ਜਲੰਧਰ- ਕੁਲਵਿੰਦਰ ਬਿੱਲਾ ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ ਅਤੇ ਉਨ੍ਹਾਂ ਨੇ ਬਹੁਤ ਸਾਰੇ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਦੱਸ ਦਈਏ ਕਿ ਹਾਲ ਹੀ 'ਚ ਗਾਇਕ ਨੇ ਇਕ ਸਟੋਰ ਸਾਂਝੀ ਕੀਤੀ, ਜਿਸ ਤੋਂ ਪਤਾ ਲੱਗਦਾ ਹੈ ਉਹ ਬਹੁਤ ਹੀ ਵੱਡੇ ਕ੍ਰਿਕਟ ਪ੍ਰੇਮੀ ਹਨ। ਕ੍ਰਿਕਟ ਇੱਕ ਅਜਿਹੀ ਖੇਡ ਹੈ, ਜਿਸ ਨੂੰ ਲੈ ਕੇ ਭਾਰਤੀਆਂ 'ਚ ਵੱਖਰਾ ਹੀ ਕ੍ਰੇਜ਼ ਹੁੰਦਾ ਹੈ। ਕ੍ਰਿਕਟ ਦਾ ਬੁਖਾਰ ਆਮ ਤੋਂ ਲੈ ਕੇ ਅਦਾਕਾਰਾਂ 'ਚ ਦੇਖਣ ਨੂੰ ਮਿਲਦਾ ਹੈ। ਸਟੋਰੀ 'ਚ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਵੱਖਰੇ ਤਰੀਕੇ ਨਾਲ ਟੀਮ ਇੰਡੀਆ ਨੂੰ ਚੀਅਰ ਕੀਤਾ।

ਹਾਲ ਹੀ 'ਚ ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ 'ਤੇ ਸਟੋਰੀ ਸਾਂਝੀ ਕੀਤੀ ਹੈ, ਜਿਸ 'ਚ ਗਾਇਕ ਕਿਤੇ ਲਾਈਵ ਪ੍ਰੋਫਾਰਮ ਕਰ ਰਹੇ ਹਨ ਅਤੇ ਉਹ ਲਾਈਵ ਪ੍ਰੋਫਾਰਮ ਕਰਨ ਦੇ ਨਾਲ-ਨਾਲ ਲੁਕ ਕੇ ਮੈਚ ਦੇਖ ਰਹੇ ਸਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ, 'ਮੈਚ ਦੇਖਣਾ ਵੀ ਜ਼ਰੂਰੀ ਸੀ, ਸ਼ੋਅ ਦੇ ਨਾਲ-ਨਾਲ।' ਇਸ ਦੇ ਨਾਲ ਹੀ ਗਾਇਕ ਨੇ ਭਾਰਤੀ ਟੀਮ ਦੇ ਨਾਲ ਪੂਰਾ ਸਮਰਥਨ ਵੀ ਦਿਖਾਇਆ।
ਇਹ ਵੀ ਪੜ੍ਹੋ- ਮੋਟਾਪੇ ਨੂੰ ਲੈ ਕੇ PM ਮੋਦੀ ਦੀ ਵਧੀ tension, ਮਸ਼ਹੂਰ ਹਸਤੀਆਂ ਤੋਂ ਮੰਗੀ ਮਦਦ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਟਾਪੇ ਨੂੰ ਲੈ ਕੇ PM ਮੋਦੀ ਦੀ ਵਧੀ tension, ਮਸ਼ਹੂਰ ਹਸਤੀਆਂ ਤੋਂ ਮੰਗੀ ਮਦਦ
NEXT STORY