ਮੁੰਬਈ : ਬਾਲੀਵੁੱਡ ਦੀ ਬੇਬੀ ਡਾਲ ਸੰਨੀ ਲਿਓਨ ਦਾ ਕਹਿਣਾ ਹੈ ਕਿ ਉਹ ਮਜਬੂਰੀ ਕਾਰਨ ਬੋਲਡ ਫਿਲਮਾਂ ਵਿਚ ਕੰਮ ਕਰ ਰਹੀ ਹੈ। ਸੰਨੀ ਲਿਓਨ ਨੇ ਬਾਲੀਵੁੱਡ ਵਿਚ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 2012 ਵਿਚ ਪ੍ਰਦਰਸ਼ਿਤ ਫਿਲਮ 'ਜਿਸਮ-2' ਨਾਲ ਕੀਤੀ ਸੀ। ਸੰਨੀ ਦਾ ਅਕਸ ਫਿਲਮ ਇੰਡਸਟਰੀ ਵਿਚ ਬੋਲਡ ਅਦਾਕਾਰਾ ਦਾ ਹੈ। ਸੰਨੀ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦਾ ਬੀਤਿਆ ਹੋਇਆ ਸਮਾਂ ਹੈ, ਜੋ ਕਿ ਉਸ ਦੇ ਪਿੱਛੇ ਪਿਆ ਹੈ। ਉਸ ਨੂੰ ਸਿਰਫ ਬੋਲਡ ਕਿਰਦਾਰ ਵਾਲੀਆਂ ਫਿਲਮਾਂ ਦੇ ਹੀ ਆਫਰ ਆਉਂਦੇ ਹਨ। ਉਹ ਗੰਭੀਰ ਫਿਲਮਾਂ ਵੀ ਕਰਨਾ ਚਾਹੁੰਦੀ ਹੈ ਪਰ ਮਜਬੂਰੀ ਵਿਚ ਉਸ ਨੂੰ ਅਜਿਹੀਆਂ ਫਿਲਮਾਂ ਕਰਨੀਆਂ ਪੈਂਦੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਕੋਲ ਸੈਕਸੀ ਅਤੇ ਬੋਲਡ ਕਹਾਣੀਆਂ ਵਾਲੀਆਂ ਫਿਲਮਾਂ ਦੇ ਆਫਰ ਆਉਣਗੇ ਤਾਂ ਉਹ ਕੀ ਕਰ ਸਕਦੀ ਹੈ?
ਜਾਣਕਾਰੀ ਅਨੁਸਾਰ ਸੰਨੀ ਦੀ ਆਉਣ ਵਾਲੀ ਫਿਲਮ 'ਵਨ ਨਾਈ ਸਟੈਂਡ' 6 ਮਈ ਨੂੰ ਰਿਲੀਜ਼ ਹੋਵੇਗੀ, ਜਿਸ 'ਚ ਸੰਨੀ ਨਾਲ ਤਨੁਜ ਵੀਰਵਾਨੀ ਵੀ ਮੁਖ ਭੂਮਿਕਾ 'ਚ ਨਜ਼ਰ ਆਉਣਗੇ। ਇਸ ਫਿਲਮ ਦੀ ਨਿਰਦੇਸ਼ਕ ਜੈਸਮੀਨ ਡਿਸੂਜ਼ਾ ਹੈ।
ਜਲੰਧਰ ਦੇ ਖਾਲਸਾ ਕਾਲਜ ਵਿਚ ਖਿੱਚ ਦਾ ਕੇਂਦਰ ਬਣ ਰਹੀ ਫਿਲਮ 'ਹੀ ਮੈਨ' ਦੀ ਸ਼ੂਟਿੰਗ
NEXT STORY