ਮੁੰਬਈ : ਹਾਲੀਵੁੱਡ ਗਾਇਕਾ ਬਿਓਨਸੇ ਨੋਲਸ ਦੀ ਛੋਟੀ ਭੈਣ ਸੋਲੰਗੇ ਨੋਲਸ ਨੇ 'ਨਿਊ ਓਰਲਿਅਨਸ ਮਾਰਡੀ ਗਰਾਸ' ਸਮਾਗਮ ਦੌਰਾਨ ਆਪਣੇ ਵਿਆਹ ਦੀ ਮੁੰਦਰੀ ਗੁਆ ਦਿੱਤੀ ਹੈ। ਜਾਣਕਾਰੀ ਅਨੁਸਾਰ 29 ਸਾਲਾ ਇਸ ਗਾਇਕਾ ਨੇ ਆਪਣੀ ਹੀਰੇ ਦੀ ਮੁੰਦਰੀ ਚਾਰ ਫਰਵਰੀ ਨੂੰ ਇਕ ਸਮਾਗਮ ਦੇ ਭੀੜ 'ਚ ਗੁਆ ਦਿੱਤੀ ਹੈ।
ਸੋਲੰਗੇ ਨੇ ਇਹ ਮੁੰਦਰੀ ਸਾਲ 2014 'ਚ ਐਲਨ ਫਰਗਿਊਸਨ ਨਾਲ ਵਿਆਹ ਲਈ ਲਾਰੇਨ ਸਚਵਾਟਸ ਨਾਂ ਦੇ ਇਕ ਜੋਹਰੀ ਤੋਂ ਬਣਵਾਈ ਸੀ। ਇਸ ਸਮਾਗਮ 'ਚ ਮੌਜੂਦ ਗਰੁੱਪ ਨੇ ਫੇਸਬੁੱਕ 'ਤੇ ਲਿਖਿਆ ਹੈ, ''ਸਮਾਗਮ ਦੌਰਾਨ ਸੋਲੰਗੇ ਦੇ ਵਿਆਹ ਦੀ ਮੁੰਦਰੀ ਗੁਆਚ ਗਈ ਹੈ, ਮਿਲਣ 'ਤੇ ਇਨਾਮ ਦਿੱਤਾ ਜਾਵੇਗਾ।''
ਜਨਮ ਦਿਨ ਦੀ ਪਾਰਟੀ 'ਚ ਹੁਮਾ ਕੁਰੈਸ਼ੀ ਨੂੰ ਸਲਮਾਨ ਨੇ ਕਿਉਂ ਕੀਤਾ ਨਜ਼ਰ ਅੰਦਾਜ਼
NEXT STORY