ਜਲੰਧਰ (ਵੈੱਬ ਡੈਸਕ) — ਮਾਂ ਜੋ ਕਿਸੇ ਵੀ ਬੱਚੇ ਦਾ ਪਹਿਲਾ ਗੁਰੂ ਹੁੰਦੀ ਹੈ। ਮਾਂ ਇੱਕ ਬੱਚੇ ਨੂੰ ਜਨਮ ਹੀ ਨਹੀਂ ਦਿੰਦੀ ਸਗੋਂ ਆਪਣੇ ਜਿਗਰ ਦਾ ਟੁਕੜਾ ਬਾਹਰ ਕੱਢ ਕੇ ਰੱਖ ਦਿੰਦੀ ਹੈ। ਬੱਚੇ ਭਾਵੇਂ ਕਿੰਨੇ ਵੀ ਵੱਡੇ ਹੋ ਜਾਣ ਪਰ ਮਾਂ ਲਈ ਉਹ ਹਮੇਸ਼ਾ ਬੱਚੇ ਹੀ ਰਹਿੰਦੇ ਹਨ। ਜਿਨ੍ਹਾਂ ਦੇ ਸਿਰ ਤੋਂ ਮਾਵਾਂ ਦਾ ਸਾਇਆ ਉੱਠ ਜਾਂਦਾ ਹੈ, ਉਨ੍ਹਾਂ ਬੱਚਿਆਂ ਦਾ ਦਰਦ ਉਹੀ ਜਾਣ ਸਕਦਾ ਹੈ ਜੋ ਮਮਤਾ ਦੀ ਛਾਂ ਤੋਂ ਮਹਿਰੂਮ ਹੋ ਚੁੱਕਿਆ ਹੈ।

ਮਾਂ ਤੋਂ ਬਿਨਾਂ ਬੱਚਿਆਂ ਨੂੰ ਕੋਈ ਨਹੀਂ ਪੁੱਛਦਾ । ਇਸੇ ਲਈ ਤਾਂ ਮਾਂ ਨੂੰ ਠੰਢੀ ਛਾਂ ਕਿਹਾ ਜਾਂਦਾ ਹੈ ਜਿਸ ਦੀ ਬੁੱਕਲ ‘ਚ ਬੈਠ ਕੇ ਬੱਚਾ ਹਰ ਮੁਸੀਬਤ ਅਤੇ ਦੁੱਖ ਤੋਂ ਆਪਣੇ-ਆਪ ਨੂੰ ਮਹਿਫੂਜ਼ ਸਮਝਦਾ ਹੈ। ਸਿੱਧੂ ਮੂਸੇਵਾਲਾ ਵੀ ਬੇਸ਼ੱਕ ਅੱਜ ਵੱਡੇ ਸਿਤਾਰਿਆਂ ‘ਚ ਗਿਣੇ ਜਾਂਦੇ ਨੇ ਪਰ ਆਪਣੀ ਮਾਂ ਦੇ ਨਾਲ ਉਨ੍ਹਾਂ ਦਾ ਖ਼ਾਸ ਮੋਹ ਹੈ। ਉਹ ਅਕਸਰ ਆਪਣੀ ਮਾਂ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਆਪਣੀ ਮਾਂ ਦੇ ਨਾਲ ਤਸਵੀਰ ਮੁੜ ਤੋਂ ਸਾਂਝੀ ਕੀਤੀ ਹੈ, ਜਿਸ ‘ਚ ਦੋਵੇਂ ਮਾਂ ਪੁੱਤਰ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਲਿਖਿਆ ‘ਦੁਨੀਆ ਦੀ ਸਭ ਤੋਂ ਬਿਹਤਰੀਨ ਔਰਤ #ਮਾਂ‘। ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਇਹ ਤਸਵੀਰ ਅਤੇ ਸੁਨੇਹਾ ਕਾਫ਼ੀ ਪਸੰਦ ਆ ਰਿਹਾ ਹੈ।
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਹਮੇਸ਼ਾ ਹੀ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ’ਚ ਬਣੇ ਰਹਿੰਦੇ ਹਨ। ਉਨ੍ਹਾਂ ਦੇ ਗੀਤਾਂ ਨੂੰ ਨੌਜਵਾਨ ਪੀੜ੍ਹੀ ਵਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ।
ਸੁਸ਼ਾਂਤ ਦੀ ਮੌਤ ਨੂੰ ਪੂਰਾ ਹੋਇਆ 1 ਮਹੀਨਾ, ਰੀਆ ਚੱਕਰਵਰਤੀ ਨੇ ਸਾਂਝੀ ਕੀਤੀ ਭਾਵੁਕ ਪੋਸਟ
NEXT STORY