ਨਵੀਂ ਦਿੱਲੀ (ਏਜੰਸੀ)- ਬਾਲੀਵੁੱਡ ਅਦਾਕਾਰਾ ਸ਼ਰਵਰੀ ਨੂੰ 'ਯੰਗ ਫਿੱਟ ਇੰਡੀਆ ਆਈਕਨ' ਨਿਯੁਕਤ ਕੀਤਾ ਗਿਆ ਹੈ। 2024 ਵਿੱਚ ਮੁੰਜਾ, ਮਹਾਰਾਜ ਅਤੇ ਵੇਦਾ ਵਰਗੀਆਂ ਫਿਲਮਾਂ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਾਲੀ ਸ਼ਰਵਰੀ ਹੁਣ ਰਾਸ਼ਟਰੀ ਫਿਟਨੈੱਸ ਮੁਹਿੰਮ ਦਾ ਚਿਹਰਾ ਵੀ ਬਣ ਗਈ ਹੈ। ਫਿੱਟ ਇੰਡੀਆ ਮੂਵਮੈਂਟ ਤਹਿਤ ਆਯੋਜਿਤ 'ਸੰਡੇਜ਼ ਔਨ ਸਾਈਕਲ' ਪਹਿਲਕਦਮੀ ਵਿੱਚ ਹਿੱਸਾ ਲੈਣ ਤੋਂ ਬਾਅਦ ਉਸਨੂੰ 'ਯੰਗ ਫਿੱਟ ਇੰਡੀਆ ਆਈਕਨ' ਵਜੋਂ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਦੁਆਰਾ ਆਯੋਜਿਤ ਪ੍ਰੋਗਰਾਮ ਦੇ 25ਵੇਂ ਐਡੀਸ਼ਨ ਵਿੱਚ ਕੀਤੀ ਗਈ, ਜਿਸ ਵਿੱਚ ਕੇਂਦਰੀ ਮੰਤਰੀ ਡਾ. ਮਨਸੁਖ ਮੰਡਾਵੀਆ ਮੌਜੂਦ ਸਨ।

ਇਹ ਮੁਹਿੰਮ ਨਾਗਰਿਕਾਂ ਨੂੰ ਫਿਟਨੈੱਸ ਅਤੇ ਵਾਤਾਵਰਣ ਸੁਰੱਖਿਆ ਲਈ ਸਾਈਕਲਿੰਗ ਅਪਣਾਉਣ ਲਈ ਉਤਸ਼ਾਹਿਤ ਕਰਦੀ ਹੈ। ਸ਼ਰਵਰੀ ਨੇ ਇਸ ਮੌਕੇ 'ਤੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ, ਮੈਨੂੰ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਦੁਆਰਾ 'ਯੰਗ ਫਿੱਟ ਇੰਡੀਆ ਆਈਕਨ' ਬਣਾਏ ਜਾਣ 'ਤੇ ਮਾਣ ਹੈ। 'ਸੰਡੇਜ਼ ਔਨ ਸਾਈਕਲ' ਵਰਗੀ ਪਹਿਲਕਦਮੀ ਦਾ ਹਿੱਸਾ ਬਣਨਾ ਬਹੁਤ ਉਤਸ਼ਾਹਜਨਕ ਹੈ ਜੋ ਨਾ ਸਿਰਫ਼ ਫਿਟਨੈੱਸ ਨੂੰ ਉਤਸ਼ਾਹਿਤ ਕਰਦੀ ਹੈ ਸਗੋਂ ਵਾਤਾਵਰਣ ਦੀ ਰੱਖਿਆ ਦਾ ਸੰਦੇਸ਼ ਵੀ ਦਿੰਦੀ ਹੈ। ਇਹ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਫਿਟ ਇੰਡੀਆ ਮੂਵਮੈਂਟ' ਦਾ ਇੱਕ ਮਜ਼ਬੂਤ ਵਿਸਥਾਰ ਹੈ ਅਤੇ ਮੈਨੂੰ ਇਸਦਾ ਹਿੱਸਾ ਬਣਨ 'ਤੇ ਮਾਣ ਹੈ।

ਸੁਨੀਲ ਸ਼ੈੱਟੀ 'ਤੇ ਭੜਕੀ ਗੌਹਰ ਖਾਨ, ਕਿਹਾ- ਜਿਸ ਨੇ ਬੱਚੇ ਦੇ ਜਨਮ ਦਾ ਦਰਦ ਨਹੀਂ ਝੱਲਿਆ...
NEXT STORY