ਮੁੰਬਈ- 10 ਸਤੰਬਰ ਨੂੰ ਗਣੇਸ਼ ਚਤੁਰਥੀ ਦਾ ਤਿਉਹਾਰ ਪੂਰੇ ਦੇਸ਼ 'ਚ ਧੂਮਧਾਮ ਨਾਲ ਮਨਾਇਆ ਗਿਆ। ਇਸ ਖਾਸ ਮੌਕੇ 'ਤੇ ਬਾਲੀਵੁੱਡ ਅਤੇ ਟੀਵੀ ਸਿਤਾਰਿਆਂ ਨੇ ਆਪਣੇ ਘਰਾਂ 'ਚ ਗਣਪਤੀ ਬੱਪਾ ਦਾ ਸਵਾਗਤ ਕੀਤਾ। ਅਦਾਕਾਰਾ ਸੋਹਾ ਅਲੀ ਖਾਨ ਦੇ ਘਰ ਵੀ ਗਣੇਸ਼ ਜੀ ਪਧਾਰੇ ਹਨ। ਅਦਾਕਾਰਾ ਨੇ ਇਸ ਤਿਉਹਾਰ ਨੂੰ ਧੀ ਇਨਾਯਾ ਨਾਲ ਸੈਲੀਬਿਰੇਟ ਕੀਤਾ ਜਿਸ ਦੀਆਂ ਤਸਵੀਰਾਂ ਸੋਹਾ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਵੀ ਕੀਤੀਆਂ ਹਨ।

ਤਸਵੀਰਾਂ 'ਚ ਸੋਹਾ ਲਾਈਟ ਸਕਾਈ ਬਲਿਊ ਆਊਟਫਿੱਟ 'ਚ ਨਜ਼ਰ ਆ ਰਹੀ ਹੈ। ਲਾਈਟ ਮੇਕਅਪ ਅਤੇ ਹਾਈ ਬਨ ਨਾਲ ਉਸ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਉਧਰ ਇਨਾਯਾ ਵੀ ਬਹੁਤ ਖੂਬਸੂਰਤ ਲੱਗ ਰਹੀ ਹੈ। ਦੋਵੇਂ ਮਾਂ ਅਤੇ ਧੀ ਬਹੁਤ ਪਿਆਰੀਆਂ ਲੱਗ ਰਹੀਆਂ ਹਨ। ਸੋਹਾ ਨੇ ਹੱਥ 'ਚ ਛੋਟੇ ਜਿਹੇ ਗਣੇਸ਼ ਜੀ ਫੜ੍ਹੇ ਹੋਏ ਹਨ। ਤਸਵੀਰਾਂ ਸ਼ੇਅਰ ਕਰਦੇ ਹੋਏ ਸੋਹਾ ਨੇ ਲਿਖਿਆ-'ਗਣੇਸ਼ ਚਤੁਰਥੀ ਦੀਆਂ ਸ਼ੁੱਭਕਾਮਨਾਵਾਂ, ਜਿਵੇਂ ਕਿ ਅਸੀਂ ਨਵੀਂ ਸ਼ੁਰੂਆਤ ਦੇ ਬਾਰੇ 'ਚ ਸੋਚਦੇ ਹਾਂ ਅਤੇ ਆਪਣੇ ਰਸਤੇ ਤੋਂ ਰੁਕਾਵਟਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਆਓ ਅਸੀਂ ਇਕ ਜ਼ਿੰਮੇਦਾਰ ਤਰੀਕੇ ਨਾਲ ਜਸ਼ਨ ਮਨਾਈਏ ਅਤੇ ਪ੍ਰਾਰਥਨਾ ਕਰੀਏ ਜੋ ਸਾਨੂੰ ਪਿੱਛੇ ਨਹੀਂ ਹਟਾਉਂਦਾ। ਨਿਯਮਾਂ ਦਾ ਪਾਲਨ ਕਰੋ, ਆਪਣੇ ਮਾਸਕ ਪਹਿਨੋ, ਅਨੁਮਤੀ ਤੋਂ ਜ਼ਿਆਦਾ ਭੀੜ 'ਚ ਇਕੱਠੇ ਨਾ ਹੋਵੋ-ਅਤੇ ਜੇਕਰ ਤੁਸੀਂ ਪਹਿਲਾਂ ਤੋਂ ਅਜਿਹਾ ਨਹੀਂ ਕੀਤਾ ਹੈ ਤਾਂ ਕਿਰਪਾ ਟੀਕਾ ਲਗਵਾਓ। ਗਣੇਸ਼ ਚਤੁਰਥੀ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।

ਦੱਸ ਦੇਈਏ ਕਿ ਸੋਹਾ ਨੇ ਇਨਾਯਾ ਦੇ ਜਨਮ ਤੋਂ ਬਾਅਦ ਫਿਲਮਾਂ ਤੋਂ ਦੂਰੀ ਬਣਾ ਲਈ ਹੈ। ਅਦਾਕਾਰਾ ਹੁਣ ਆਪਣਾ ਪੂਰਾ ਟਾਈਮ ਪਰਿਵਾਰ ਦੇ ਨਾਲ ਬਿਤਾਉਂਦੀ ਹੈ। ਸੋਹਾ ਇਨਾਯਾ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਵੀ ਸ਼ੇਅਰ ਕਰਦੀ ਰਹਿੰਦੀ ਹੈ।
ਸ਼ਿਲਪਾ ਸ਼ੈੱਟੀ ਨੇ ਪੁੱਤਰ ਵਿਆਨ ਨਾਲ ਕੀਤੀ ਗਣਪਤੀ ਬੱਪਾ ਦੀ ਆਰਤੀ (ਤਸਵੀਰਾਂ)
NEXT STORY