ਮੁੰਬਈ (ਬਿਊਰੋ)– ਮੈਗਾਸਟਾਰ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਭਾਰਤੀ ਸਿਨੇਮਾ ਦੇ ਇਤਿਹਾਸ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਆਨਸਕ੍ਰੀਨ ਜੋੜੀ ਹੈ। ਹੁਣ ਆਦਿਤਿਆ ਚੋਪੜਾ ‘ਟਾਈਗਰ 3’ ’ਚ ਮੁੜ ਆਈਕਾਨਿਕ ਕਿਰਦਾਰ, ਵਾਈ. ਆਰ. ਐੱਫ. ਸਪਾਈ ਯੂਨੀਵਰਸ ਦੇ ਸੁਪਰ ਏਜੰਟ ਟਾਈਗਰ ਤੇ ਜ਼ੋਇਆ ਨੂੰ ਪੇਸ਼ ਕਰਨ ਲਈ ਵਾਪਸ ਆ ਗਏ ਹਨ।
ਵਾਈ. ਆਰ. ਐੱਫ. ਨੇ ਹੁਣ ਫ਼ਿਲਮ ਦਾ ਪਹਿਲਾ ਗਾਣਾ ਪਾਰਟੀ ਟ੍ਰੈਕ ‘ਲੇ ਕੇ ਪ੍ਰਭੂ ਕਾ ਨਾਮ’ ਰਿਲੀਜ਼ ਕੀਤਾ ਹੈ। ਸਲਮਾਨ ਕਹਿੰਦੇ ਹਨ, ‘‘ਕੈਟਰੀਨਾ ਤੇ ਮੈਂ ਇਕੱਠੇ ਬਹੁਤ ਵਧੀਆ ਗਾਣੇ ਦਿੱਤੇ ਹਨ ਤੇ ਮੈਨੂੰ ਲੱਗਦਾ ਹੈ ਕਿ ਜਦੋਂ ਵੀ ਅਸੀਂ ਇਕੱਠੇ ਕੋਈ ਗਾਣਾ ਕਰਾਂਗੇ ਤਾਂ ਲੋਕਾਂ ਦੀਆਂ ਉਮੀਦਾਂ ਅਸਮਾਨੀ ਚੜ੍ਹ ਜਾਣਗੀਆਂ।’’
ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਬਾਲੀਵੁੱਡ ਅਦਾਕਾਰ ਨੂੰ 5 ਸਾਲ ਪੁਰਾਣੇ ਮਾਮਲੇ ’ਚ ਹੋਈ 2 ਮਹੀਨੇ ਦੀ ਜੇਲ
ਉਹ ਅੱਗੇ ਕਹਿੰਦੇ ਹਨ, ‘‘ਇਹ ਇਕ ਡਾਂਸ ਟਰੈਕ ਹੈ, ਜੋ ਮੈਨੂੰ ਨਿੱਜੀ ਤੌਰ ’ਤੇ ਪਸੰਦ ਹੈ। ਇਹ ਸ਼ਾਇਦ ਮੇਰੇ ਕਰੀਅਰ ਦੇ ਸਭ ਤੋਂ ਵਧੀਆ ਡਾਂਸ ਟਰੈਕਸ ’ਚੋਂ ਇਕ ਹੈ। ਕੈਟਰੀਨਾ ਤੇ ਮੈਂ ਚਾਰਟਬਸਟਰਸ ਪਾਉਣ ਲਈ ਖ਼ੁਸ਼ਕਿਸਮਤ ਰਹੇ ਹਾਂ, ਜਿਨ੍ਹਾਂ ਨੇ ਦੁਨੀਆ ਭਰ ਦੇ ਲੋਕਾਂ ਦਾ ਮਨੋਰੰਜਨ ਕੀਤਾ ਹੈ।’’
ਮਨੀਸ਼ ਸ਼ਰਮਾ ਵਲੋਂ ਨਿਰਦੇਸ਼ਿਤ ‘ਟਾਈਗਰ 3’ 12 ਨਵੰਬਰ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਵਾਲੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੰਗਨਾ ਰਣੌਤ ਸਟਾਰਰ ‘ਤੇਜਸ’ ਦੀ ਏਅਰਫੋਰਸ ਆਡੀਟੋਰੀਅਮ ’ਚ ਸਪੈਸ਼ਲ ਸਕ੍ਰੀਨਿੰਗ
NEXT STORY