ਨਵੀਂ ਦਿੱਲੀ- ਕੀ ਤੁਸੀਂ ਸੋਚ ਸਕਦੇ ਹੋ ਕਿ ਸਲਮਾਨ ਖਾਨ ਆਪਣੇ ਫੈਨਜ਼ ਦਾ ਮਨੋਰੰਜਨ ਕਰਨ ਲਈ ਕਦੇ ਬਿਕਨੀ ਵੀ ਪਹਿਨ ਸਕਦੇ ਹਨ। ਤੁਸੀਂ ਸੋਚੋਗੇ ਸ਼ਾਇਦ ਨਹੀਂ ਪਰ ਇਹ ਸੱਚ ਹੈ ਕਿ ਸਲਮਾਨ ਖਾਨ ਨੇ ਦਰਸ਼ਕਾਂ ਨੂੰ ਖੁਸ਼ ਕਰਨ ਲਈ ਬਿਕਨੀ ਅੰਦਾਜ਼ ਤਕ ਵੀ ਅਪਣਾਇਆ ਹੈ। ਹਾਲਾਂਕਿ ਅਜਿਹਾ ਉਨ੍ਹਾਂ ਨੇ ਇਕ ਫਿਲਮ 'ਚ ਕੀਤਾ ਹੈ, ਜਦੋਂ ਉਹ ਸ਼ਰੇਆਮ ਕਾਲਜ ਗਰਲਜ਼ ਦੇ ਸਾਹਮਣੇ ਬਿਕਨੀ ਵਿਚ ਆਉਂਦੇ ਹਨ।
ਬਾਲੀਵੁੱਡ 'ਚ ਸਲਮਾਨ ਖਾਨ ਦੀ ਤੀਜੀ ਫਿਲਮ ਸੀ 'ਬਾਗੀ', ਜਿਸ ਦੇ ਇਕ ਸੀਨ 'ਚ ਉਨ੍ਹਾਂ ਨੇ ਆਪਣੇ ਦੋਸਤਾਂ ਨਾਲ ਬਿਕਨੀ ਪਹਿਨਣੀ ਸੀ। ਸਲਮਾਨ ਕੋਲ ਉਦੋਂ ਅੱਜ ਵਾਂਗ ਸਿਕਸ ਪੈਕ ਬਾਡੀ ਨਹੀਂ ਸੀ। ਪਤਲੇ ਸਲਮਾਨ ਖਾਨ ਇਕ ਸੀਨ 'ਚ ਬਿਕਨੀ ਪਹਿਨ ਕੇ ਬਾਹਰ ਆਉਂਦੇ ਹਨ ਤਾਂ ਕਾਲਜ ਦੀਆਂ ਕੁੜੀਆਂ ਜ਼ੋਰ-ਜ਼ੋਰ ਨਾਲ ਹੱਸਣ ਲੱਗਦੀਆਂ ਹਨ ਤੇ ਸਲਮਾਨ ਸ਼ਰਮ ਨਾਲ ਪਾਣੀ-ਪਾਣੀ ਹੋ ਜਾਂਦੇ ਹਨ।
ਤੁਹਾਡੀ ਜਾਣਕਾਰੀ ਲਈ ਦੱਸ ਦਿੱਤਾ ਜਾਵੇ ਕਿ 21 ਦਸੰਬਰ 1990 ਨੂੰ 'ਬਾਗੀ' ਰਿਲੀਜ਼ ਹੋਈ ਸੀ। ਇਸ ਫਿਲਮ ਨਾਲ ਬਾਲੀਵੁੱਡ ਅਭਿਨੇਤਰੀ ਨਗਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਫਿਲਮ 'ਚ ਸ਼ਕਤੀ ਕਪੂਰ ਨੇ ਵੀ ਮੁੱਖ ਭੂਮਿਕਾ ਨਿਭਾਈ ਸੀ।
ਨਿਊਡ ਤਸਵੀਰਾਂ ਤੋਂ ਬਾਅਦ ਅਦਾਕਾਰਾ ਰਾਧਿਕਾ ਦੇ ਇਸ ਬਾਲੀਵੁੱਡ ਅਦਾਕਾਰ ਨਾਲ ਇੰਟੀਮੈਂਟ ਸੀਨ ਆਏ ਸਾਹਮਣੇ
NEXT STORY