ਜਲੰਧਰ (ਬਿਊਰੋ) - 'ਪੰਜਾਬ ਦੀ ਕੈਟਰੀਨਾ' ਸ਼ਹਿਨਾਜ਼ ਗਿੱਲ ਹੁਣ ਦੇਸੀ ਗਰਲ ਤੋਂ ਗਲੈਮਰਸ ਗਰਲ ਬਣ ਗਈ ਹੈ। ਸ਼ਹਿਨਾਜ਼ ਵੈਸਟਰਨ ਡਰੈੱਸ ਤੋਂ ਲੈ ਕੇ ਸਕਿਨਫਿੱਟ ਆਊਟਫਿੱਟ ਤੱਕ ਹਰ ਲੁੱਕ 'ਚ ਕਹਿਰ ਮਚਾਉਂਦੀ ਹੈ।

ਹਾਲ ਹੀ 'ਚ ਸ਼ਹਿਨਾਜ਼ ਕੌਰ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਕਾਫ਼ੀ ਵਾਇਰਲ ਹੋ ਰਹੀਆਂ ਹਨ।ਅਦਾਕਾਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਇਸਦੇ ਨਾਲ ਹੀ ਸ਼ਹਿਨਾਜ਼ ਦਾ ਕਿਲਰ ਲੁੱਕ ਵੇਖ ਕੇ ਹਰ ਕੋਈ ਹੈਰਾਨ ਹੈ। ਫੈਨਜ਼ ਉਨ੍ਹਾਂ ਦੀ ਤਸਵੀਰਾਂ ਨੂੰ ਵੇਖ ਕੇ ਉਨ੍ਹਾਂ ਪਿਆਰ ਲੁੱਟਾ ਰਹੇ ਹਨ।ਸ਼ਹਿਨਾਜ਼ ਗਿੱਲ 'ਬਿੱਗ ਬੌਸ 13' ਤੋਂ ਹੀ ਲੋਕਾਂ ਦੇ ਦਿਲਾਂ 'ਚ ਵਸ ਗਈ ਸੀ।

ਸ਼ੋਅ 'ਚ ਉਸ ਦੀ ਐਂਟਰੀ ਤੋਂ ਲੈ ਕੇ ਘਰ ਦੇ ਅੰਦਰ ਉਸ ਦੀ ਮਸਤੀ ਅਤੇ ਸਿਧਾਰਥ ਸ਼ੁਕਲਾ ਨਾਲ ਉਸ ਦੀ ਬਾਂਡਿੰਗ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ।

ਦੋਵਾਂ ਵਿਚਕਾਰ ਕੈਮਿਸਟਰੀ ਅਤੇ ਕੌੜੀ-ਮਿੱਠੀ ਬਹਿਸ ਦਾ ਨਤੀਜਾ ਇਹ ਹੋਇਆ ਕਿ 'ਬਿੱਗ ਬੌਸ' ਦਾ ਉਹ ਸੀਜ਼ਨ ਸਭ ਤੋਂ ਵੱਧ ਹਿੱਟ ਰਿਹਾ ਅਤੇ ਸ਼ੋਅ ਨੂੰ ਆਪਣੇ ਨਿਰਧਾਰਤ ਸਮੇਂ ਤੋਂ ਅੱਗੇ ਵਧਾਇਆ ਗਿਆ।



'ਸਿੰਘਮ ਅਗੇਨ' ਨੇ ਰਿਲੀਜ਼ ਤੋਂ ਪਹਿਲਾਂ ਹੀ ਰਚਿਆ ਇਤਿਹਾਸ, ਤੋੜਿਆ ਰਿਕਾਰਡ
NEXT STORY