ਮੁੰਬਈ- ਬਾਲੀਵੁੱਡ ਫ਼ਿਲਮ 'ਸਰਬਜੀਤ' 'ਚ ਦਲਬੀਰ ਕੌਰ ਦੀ ਭੂਮਿਕਾ ਨਿਭਾ ਰਹੀ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਦੀ ਸ਼ੂਟਿੰਗ ਦੀ ਇਕ ਹੋਰ ਤਸਵੀਰ ਸਾਹਮਣੇ ਆਈ ਹੈ। ਇਸ ਫ਼ਿਲਮ ਦੀ ਸ਼ੂਟਿੰਗ ਪਿਛਲੇ 3 ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਹੋ ਰਹੀ ਹੈ ਪਰ ਸ਼ੁੱਕਰਵਾਰ ਨੂੰ ਐਸ਼ਵਰਿਆ ਰਾਏ ਪਹਿਲੀ ਵਾਰ ਲੋਕਾਂ ਦੇ ਵਿਚ ਪੁੱਜੀ।
ਤੁਹਾਨੂੰ ਦੱਸ ਦਈਏ ਕਿ ਫ਼ਿਲਮ 'ਸਰਬਜੀਤ' ਪਾਕਿਸਤਾਨ ਦੀ ਜੇਲ 'ਚ ਮਾਰੇ ਗਏ ਭਾਰਤੀ ਕੈਦੀ ਸਰਬਜੀਤ ਦੀ ਜ਼ਿੰਦਗੀ 'ਤ ਆਧਾਰਿਤ ਹੈ। ਐਸ਼ਵਰਿਆ ਰਾਏ ਨੂੰ ਇਸ ਫ਼ਿਲਮ 'ਚ ਸਰਬਜੀਤ ਦੀ ਭੈਣ ਦਲਬੀਰ ਕੌਰ ਦੀ ਭੂਮਿਕਾ ਦਿੱਤੀ ਗਈ ਹੈ।
ਨਿਰਦੇਸ਼ਕ ਉਮੰਗ ਕੁਮਾਰ ਦੀ ਫ਼ਿਲਮ 'ਸਰਬਜੀਤ' 'ਚ ਐਸ਼ਵਰਿਆ ਰਾਏ ਬੱਚਨ, ਰਣਦੀਪ ਹੁੱਡਾ ਅਤੇ ਰਿਚਾ ਚੱਢਾ ਅਹਿਮ ਕਿਰਦਾਰ ਨਿਭਾ ਰਹੇ ਹਨ। ਨਿਰਦੇਸ਼ਕ ਉਮੰਗ ਕੁਮਾਰ ਦੀ ਇਹ ਫ਼ਿਲਮ 26 ਮਈ ਨੂੰ ਰਿਲੀਜ਼ ਹੋਣ ਦੀ ਸੰਭਾਵਨਾ ਹੈ, ਜਦੋਂਕਿ 'ਕਾਨ ਉਤਸਵ' 'ਚ ਵੀ ਫ਼ਿਲਮ ਦਾ ਪ੍ਰੀਮੀਅਰ ਕੀਤਾ ਜਾਵੇਗਾ।
ਸਾਹਮਣੇ ਆਈਆਂ ਆਲੀਆ-ਸਿਧਾਰਥ ਦੀਆਂ ਭੜਕਾਊ ਤਸਵੀਰਾਂ, ਜੋ ਪਹਿਲਾ ਨਹੀਂ ਦੇਖੀਆਂ ਹੋਣਗੀਆਂ
NEXT STORY