ਮੁੰਬਈ- ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਆਪਣੇ ਅੰਦਾਜ਼ ਨੂੰ ਲੈ ਕੇ ਪ੍ਰਸ਼ੰਸਕਾਂ ਦੇ ਵਿਚਾਲੇ ਹਮੇਸ਼ਾ ਚਰਚਾ 'ਚ ਰਹਿੰਦੇ ਹਨ। ਕੁਝ ਦਿਨ ਪਹਿਲਾਂ ਹੀ ਸ਼ਾਹਰੁਖ ਖਾਨ ਨੇ ਮੱਕਾ ਜਾਣ ਦੀ ਇੱਛਾ ਜ਼ਾਹਰ ਕੀਤੀ ਸੀ ਅਤੇ ਉਨ੍ਹਾਂ ਦੀ ਇਹ ਇੱਛਾ ਹੁਣ ਪੂਰੀ ਵੀ ਹੋ ਗਈ ਹੈ। ਹਾਲ ਹੀ 'ਚ ਉਮਰਾਹ ਲਈ ਮੱਕਾ ਪਹੁੰਚੇ ਕਿੰਗ ਖਾਨ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤੀ ਜਾ ਰਿਹਾ ਹੈ।
![PunjabKesari](https://static.jagbani.com/multimedia/14_17_224395084b 2-ll.jpg)
ਹਾਲ ਹੀ 'ਚ ਯੂ.ਏ.ਈ. 'ਚ ਫਿਲਮ 'ਡੰਕੀ' ਦੀ ਸ਼ੂਟਿੰਗ ਖਤਮ ਕਰਨ ਤੋਂ ਬਾਅਦ ਸ਼ਾਹਰੁਖ ਖਾਨ ਮੱਕਾ ਪਹੁੰਚੇ, ਜਿਥੇ ਉਹ ਇਸਲਾਮੀ ਤੀਰਥਯਾਤਰਾ ਉਮਰਾਹ ਕਰਦੇ ਹੋਏ ਨਜ਼ਰ ਆ ਰਹੇ ਹਨ।
![PunjabKesari](https://static.jagbani.com/multimedia/14_17_226269966b 3-ll.jpg)
ਸ਼ਾਹਰੁਖ ਦੇ ਉਮਰਾਹ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਪੱਤਰਕਾਰ ਨੇ ਜਾਣਕਾਰੀ ਦਿੱਤੀ ਕਿ ਅਦਾਕਾਰ ਨੇ ਵੀਰਵਾਰ ਨੂੰ ਮੱਕਾ 'ਚ ਉਮਰਾਹ ਕੀਤਾ। ਤਸਵੀਰਾਂ 'ਚ ਸ਼ਾਹਰੁਖ ਵ੍ਹਾਈਟ ਰੰਗ ਦੇ ਲਿਬਾਸ 'ਚ ਨਜ਼ਰ ਆ ਰਹੇ ਹਨ। ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਇਹ ਲੁੱਕ ਕਾਫ਼ੀ ਪਸੰਦ ਆ ਰਹੀ ਹੈ।
ਉਧਰ ਇਕ ਵੀਡੀਓ 'ਚ ਸ਼ਾਹਰੁਖ ਦੇ ਚਾਰੇ ਪਾਸੇ ਸਕਿਓਰਿਟੀ ਗਾਰਡ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਪ੍ਰਸ਼ੰਸਕ ਵੀ ਤਸਵੀਰ ਲੈਣ ਲਈ ਅਦਾਕਾਰ ਦੇ ਆਲੇ-ਦੁਆਲੇ ਨਜ਼ਰ ਆ ਰਹੇ ਹਨ।
![PunjabKesari](https://static.jagbani.com/multimedia/14_17_227521851b 4-ll.jpg)
ਕੰਮਕਾਰ ਦੀ ਗੱਲ ਕਰੀਏ ਤਾਂ ਸ਼ਾਹਰੁਖ ਖਾਨ ਦੇ ਕੋਲ ਫਿਲਮ 'ਡੰਕੀ' ਤੋਂ ਇਲਾਵਾ ਡਾਇਰੈਕਟਰ ਏਟਲੀ ਦੀ ਫਿਲਮ 'ਜਵਾਨ' ਅਤੇ ਯਸ਼ ਰਾਜ ਦੀ 'ਪਠਾਨ' ਵੀ ਹੈ। 'ਜਵਾਨ' ਫਿਲਮ 'ਚ ਉਹ ਨਯਨਤਾਰਾ ਅਤੇ ਫਾਤਿਮਾ ਸਨਾ ਸ਼ੇਖ ਨਾਲ ਨਜ਼ਰ ਆਉਣਗੇ, ਜਦੋਂਕਿ 'ਪਠਾਨ' ਫਿਲਮ 'ਚ ਉਹ ਦੀਪਿਕਾ ਪਾਦੁਕੋਣ ਅਤੇ ਜਾਨ ਅਬਰਾਹਿਮ ਨਾਲ ਦਿਖਣਗੇ।
ਭਾਰਤੀ-ਅਮਰੀਕੀ ਮਾਡਲ ਦਾ ਵਾਰਾਣਸੀ ਸ਼ਹਿਰ 'ਤੇ ਵਿਵਾਦਿਤ ਬਿਆਨ, ਫਿਰ ਲਿਆ ਯੂ-ਟਰਨ
NEXT STORY