ਦੁਬਈ : ਬਾਲੀਵੁੱਡ ਅਦਾਕਾਰ ਸੂਰਜ ਪੰਚੋਲੀ ਦਾ ਕਹਿਣਾ ਹੈ ਕਿ ਉਹ ਆਪਣੀ ਮਾਂ ਅਤੇ ਅਦਾਕਾਰਾ ਜ਼ਰੀਨ ਵਹਾਬ ਨਾਲ ਕੰਮ ਕਰਨ ਦੀ ਚਾਹਤ ਰੱਖਦੇ ਹਨ ਅਤੇ ਉਨ੍ਹਾਂ ਨੇ ਆਪਣੀ ਅਗਲੀ ਫਿਲਮ 'ਚ ਉਨ੍ਹਾਂ ਨੂੰ ਕੰਮ ਕਰਨ ਲਈ ਵੀ ਕਿਹਾ ਹੈ। ਜ਼ਿਕਰਯੋਗ ਹੈ ਕਿ 25 ਸਾਲਾ ਅਦਾਕਾਰ ਸੂਰਜ ਪੰਚੋਲੀ ਆਪਣੇ ਕੈਰੀਅਰ ਦੀ ਪਹਿਲੀ ਫਿਲਮ 2005 'ਚ ਆਈ 'ਹੀਰੋ' 'ਚ ਆਪਣੇ ਪਿਤਾ ਆਦਿੱਤਿਯ ਪੰਚੋਲੀ ਨਾਲ ਕੰਮ ਚੁੱਕੇ ਹਨ। ਆਪਣੀ ਮਾਂ ਨਾਲ ਕੰਮ ਕਰਨ ਦੀ ਯੋਜਨਾ ਦੇ ਨਾਂ 'ਤੇ ਸੂਰਜ ਨੇ ਕਿਹਾ, ''ਮੈਂ ਆਪਣੀ ਅਗਲੀ ਫਿਲਮ ਉਨ੍ਹਾਂ ਨਾਲ ਭਾਵ ਮਾਂ ਜ਼ਰੀਨ ਵਹਾਬ ਨਾਲ ਕੰਮ ਕਰਨਾ ਚਾਹੁੰਦਾ ਹਾਂ। ਮੈਂ ਉਨ੍ਹਾਂ ਤੋਂ ਪੁੱਛਿਆ ਹੈ... ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਕੋਲ ਸਮਾਂ ਹੋਇਆ ਤਾਂ ਉਹ ਜ਼ਰੂਰ ਉਨ੍ਹਾਂ ਨਾਲ ਫਿਲਮ 'ਚ ਕੰਮ ਕਰੇਗੀ।''
ਦੁਬਈ ਤੋਂ ਵਾਪਸ ਆਉਂਦੇ ਸਲਮਾਨ-ਸ਼ਾਹਰੁਖ ਹੋਏ ਏਅਰਪੋਰਟ 'ਤੇ SPOT, ਹੋਰ ਸਿਤਾਰੇ ਵੀ ਆਏ ਨਜ਼ਰ (PICS)
NEXT STORY