ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਗਾਇਕ ਸੋਨੂੰ ਨਿਗਮ ਦਾ ਪਿਛਲੇ ਦਿਨੀਂ ਇਕ ਬੇਘਰ ਬਜ਼ੁਰਗ ਦੇ ਰੂਪ ਵਿਚ ਸੜਕਾਂ 'ਤੇ ਗਾਣਾ ਗਾਉਣ ਦਾ ਵੀਡੀਓ ਇੰਟਰਨੈੱਟ 'ਤੇ ਕਾਫੀ ਵਾਇਰਲ ਹੋਇਆ ਸੀ। ਇਸ ਵੀਡੀਓ ਵਿਚ ਨਿਗਮ ਨੂੰ ਗਰੀਬ ਸਮਝ ਕੇ ਨਾਸ਼ਤਾ ਕਰਨ ਲਈ 12 ਰੁਪਏ ਦੇਣ ਵਾਲੇ ਨੌਜਵਾਨ ਨੇ ਸੋਨੂੰ ਨਾਲ ਮਿਲਣ ਦੀ ਇੱਛਾ ਪ੍ਰਗਟਾਈ ਸੀ। ਹੁਣ ਇਕ ਹੋਰ ਵੀਡੀਓ ਵਿਚ ਉਸ ਨੌਜਵਾਨ ਨੂੰ ਲੱਭ ਲਿਆ ਗਿਆ ਹੈ ਅਤੇ ਉਸਦੀ ਮੁਲਾਕਾਤ ਸੋਨੂੰ ਨਿਗਮ ਨਾਲ ਕਰਵਾਈ ਗਈ ਹੈ।
ਜ਼ਿਕਰਯੋਗ ਹੈ ਕਿ ਯੂ.ਟਿਊਬ ਚੈਨਲ 'ਬੀਇੰਗ ਇੰਡੀਅਨ' ਦੇ 'ਦਿ ਰੋਡ ਸਾਈਡ ਉਸਤਾਦ' ਵੀਡੀਓ ਲਈ ਨਿਗਮ ਨੇ ਇਕ ਬੇਘਰ ਭਿਖਾਰੀ ਵਾਂਗ ਦਿਸਣ ਵਾਲੇ ਬਜ਼ੁਰਗ ਦਾ ਰੂਪ ਧਾਰਿਆ ਸੀ, ਜਿਸਦਾ ਵੀਡੀਓ ਬੀਤੇ ਹਫਤੇ ਕਾਫੀ ਹਿੱਟ ਰਿਹਾ ਸੀ। 'ਬੀਇੰਗ ਇੰਡੀਅਨ' ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਇਕ ਵੀਡੀਓ ਵਿਚ ਨਿਗਮ ਆਪਣੇ ਆਉਣ ਵਾਲੇ ਗਾਣੇ 'ਕ੍ਰੇਜ਼ੀ ਦਿਲ ਮੇਰਾ' ਲਈ ਫੇਸਬੁੱਕ 'ਤੇ ਦਰਸ਼ਕਾਂ ਨਾਲ ਲਾਈਵ ਚੈਟ ਕਰ ਰਹੇ ਹਨ। ਇਸੇ ਚੈਟ ਦੌਰਾਨ ਨਿਗਮ ਨੂੰ 12 ਰੁਪਏ ਦੇਣ ਵਾਲੇ ਸ਼ਹਿਬਾਜ਼ ਅਲੀ ਸੈਯਦ ਉਨ੍ਹਾਂ ਦੇ ਘਰ ਵਿਚ ਦਾਖਲ ਹੁੰਦੇ ਹਨ ਅਤੇ ਆਉਂਦੇ ਹੀ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਜ਼ੋਰ ਨਾਲ ਗਲੇ ਲਗਾਉਂਦੇ ਹਨ ਕਿਉਂਕਿ ਸੈਯਦ ਲਈ ਵੀ ਇਹ ਇਕ ਅਨੋਖਾ ਤੋਹਫਾ ਹੈ, ਜਿਸ ਬਾਰੇ ਉਨ੍ਹਾਂ ਨੂੰ ਪਹਿਲਾਂ ਨਹੀਂ ਦੱਸਿਆ ਗਿਆ ਸੀ।
ਕਿੰਗ ਖਾਨ ਨੇ ਜ਼ਮੀਨ ਤੋਂ 3000 ਫੁੱਟ ਉੱਪਰ ਮਨਾਇਆ ਬੇਟੇ ਅਬਰਾਮ ਦਾ 'ਬਰਥ ਡੇ'
NEXT STORY