ ਅੰਦਰ ਮੌਜੂਦ ਸੀ। ਇਹ ਸਵਾਲ ਅਜੇ ਵੀ ਬਣਿਆ ਹੋਇਆ ਹੈ ਕਿ ਦੋਸ਼ੀ ਅਦਾਕਾਰ ਦੇ ਘਰ ਕਿਵੇਂ ਦਾਖਲ ਹੋਇਆ। ਪੁਲਿਸ ਹੁਣ ਤੱਕ 25 ਤੋਂ 30 ਸੀਸੀਟੀਵੀ ਸਕੈਨ ਕਰ ਚੁੱਕੀ ਹੈ।
ਇਹ ਵੀ ਪੜ੍ਹੋ- ਅਗਲੇ 24 ਘੰਟਿਆਂ 'ਚ ਭਾਰੀ ਮੀਂਹ ਦਾ ਅਲਰਟ ਜਾਰੀ, ਘਰੋਂ ਨਿਕਲਣ ਤੋਂ ਪਹਿਲਾਂ ਜਾਣ ਲਓ ਮੌਸਮ ਦਾ ਹਾਲ
ਇਨ੍ਹਾਂ ਸਿਤਾਰਿਆਂ 'ਤੇ ਹੋ ਚੁੱਕੈ ਜਾਨਲੇਵਾ ਹਮਲਾ, ਵੱਡੇ ਸਿਤਾਰਿਆਂ ਦਾ ਨਾਂ ਸ਼ਾਮਲ
NEXT STORY