helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, AUG 06, 2025
ਇਸ ਵਾਰ ਰੱਖੜੀ 'ਤੇ 95 ਸਾਲਾਂ ਬਾਅਦ ਬਣ ਰਿਹੈ...
ਹੜ੍ਹ 'ਚ ਰੀਲਜ਼ ਬਣਾਉਣ ਤੇ ਫੋਟੋਆਂ ਖਿੱਚਣ ਵਾਲਿਆਂ...
ਪੰਜਾਬ ਦੇ ਰਾਸ਼ਨ ਡਿਪੂਆਂ ਨੂੰ ਲੈ ਕੇ ਅਹਿਮ ਖ਼ਬਰ,...
ਮਾਪੇ ਹੋ ਜਾਣ ਸਾਵਧਾਨ ! ਬੱਚਿਆਂ 'ਚ ਤੇਜ਼ੀ ਨਾਲ...
ਪੰਜਾਬ
ਮਨੋਰੰਜਨ
Photos
Videos
ਜਲੰਧਰ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਤੋਂ ਸੁਰਖ਼ੀਆਂ ਬਟੋਰਨ ਵਾਲੀ ਸ਼ਹਿਨਾਜ਼ ਕੌਰ ਗਿੱਲ ਅਕਸਰ ਹੀ ਆਪਣੀਆਂ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਆ ਜਾਂਦੀ ਹੈ। ਹਾਲ ਹੀ 'ਚ ਸ਼ਹਿਨਾਜ਼ ਕੌਰ ਗਿੱਲ ਨੇ ਆਪਣੇ ਨਵੇਂ ਫੋਟੋਸ਼ੂਟ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਨਵੇਂ ਫੋਟੋਸ਼ੂਟ 'ਚ ਸ਼ਹਿਨਾਜ਼ ਕੌਰ ਗਿੱਲ ਇਕਦਮ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਦਾ ਇਹ ਲੁੱਕ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਰਿਹਾ ਹੈ। ਲੁੱਕ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਕੌਰ ਗਿੱਲ ਬਲੈਕ ਆਊਟਫਿੱਟ 'ਚ ਬੇਹੱਦ ਗਲੈਮਰਸ ਨਜ਼ਰ ਆ ਰਹੀ ਹੈ। ਕਰਲੀ ਵਾਲ, ਮਿਨੀਮਲ ਮੇਕਅਪ ਤੇ ਕੰਨਾਂ 'ਚ ਪਾਈਆਂ ਵਾਲੀਆਂ ਉਸ ਦੇ ਲੁੱਕ ਨੂੰ ਚਾਰ ਚੰਨ ਲਾ ਰਹੇ ਹਨ। ਉਸ ਨੇ ਹਾਈ ਹੀਲਸ ਗਮ ਬੂਟਾਂ ਨਾਲ ਆਪਣੇ ਲੁੱਕ ਨੂੰ ਹੋਰ ਵੀ ਕਿਲਰ ਬਣਾ ਲਿਆ। ਇਨ੍ਹਾਂ ਤਸਵੀਰਾਂ 'ਚ ਆਪਣੇ ਸਟਨਿੰਦ ਲੁੱਕ ਅਤੇ ਬਲਦੇ ਅੰਦਾਜ਼ ਕਾਰਨ ਸ਼ਹਿਨਾਜ਼ ਖ਼ੂਬ ਸੁਰਖ਼ੀਆਂ 'ਚ ਛਾਈ ਹੋਈ ਹੈ। ਇਨ੍ਹਾਂ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸਾਂਝਾ ਕਰਦਿਆਂ ਸ਼ਹਿਨਾਜ਼ ਨੇ ਕੈਪਸ਼ਨ 'ਚ ਲਿਖਿਆ, 'ਪੰਜਾਬ ਦੀ ਮੈਂ ਕੁੜੀ ਸਰਦਾਰਨੀ Coming Soon, Stay Tuned @ColorsTV।' ਪ੍ਰਸ਼ੰਸਕ ਸ਼ਹਿਨਾਜ਼ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਇਕ ਪ੍ਰਸ਼ੰਸਕ ਨੇ ਕੁਮੈਂਟ ਕਰਦਿਆਂ ਲਿਖਿਆ, 'ਗਰਮੀ ਵਧ ਗਈ ਹੈ ਯਾਰ।' ਇਕ ਹੋਰ ਪ੍ਰਸ਼ੰਸਕ ਨੇ ਲਿਖਿਆ, 'ਕੋਈ ਏ. ਸੀ. ਚਲਾ ਦਿਓ ਯਾਰ।' ਉਥੇ ਹੀ ਇਕ ਹੋਰ ਪ੍ਰਸ਼ੰਸਕ ਨੇ ਲਿਖਿਆ, 'ਸ਼ਹਿਨਾਜ਼ ਕੌਰ ਗਿੱਲ ਕੀ ਜਬ ਚੱਲਦੀ ਹੈ ਹੇਟਰਸ ਕੀ ਜਲਤੀ ਹੈ।' ਇਕ ਪ੍ਰਸ਼ੰਸਕ ਨੇ ਲਿਖਿਆ, 'ਬਣ ਠਣ ਕੇ ਅੱਗ ਲਾਉਣ ਆਈ ਹੈ। ਉਥੇ ਹੀ ਕਿਸੇ ਨੇ ਉਸ ਨੂੰ 'ਇੰਡੀਆ ਦੀ ਸੁਪਰ ਸਰਦਾਰਨੀ' ਕਿਹਾ ਤਾਂ ਕਿਸੇ ਨੇ 'ਦਿਲਾਂ ਦੀ ਰਾਣੀ।' ਇਕ ਪੋਸਟ ਲਈ ਲੈਂਦੀ ਹੈ 8 ਲੱਖ ਸਪਾਟਬੁਆਏ ਦੀ ਰਿਪੋਰਟ ਮੁਤਾਬਕ, ਸ਼ਹਿਨਾਜ਼ ਕੌਰ ਗਿੱਲ ਇੰਸਟਾਗ੍ਰਾਮ 'ਤੇ ਆਪਣੀ ਇਕ ਪੋਸਟ ਲਈ ਕਾਫ਼ੀ ਮੋਟੀ ਰਕਮ ਲੈਂਦੀ ਹੈ। ਪਹਿਲਾਂ ਸ਼ਹਿਨਾਜ਼ ਕੌਰ ਗਿੱਲ ਜਿਥੇ ਆਪਣੀ ਇੱਕ ਪੋਸਟ ਲਈ 5 ਲੱਖ ਰੁਪਏ ਲੈਂਦੀ ਸੀ, ਉਥੇ ਹੀ ਇਨ੍ਹੀਂ ਦਿਨੀਂ ਸ਼ਹਿਨਾਜ਼ ਇਕ ਪੋਸਟ ਲਈ 8 ਲੱਖ ਫੀਸ ਵਜੋਂ ਵਸੂਲਦੀ ਹੈ। ਸ਼ਹਿਨਾਜ਼ ਕੌਰ ਗਿੱਲ ਵੱਡੇ ਬ੍ਰਾਂਡ ਲਈ ਪੋਸਟ ਕਰਨ 'ਤੇ 10 ਲੱਖ ਰੁਪਏ ਫੀਸ ਵਜੋਂ ਲੈਂਦੀ ਹੈ। ਦੱਸਣਯੋਗ ਹੈ ਕਿ ਸ਼ਹਿਨਾਜ਼ ਕੌਰ ਗਿੱਲ ਕਲਰਸ ਦੇ 'ਸ਼ਾਨਦਾਰ ਰਵਿਵਾਰ' ਨਾਂ ਦੇ ਇਕ ਸ਼ੋਅ 'ਚ ਨਜ਼ਰ ਆਉਣ ਵਾਲੀ ਹੈ। ਇਸ ਸ਼ੋਅ ਤੋਂ ਇਲਾਵਾ ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ ਵੀ ਹੈ। ਦੱਸਿਆ ਜਾ ਰਿਹਾ ਹੈ ਇਸ ਨੂੰ ਆਦਿਤਿਆ ਨਾਰਾਇਣ ਤੇ ਕਾਮੇਡੀਅਨ ਭਾਰਤੀ ਸਿੰਘ ਹੋਸਟ ਕਰਨਗੇ।
ਤੈਮੂਰ ਨੂੰ ਕ੍ਰਿਕਟ ਖੇਡਦਿਆਂ ਵੇਖ ਕਰੀਨਾ ਕਪੂਰ ਨੇ IPL ਨੂੰ ਕੀਤੀ ਇਹ ਵਿਸ਼ੇਸ਼ ਅਪੀਲ
Stories You May Like
ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ! ਇਨ੍ਹਾਂ ਗੱਲਾਂ ਦਾ...
ਪੰਜਾਬ 'ਚ ਪਾਸਪੋਰਟ ਬਣਵਾਉਣ ਵਾਲਿਆਂ ਲਈ Good News, 8 ਅਗਸਤ ਤੱਕ ਕਰਵਾ ਲਓ ਇਹ ਕੰਮ
ਭਾਰੀ ਮੀਂਹ ਮਗਰੋਂ ਖਿਸਕੀ ਜ਼ਮੀਨ, ਸੱਤ ਲੋਕ ਲਾਪਤਾ
ਪੁਲਸ ਵਾਹਨ 'ਤੇ ਗੋਲੀਬਾਰੀ, ਮਾਰੇ ਗਏ ਫੌਜੀ ਜਵਾਨ
ਪਾਕਿਸਤਾਨ ਅਮਰੀਕਾ ਨਾਲ ਨਹੀਂ ਬਣਾਏਗਾ ਨੇੜਲੇ ਸਬੰਧ!
ਮੋਹਾਲੀ 'ਚ ਫੈਕਟਰੀ ਬਲਾਸਟ ਮਾਮਲੇ 'ਤੇ CM ਮਾਨ ਨੇ ਜਤਾਇਆ ਦੁੱਖ਼
ਅਬੂ ਧਾਬੀ ਦੇ ਪ੍ਰਿੰਸ ਕੋਲ ਦੁਨੀਆ ਦਾ ਸਭ ਤੋਂ ਮਹਿੰਗਾ ਸੁਪਰਯਾਟ ਬੇੜਾ
ਪੰਜਾਬ 'ਚ BBMB ਵੱਲੋਂ Alert ਜਾਰੀ! ਡੈਮ ਤੋਂ ਛੱਡਿਆ ਜਾਵੇਗਾ ਅੱਜ ਪਾਣੀ, ਬਣ...
ਗਾਜ਼ਾ 'ਚ ਇਜ਼ਰਾਈਲੀ ਹਮਲੇ, ਮਾਰੇ ਗਏ 83 ਫਲਸਤੀਨੀ
ਕੈਨੇਡਾ 'ਚ ਕੱਟੜਪੰਥੀ ਕਾਰਵਾਈਆਂ 'ਚ ਵਾਧਾ, ਮਨਿੰਦਰ ਗਿੱਲ ਨੇ PM ਕਾਰਨੀ ਨੂੰ ਪੱਤਰ...
ਹੁਣ ਨਹੀਂ ਬਖ਼ਸ਼ਦੀ ਪੰਜਾਬ ਪੁਲਸ, ਖੜ੍ਹੇ ਵਾਹਨਾਂ ਦੇ ਕੱਟ'ਤੇ ‘ਈ ਚਲਾਨ’
ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਜਾਣੋ ਵਿਭਾਗ ਦੀ ਨਵੀਂ ਅਪਡੇਟ
ਜਵਾਨ ਦਿਓਰ ਦੇ ਪਿਆਰ 'ਚ ਪਾਗਲ ਹੋਈ ਭਾਬੀ, ਬੋਲੀ-50 ਹਜ਼ਾਰ ਲੈ ਲਓ ਤੇ ਕਰ...
ਰੂਸ-ਯੂਕ੍ਰੇਨ ਯੁੱਧ 'ਚ ਅਹਿਮ ਮੋੜ ਦੀ ਸੰਭਾਵਨਾ!
ਸ਼ਰਮਨਾਕ! ਲਹਿੰਦੇ ਪੰਜਾਬ 'ਚ ਈਸਾਈ ਵਰਕਰ ਦੀ ਬੇਰਹਿਮੀ ਨਾਲ ਕੁੱਟਮਾਰ
ਇਟਲੀ ਵਿਖੇ ਜੁਬਲੀ ਆਫ਼ ਯੂਥ ਤਿਉਹਾਰ ਆਯੋਜਿਤ, 10 ਲੱਖ ਤੋਂ ਵਧੇਰੇ ਨੌਜਵਾਨਾਂ ਨੇ...
ਸਿੰਗਾਪੁਰ ਦੇ ਰਾਸ਼ਟਰਪਤੀ ਥਰਮਨ ਨੇ ਤਾਮਿਲਾਂ ਦੇ ਯੋਗਦਾਨ ਦੀ ਕੀਤੀ ਸ਼ਲਾਘਾ
ਅਮਰੀਕਾ 'ਚ ਭਾਰਤੀ ਪ੍ਰਵਾਸੀਆਂ ਦੀ ਭੂਮਿਕਾ ਦੀ ਸ਼ਲਾਘਾ
Subscribe Now!