ਮੁੰਬਈ : ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਅਤੇ ਆਦਿੱਤਿਯ ਰਾਏ ਕਪੂਰ ਦੀ ਆਉਣ ਵਾਲੀ ਫਿਲਮ 'ਓਕੇ ਜਾਨੂੰ' ਦੀ ਸ਼ੂਟਿੰਗ ਚੱਲ ਰਹੀ ਹੈ। ਬੀਤੇ ਦਿਨੀਂ ਹੀ ਸ਼ਰਧਾ-ਆਦਿੱਤਿਯ ਦੀ ਰੋਮਾਂਟਿਕ ਜੋੜੀ ਮੁੰਬਈ 'ਚ ਮਸਤੀ ਦੇ ਮੂਡ 'ਚ ਨਜ਼ਰ ਆਈ। ਇਹ ਜੋੜੀ ਮਸਤੀ ਦੌਰਾਨ ਆਮ ਕੱਪੜਿਆਂ 'ਚ ਨਜ਼ਰ ਆਏ। ਜਾਣਕਾਰੀ ਅਨੁਸਾਰ ਇਹ ਜੋੜੀ ਦੂਜੀ ਵਾਰ ਵੱਡੇ ਪਰਦੇ 'ਤੇ ਆਪਣਾ ਜਲਵਾ ਦਿਖਾਉਣ ਜਾ ਰਹੀ ਹੈ। ਇਨ੍ਹਾਂ ਦੋਹਾਂ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਫਿਲਮ 'ਆਸ਼ੀਕੀ 2' ਨਾਲ ਕੀਤੀ ਸੀ, ਜਿਸ 'ਚ ਇਨ੍ਹਾਂ ਦੇ ਰੋਮਾਂਸ ਨੇ ਲੋਕਾਂ ਦੇ ਦਿਲਾਂ ਜਿੱਤ ਲਏ ਸਨ। ਇਸ ਜੋੜੀ ਨੇ ਮਸਤੀ ਕਰਨ ਤੋਂ ਬਾਅਦ ਡਬਲ ਬੱਸ 'ਤੇ ਵੀ ਸਵਾਰੀ ਕੀਤੀ। ਅੱਗੇ ਦੇਖੋ ਇਨ੍ਹਾਂ ਦੀਆਂ ਮਸਤੀ ਕਰਦਿਆਂ ਦੀਆਂ ਕੁਝ ਹੋਰ ਤਸਵੀਰਾਂ—
ਕਰੀਨਾ ਕਪੂਰ ਦੇ ਇਸ ਅੰਦਾਜ਼ ਦੀ ਹੈ ਦੁਨੀਆ ਦੀਵਾਨੀ (pics)
NEXT STORY