ਨਵੀਂ ਦਿੱਲੀ- ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ ਰੀਲੋਲਿਡ' ਦੇ ਅਗਾਮੀ ਐਪੀਸੋਡ 'ਚ ਟੀਮ 'ਬੰਗਿਸਤਾਨ' ਦੇ ਮੁੱਖ ਅਭਿਨੇਤਾ ਰਿਤੇਸ਼ ਦੇਸ਼ਮੁਖ ਤੇ ਪੁਲਕਿਤ ਸਮਰਾਟ ਐਂਟਰੀ ਲੈਣਗੇ। ਰਿਤੇਸ਼ ਤੇ ਪੁਲਕਿਤ ਫਿਲਮ ਦੀ ਪ੍ਰਮੋਸਨ ਦੇ ਨਾਲ ਸ਼ੋਅ 'ਚ ਮਸਤੀ ਕਰਦੇ ਵੀ ਨਜ਼ਰ ਆਉਣਗੇ। ਪਰ ਇਸ ਵੀਕੈਂਡ ਪ੍ਰਸਾਰਿਤ ਹੋਣ ਵਾਲੇ ਸਭ ਇਸ ਐਪੀਸੋਡ 'ਚ ਸਭ ਤੋਂ ਖਾਸ ਹੋਵੇਗਾ ਛੋਟੇ ਪਰਦੇ 'ਤੇ ਦਿਖਣ ਵਾਲਾ ਸ਼ਾਹਿਦ ਕਪੂਰ ਤੇ ਕਰਨ ਜੌਹਰ ਦਾ ਬ੍ਰੋਮਾਂਸ (ਭਰਾਵਾਂ ਦਾ ਪਿਆਰ)। ਜੀ ਹਾਂ, ਸ਼ੋਅ ਦੇ ਆਉਣ ਵਾਲੇ ਐਪੀਸੋਡ 'ਚ ਜੱਜ ਸ਼ਾਹਿਦ ਤੇ ਕਰਨ ਮਸਤੀ ਦੇ ਮੂਡ 'ਚ ਦਿਖਾਈ ਦੇਣਗੇ। ਕਦੇ ਸ਼ਾਹਿਦ ਕਰਨ ਦਾ ਆਸ਼ੀਰਵਾਦ ਲੈਣਗੇ ਤਾਂ ਕਦੇ ਇਹ ਜੋੜੀ ਇਕ-ਦੂਜੇ ਨਾਲ ਸ਼ਰਾਰਤਾਂ ਕਰਦੀ ਨਜ਼ਰ ਆਵੇਗੀ।
ਬਰਥਡੇ ਸਪੈਸ਼ਲ : ਦੇਖੋ ਸੋਨੂੰ ਨਿਗਮ ਦੇ ਪਰਿਵਾਰ ਨਾਲ ਕੁਝ ਖਾਸ ਤਸਵੀਰਾਂ
NEXT STORY