ਜਲੰਧਰ (ਬਿਊਰੋ) : 'ਪੰਜਾਬ ਦੀ ਕੈਟਰੀਨਾ ਕੈਫ' ਸ਼ਹਿਨਾਜ਼ ਕੌਰ ਗਿੱਲ ਇੱਕ ਮਸ਼ਹੂਰ ਸ਼ਖਸੀਅਤ ਹੈ, ਜਿਸ ਨੇ ਪੰਜਾਬੀ ਸਿਨੇਮਾ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ 'ਬਿੱਗ ਬੌਸ' 'ਚ ਆਉਣ ਮਗਰੋਂ ਉਸ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਸੀ। ਭਾਵੇਂ ਉਹ 'ਬਿੱਗ ਬੌਸ 13' ਦੀ ਵਿਜੇਤਾ ਦੇ ਤੌਰ 'ਤੇ ਨਹੀਂ ਉਭਰੀ ਪਰ ਸ਼ੋਅ ਤੋਂ ਬਾਅਦ ਉਹ ਬਹੁਤ ਮਸ਼ਹੂਰ ਹੋ ਗਈ। ਹੁਣ ਉਸ ਦੀ ਫੈਨ ਫਾਲੋਇੰਗ ਸਿਰਫ਼ ਪੰਜਾਬ 'ਚ ਹੀ ਨਹੀਂ ਸਗੋਂ ਦੇਸ਼ ਭਰ ਦੇ ਲੋਕ ਵੀ ਉਸ ਨੂੰ ਪਿਆਰ ਕਰਦੇ ਹਨ।
ਦੱਸ ਦਈਏ ਕਿ ਖ਼ਬਰ ਸਾਹਮਣੇ ਆ ਰਹੀ ਹੈ ਕਿ 19 ਜੁਲਾਈ ਨੂੰ ਸ਼ਹਿਨਾਜ਼ ਗਿੱਲ ਅਮਰੀਕਾ ਦਾ ਆਪਣਾ ਦੌਰਾ ਸ਼ੁਰੂ ਕਰ ਰਹੀ ਹੈ। ਉਸ ਦਾ ਪਹਿਲਾ ਸਟਾਪ ਨਿਊਜਰਸੀ ਹੋਵੇਗਾ। ਆਪਣੀ ਹਾਲੀਆ ਸਟੋਰੀ 'ਚ ਉਸ ਨੇ ਆਪਣੇ ਸ਼ੋਅ ਬਾਰੇ ਜਾਣਕਾਰੀ ਫੈਨਜ਼ ਨਾਲ ਸਾਂਝੀ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ - ਰੈਪਰ Drake ਦੇ ਘਰ ਵੜ ਗਿਆ ਹੜ੍ਹ ਦਾ ਪਾਣੀ, Toronto ਵਾਲੇ ਘਰ ਦਾ ਕੁਝ ਅਜਿਹਾ ਹੋਇਆ ਹਾਲ
ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਕੌਰ ਗਿੱਲ ਨੇ 'ਬਿੱਗ ਬੌਸ 13' ਤੋਂ ਬਾਅਦ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। 'ਬਿੱਗ ਬੌਸ' ਹਾਊਸ 'ਚ ਸ਼ਹਿਨਾਜ਼ ਨੇ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਨਾਲ ਆਪਣੀ ਦੋਸਤੀ, ਆਪਣੇ ਪਿਆਰੇ ਤੇ ਚੁੱਲਬੁਲੇ ਅੰਦਾਜ਼ ਨਾਲ ਦਰਸ਼ਕਾਂ ਦਿਲ ਜਿੱਤਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
Urvashi ਦਾ ਬਾਥਰੂਮ ਵੀਡੀਓ ਹੋਇਆ ਲੀਕ, ਯੂਜ਼ਰਸ ਬੋਲੇ- ਮਸ਼ਹੂਰ ਹੋਣ ਲਈ ਕੋਈ ਵੀ ਹੱਦ ਤੱਕ....
NEXT STORY