ਦੁਬਈ : ਬਾਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਦੀ ਆਉਣ ਵਾਲੀ ਫਿਲਮ 'ਮੇਰੀ ਪਿਆਰੀ ਬਿੰਦੂ' 'ਚ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਆਵਾਜ਼ 'ਚ ਗੀਤ ਸੁਣ ਕੇ ਹੈਰਾਨ ਹੋ ਗਏ ਹਨ। ਪਰਿਨੀਤੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ ਸ਼ੁਰੂ ਤੋਂ ਹੀ ਜਾਣਦਾ ਸੀ ਕਿ ਉਹ ਇਕ ਚੰਗੀ ਗਾਇਕਾ ਹੈ। ਉਨ੍ਹਾਂ ਦੀ ਭੈਣ ਪ੍ਰਿਯੰਕਾ ਚੋਪੜਾ ਵੀ ਇਕ ਪੇਸ਼ੇਵਰ ਗਾਇਕਾ ਹੈ। ਜਦੋਂ ਪਰਿਨੀਤੀ ਤੋਂ ਪੁੱਛਿਆ ਗਿਆ ਕਿ ਗੀਤ ਗਾਉਣ ਦੀ ਗੱਲ 'ਤੇ ਪ੍ਰਿਯੰਕਾ ਦੀ ਕੀ ਪ੍ਰਤੀਕਿਰਿਆ ਸੀ, ਤਾਂ 27 ਸਾਲਾ ਅਦਾਕਾਰਾ ਪਰਿਨੀਤੀ ਨੇ ਕਿਹਾ, ''ਅਸਲ 'ਚ ਮੇਰਾ ਪੂਰਾ ਪਰਿਵਾਰ ਇਸ ਗੱਲ ਨੂੰ ਲੈ ਕੇ ਉਤਸ਼ਾਹਿਤ ਸਨ, ਕਿਉਂਕਿ ਸਾਰੇ ਜਾਣਦੇ ਹਨ ਕਿ ਅਸੀਂ ਸਾਰੇ ਚੰਗਾ ਗਾ ਸਕਦੇ ਹਾਂ। ਮੈਨੂੰ ਲੱਗਦਾ ਹੈ ਕਿ ਸਾਡੇ ਖੂਨ 'ਚ ਹੀ ਗਾਇਕੀ ਰਚੀ ਹੋਈ ਹੈ।
Toifa Awards 2016 : ਕਰੀਨਾ, ਸ਼ਾਹਰੁਖ ਅਤੇ ਸਲਮਾਨ ਨੇ ਕੀਤਾ ਦਰਸ਼ਕਾਂ ਦਾ ਖੂਬ ਮਨੋਰੰਜਨ Watch Pics
NEXT STORY