ਚੰਡੀਗੜ੍ਹ (ਬਿਊਰੋ) : ਗਾਇਕ ਕੇ. ਐੱਸ. ਮੱਖਣ ਅਪਣਾ ਇੱਕ ਹੋਰ ਗਾਣਾ ਅਟੈਕ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜੋ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ 'ਤੇ ਰਿਲੀਜ਼ ਹੋਣ ਜਾ ਰਿਹਾ ਹੈ। ਗੋਲਡਨ ਰਿਕਾਰਡਸ ਦੇ ਲੇਬਲ ਅਧੀਨ ਸੰਗੀਤਕ ਮਾਰਕੀਟ 'ਚ ਪੇਸ਼ ਕੀਤੇ ਜਾ ਰਹੇ ਉਕਤ ਗਾਣੇ ਦੇ ਬੋਲ ਜੱਸਾ ਨੱਤ ਨੇ ਲਿਖੇ ਹਨ, ਜਦਕਿ ਇਸ ਦਾ ਸੰਗੀਤ ਸੰਯੋਜਨ ਵਾਜ਼ ਬੁਆਏ ਦੁਆਰਾ ਅੰਜ਼ਾਮ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਸਲਮਾਨ ਖ਼ਾਨ ਦਾ ਵੱਡਾ ਕਦਮ, ਕਲੇਸ਼ ਤੋਂ ਬਚਣ ਲਈ ਰੱਖੀ ਚੈੱਕਬੁੱਕ
ਸੰਗੀਤ ਨਿਰਮਾਤਾ ਗੁਰੀ ਮਾਂਗਟ ਅਤੇ ਕਾਰਜਕਾਰੀ ਨਿਰਮਾਤਾ ਨਵਜੀਤ ਮਾਂਗਟ ਵੱਲੋਂ ਵੱਡੇ ਪੱਧਰ 'ਤੇ ਲਾਂਚ ਕੀਤੇ ਜਾ ਰਹੇ ਉਕਤ ਟਰੈਕ ਦਾ ਮਿਊਜ਼ਿਕ ਵੀਡੀਓ ਵੀ ਕਾਫ਼ੀ ਵੱਡੇ ਪੱਧਰ 'ਤੇ ਫਿਲਮਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾ ਗੋਪੀ ਢਿੱਲੋਂ ਦੁਆਰਾ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਗਾਇਕਾ ਸੁਨੰਦਾ ਸ਼ਰਮਾ ਨੇ ਮੇਲੇ 'ਚ ਡਰਾਏ ਲੋਕ, ਵੀਡੀਓ ਵਾਇਰਲ
ਸਾਲ 2013 'ਚ ਸਾਹਮਣੇ ਆਈ ਪੰਜਾਬੀ ਫ਼ਿਲਮ 'ਸੱਜਣ : ਦਿ ਰਿਅਲ ਫਰੈਂਡ' ਤੋਂ ਇਲਾਵਾ 'ਪਿੰਕੀ ਮੋਗੇ ਵਾਲੀ', 'ਜੁਗਨੀ ਹੱਥ ਕਿਸੇ ਦੇ ਆਈ ਨਾ' ਅਤੇ 'ਕਿਰਦਾਰ ਏ ਸਰਦਾਰ' ਦਾ ਵੀ ਬਤੌਰ ਅਦਾਕਾਰ ਪ੍ਰਭਾਵੀ ਹਿੱਸਾ ਰਹੇ ਹਨ ਗਾਇਕ ਕੇ. ਐੱਸ. ਮੱਖਣ, ਜਿੰਨ੍ਹਾਂ ਨੂੰ ਸਿਨੇਮਾ ਪਰਦਾ ਜ਼ਿਆਦਾ ਰਾਸ ਨਹੀਂ ਆ ਸਕਿਆ। ਇਹੀ ਕਾਰਨ ਹੈ ਕਿ ਪਾਲੀਵੁੱਡ ਤੋਂ ਅਦਾਕਾਰ ਦੇ ਤੌਰ 'ਤੇ ਹੀ ਉਹ ਦੂਰੀ ਹੀ ਬਣਾ ਚੱਲ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹੁਣ ਧਮਕੀਆਂ ਦੇਣ ਵਾਲਿਆਂ ਦੀ ਖੈਰ ਨਹੀਂ! ਅਨਮੋਲ 'ਤੇ 10 ਲੱਖ ਦਾ ਇਨਾਮ
NEXT STORY