ਜਲੰਧਰ (ਬਿਊਰੋ) : ਸਲਮਾਨ ਖ਼ਾਨ ਦਾ ਸਭ ਤੋਂ ਮਸ਼ਹੂਰ ਤੇ ਵਿਵਾਦਿਤ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 16 ਦੀ ਸ਼ੁਰੂਆਤ ਹੋ ਚੁੱਕੀ ਹੈ। ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਇੱਕ ਵਾਰ ਫਿਰ ਕਲਰਸ ਟੀ. ਵੀ. 'ਤੇ ਵਾਪਸ ਆ ਚੁੱਕਾ ਹੈ। ਇਸ ਸ਼ੋਅ ’ਚ ਟੀ. ਵੀ. ਤੇ ਬਾਲੀਵੁੱਡ ਦੇ ਮਸ਼ਹੂਰ ਸਿਤਾਰੇ ਸ਼ਿਰਕਤ ਕਰ ਰਹੇ ਹਨ।
![PunjabKesari](https://static.jagbani.com/multimedia/10_25_101219341bigg boss16-ll.jpg)
ਟੀਨਾ ਦੱਤਾ ਤੋਂ ਸ੍ਰਜਿਤਾ ਡੇ, ਨਿਮਰਤ ਕੌਰ ਆਹਲੂਵਾਲੀਆ, ਸ਼ਾਲੀਨ ਭਨੋਟ, ਮਾਨਿਆ ਸ਼ਰਮਾ, ਗੌਰੀ ਨਾਗੌਰੀ, ਸੌਂਦਰਿਆ ਸ਼ਰਮਾ, ਗਾਇਕ ਅੱਬੂ ਰੋਜ਼ਿਕ, ਸੁੰਬੁਲ ਤੌਕੀਰ ਖ਼ਾਨ, ਡਾਇਰੈਕਟਰ ਸਾਜਿਦ ਖ਼ਾਨ ਸਮੇਤ ਕਈ ਹੋਰ ਸਿਤਾਰੇ ਇਸ ਵਾਰ ਸ਼ੋਅ ਦੀ ਸ਼ਾਨ ਵਧਾਉਣਗੇ।
![PunjabKesari](https://static.jagbani.com/multimedia/10_25_099656712bigg boss15-ll.jpg)
ਇਸ ਵਾਰ ‘ਬਿੱਗ ਬੌਸ’ ਦੀ ਥੀਮ ਇਕਦਮ ਅਲੱਗ ਰੱਖੀ ਗਈ ਹੈ। ਇਸ ਵਾਰ ‘ਬਿੱਗ ਬੌਸ’ ਆਪਣੇ ਘਰ ’ਚ ਸਰਕਸ ਚਲਾਉਣ ਵਾਲੇ ਹਨ। ਘਰ ਦੇ ਅੰਦਰ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ।
![PunjabKesari](https://static.jagbani.com/multimedia/10_25_097937739bigg boss14-ll.jpg)
ਇਨ੍ਹਾਂ ’ਚ ਤੁਸੀਂ ਸਰਕਸ ਦੇ ਸ਼ੇਰ, ਘੋੜੇ, ਝੂਲੇ, ਜੋਕਰ ਤੇ ਰਿੰਗ ਮਾਸਟਰ ਨੂੰ ਦੇਖ ਸਕਦੇ ਹੋ। ਘਰ ’ਚ ਚਾਰ ਬੈੱਡਰੂਮ ਰੱਖੇ ਗਏ ਹਨ।
![PunjabKesari](https://static.jagbani.com/multimedia/10_25_096531494bigg boss13-ll.jpg)
ਚਾਰਾਂ ਦੀ ਥੀਮ ਵੱਖ-ਵੱਖ ਹੈ। ਇਸ ’ਚ ਕਾਰਡਸ, ਮਾਸਕ, ਬਲੈਕ ਐਂਡ ਵ੍ਹਾਈਟ ਵਰਗੀਆਂ ਥੀਮਸ ਹਨ। ਕੈਪਟਨ ਦੇ ਮਾਸਟਰ ਬੈੱਡਰੂਮ ਨੂੰ ਵੀ ਆਲੀਸ਼ਾਨ ਬਣਾਇਆ ਗਿਆ ਹੈ।
![PunjabKesari](https://static.jagbani.com/multimedia/10_25_094969079bigg boss12-ll.jpg)
ਜਾਣੋ ਕਿਵੇਂ ਤਿਆਰ ਹੁੰਦਾ ਹੈ 'ਬਿੱਗ ਬੌਸ' ਦਾ ਘਰ
'ਬਿੱਗ ਬੌਸ' ਦਾ ਘਰ ਹਰ ਸੀਜ਼ਨ ਬਦਲਦਾ ਰਹਿੰਦਾ ਹੈ। ਇਸ ਵਾਰ ਵੀ ਕੁਝ ਅਜਿਹਾ ਹੀ ਹੋਣ ਵਾਲਾ ਹੈ। ਇਸ ਨੂੰ ਪੂਰਾ ਕਰਨ ਲਈ 6 ਮਹੀਨੇ ਦਾ ਸਮਾਂ ਲੱਗਾ।
![PunjabKesari](https://static.jagbani.com/multimedia/10_25_093406463bigg boss11-ll.jpg)
ਇਸ ਘਰ ਨੂੰ ਬਣਾਉਣ ਲਈ 500 ਤੋਂ ਵੱਧ ਮਜ਼ਦੂਰਾਂ ਦੀ ਲੋੜ ਹੈ। 'ਬਿੱਗ ਬੌਸ' ਦੇ ਘਰ 'ਚ 100 ਤੋਂ ਵੱਧ ਕੈਮਰੇ ਲਗਾਏ ਗਏ ਹਨ, ਜੋ ਹਰ ਕੋਨੇ ਨੂੰ ਕਵਰ ਕਰਦੇ ਹਨ।
![PunjabKesari](https://static.jagbani.com/multimedia/10_25_091531408bigg boss10-ll.jpg)
ਇਨ੍ਹਾਂ ਕੈਮਰਿਆਂ ਦੀ ਸਪੱਸ਼ਟਤਾ ਬਹੁਤ ਵਧੀਆ ਹੈ, ਜਿਸ ਨਾਲ ਅੰਦਰ ਮੌਜੂਦ ਲੋਕਾਂ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ 'ਤੇ ਨਜ਼ਰ ਰੱਖੀ ਜਾਵੇਗੀ।
![PunjabKesari](https://static.jagbani.com/multimedia/10_25_090437877bigg boss9-ll.jpg)
ਇਸ ਤੋਂ ਇਲਾਵਾ ਕਈ ਸਟਾਫ ਮੈਂਬਰ ਹਨ, ਜੋ ਸਕਰੀਨ 'ਤੇ ਨਿਗਰਾਨੀ ਰੱਖਦੇ ਹਨ। ਹਰ ਸੈਲੇਬ ਲਈ ਵੱਖਰਾ ਸਟਾਫ਼ ਮੈਂਬਰ ਹੁੰਦਾ ਹੈ, ਜੋ ਉਸ ਦੀ ਹਰ ਗਤੀਵਿਧੀ 'ਤੇ ਨਜ਼ਰ ਰੱਖਦਾ ਹੈ।
![PunjabKesari](https://static.jagbani.com/multimedia/10_25_089187710bigg boss8-ll.jpg)
ਆਲੀਸ਼ਾਨ ਹੈ 'ਬਿੱਗ ਬੌਸ 16' ਦਾ ਘਰ
'ਬੀਬੀ ਹਾਊਸ' ਦੀ ਥੀਮ ਸਾਹਮਣੇ ਆਈ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ 'ਬਿੱਗ ਬੌਸ' ਦਾ ਘਰ ਬਹੁਤ ਹੀ ਰੰਗੀਨ ਅਤੇ ਖੂਬਸੂਰਤ ਹੋਣ ਜਾ ਰਿਹਾ ਹੈ।
![PunjabKesari](https://static.jagbani.com/multimedia/10_25_088093924bigg boss7-ll.jpg)
ਇਸ ਵਾਰ ਮੇਕਰਸ ਨੇ ਘਰ ਦੇ ਇੰਟੀਰੀਅਰ ਲਈ ਹਲਕੇ ਰੰਗਾਂ ਦੀ ਵਰਤੋਂ ਕੀਤੀ ਹੈ। ਖ਼ਬਰਾਂ ਦੀ ਮੰਨੀਏ ਤਾਂ ਇਸ ਵਾਰ ਮੇਕਰਸ ਨੇ 'ਬਿੱਗ ਬੌਸ 16' ਲਈ ਐਕਵਾ ਥੀਮ ਚੁਣੀ ਹੈ।
![PunjabKesari](https://static.jagbani.com/multimedia/10_25_086687786bigg boss5-ll.jpg)
ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਇਸ 'ਚ ਇਕ ਵੱਡਾ ਲਿਵਿੰਗ ਹਾਲ, ਇੱਕ ਆਲੀਸ਼ਾਨ ਰਸੋਈ, 2 ਵੱਡੇ ਬੈੱਡਰੂਮ, ਟਾਇਲਟ, ਬਾਥਰੂਮ, ਸੀਕ੍ਰੇਟ ਰੂਮ, ਸਟੋਰ ਰੂਮ, ਜਿਮ, ਕਨਫੈਸ਼ਨ ਰੂਮ, ਸਵਿਮਿੰਗ ਪੂਲ ਅਤੇ ਲਿਵਿੰਗ ਏਰੀਆ ਵਾਲਾ ਇਕ ਵੱਡਾ ਬਗੀਚਾ ਹੋਵੇਗਾ। ਇੰਨਾ ਹੀ ਨਹੀਂ ਇਹ ਘਰ ਮੁੰਬਈ 'ਚ ਹੀ ਫ਼ਿਲਮ ਸਿਟੀ 'ਚ ਬਣਾਇਆ ਗਿਆ ਹੈ।
![PunjabKesari](https://static.jagbani.com/multimedia/10_25_083718977bigg boss3-ll.jpg)
ਦੱਸ ਦੇਈਏ ਕਿ 'ਬਿੱਗ ਬੌਸ' ਸੀਜ਼ਨ 4 ਤੋਂ 12 ਤੱਕ 'ਬਿੱਗ ਬੌਸ' ਦਾ ਘਰ ਲੋਨਾਵਾਲਾ 'ਚ ਬਣਿਆ ਸੀ। ਹਾਲਾਂਕਿ 'ਬਿੱਗ ਬੌਸ' ਸੀਜ਼ਨ 13 ਦਾ ਘਰ ਗੋਰੇਗਾਂਵ 'ਚ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਸ਼ੋਅ ’ਚ ਐਕਵਾ ਥੀਮ ਹੋਵੇਗੀ। ਸਲਮਾਨ ਖ਼ਾਨ ਸੀਜ਼ਨ 16 ਦੀ ਮੇਜ਼ਬਾਨੀ ਵੀ ਕਰ ਰਹੇ ਹਨ।
![PunjabKesari](https://static.jagbani.com/multimedia/10_25_082156487bigg boss2-ll.jpg)
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਬਾਲੀਵੁੱਡ ਛੱਡ ਸਾਊਥ ਫ਼ਿਲਮਾਂ ਦਾ ਰੁਖ਼ ਕਰਨ ਦਾ ਮਨ ਬਣਾ ਰਹੇ ਸਲਮਾਨ ਖ਼ਾਨ? ਆਖੀ ਵੱਡੀ ਗੱਲ
NEXT STORY