ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਤੇ ਗੌਰੀ ਖ਼ਾਨ ਦੀ ਬੇਟੀ ਸੁਹਾਨਾ ਖ਼ਾਨ ਕੱਲ 22 ਮਈ 2021 ਨੂੰ 21 ਸਾਲਾਂ ਦੀ ਹੋ ਗਈ ਹੈ। ਉਸ ਦੇ ਖ਼ਾਸ ਲੋਕਾਂ ਨੇ ਇਸ ਨੂੰ ਯਾਦਗਾਰ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ। ਉਸ ਦੀ ਸਭ ਤੋਂ ਕਰੀਬੀ ਬਚਪਨ ਦੀ ਦੋਸਤ ਅਨਨਿਆ ਪਾਂਡੇ ਤੇ ਸ਼ਨਾਇਆ ਕਪੂਰ ਨੇ ਸ਼ਾਨਦਾਰ ਤਰੀਕੇ ਨਾਲ ਸੋਸ਼ਲ ਮੀਡੀਆ ’ਤੇ ਜਨਮਦਿਨ ਦੀ ਵਧਾਈ ਦਿੱਤੀ। ਦੋਵਾਂ ਨੇ ਸੁਹਾਨਾ ਨਾਲ ਬਚਪਨ ਦੀ ਤਸਵੀਰ ਸਾਂਝੀ ਕੀਤੀ ਸੀ, ਜੋ ਸ਼ਾਇਦ ਹੀ ਕਿਸੇ ਨੇ ਦੇਖੀ ਹੋਵੇ। ਹੁਣ ਸੋਸ਼ਲ ਮੀਡੀਆ ’ਤੇ ਇਕ ਪੋਸਟ ਖੂਬ ਵਾਇਰਲ ਹੋ ਰਹੀ ਹੈ, ਜਿਸ ’ਚ ਉਸ ਦੀ ਸਹੇਲੀ ਨਵਿਆ ਨਵੇਲੀ ਨੰਦਾ ਤੇ ਕਜ਼ਨ ਆਲੀਆ ਛਿਬਾ ਨੇ ਉਸ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਨਵਿਆ ਨੇ ਸੁਹਾਨਾ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ ਇੰਸਟਾਗ੍ਰਾਮ ਸਟੋਰੀ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਅਮਿਤਾਭ ਬੱਚਨ ਦੀ ਦੋਹਤੀ ਨਵਿਆ, ਸ਼ਾਹਰੁਖ ਦੀ ਬੇਟੀ ਸੁਹਾਨਾ, ਅਨਨਿਆ ਪਾਂਡੇ ਤੇ ਸ਼ਨਾਇਆ ਕਪੂਰ ਪੋਜ਼ ਦਿੰਦੀਆਂ ਨਜ਼ਰ ਆ ਰਹੀਆਂ ਹਨ। ਸੁਹਾਨਾ ਦੀ ਗਰਲ ਗੈਂਗ ਕੈਮਰੇ ਵੱਲ ਪੋਜ਼ ਕਰਦੀ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਨਵਿਆ ਨੇ ਕੈਪਸ਼ਨ ’ਚ ਲਿਖਿਆ, ‘ਹੈਪੀ ਬਰਥਡੇ ਕਿਊਟਨੈੱਸ।’ ਉਸ ਦੀ ਇਹ ਤਸਵੀਰ ਪ੍ਰਸ਼ੰਸਕਾਂ ਨੂੰ ਬੇਹੱਦ ਪਸੰਦ ਆ ਰਹੀ ਹੈ, ਉਥੇ ਉਸ ਦੇ ਪ੍ਰਸ਼ੰਸਕ ਵੀ ਤਸਵੀਰ ’ਤੇ ਕੁਮੈਂਟ ਕਰਦੇ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।
ਦੂਜੇ ਪਾਸੇ ਆਲੀਆ ਛਿਬਾ ਨੇ ਸੁਹਾਨਾ ਨਾਲ ਕੁਝ ਅਣਦੇਖੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਆਲੀਆ ਨੇ ਆਪਣੇ ਇੰਸਟਾਗ੍ਰਾਮ ’ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਦੋਵਾਂ ਤਸਵੀਰਾਂ ’ਚ ਆਲੀਆ, ਸੁਹਾਨਾ ਨੂੰ ਕਿੱਸ ਕਰਦੀ ਨਜ਼ਰ ਆ ਰਹੀ ਹੈ।
ਫਰਕ ਹੈ ਤਾਂ ਸਿਰਫ ਇੰਨਾ ਹੈ ਕਿ ਪਹਿਲੀ ਤਸਵੀਰ ਦੋਵਾਂ ਦੇ ਬਚਪਨ ਦੀ ਹੈ ਤੇ ਦੂਜੀ ਤਸਵੀਰ ਹਾਲ-ਫਿਲਹਾਲ ਦੀ ਹੈ। ਤਸਵੀਰਾਂ ਨੂੰ ਸਾਂਝਾ ਕਰਦਿਆਂ ਆਲੀਆ ਨੇ ਲਿਖਿਆ, ‘ਬਰਥਡੇ ਕਿੱਸ ਮੇਰੀ ਏ 1 ਲਈ।’ ਸੁਹਾਨਾ ਨੇ ਇਸ ’ਤੇ ਕੁਮੈਂਟ ਕਰਦਿਆਂ ਲਿਖਿਆ, ‘ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ।’ ਇਸ ਦੇ ਨਾਲ ਹੀ ਉਸ ਨੇ ਇਕ ਦਿਲ ਵਾਲੀ ਇਮੋਜੀ ਵੀ ਸਾਂਝੀ ਕੀਤੀ ਹੈ।
ਇਸ ਤੋਂ ਇਲਾਵਾ ਸ਼ਨਾਇਆ ਨੇ ਇਕ ਪੁਰਾਣੀ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਸੁਹਾਨਾ ਨਾਲ ਸ਼ਨਾਇਆ ਤੇ ਅਨਨਿਆ ਕਪੂਰ ਨਜ਼ਰ ਆ ਰਹੀਆਂ ਹਨ। ਵੀਡੀਓ ’ਚ ਿਤੰਨੇ ਸਵਿਮਸੂਟ ’ਚ ਨਜ਼ਰ ਆਈਆਂ, ਜੋ ਡਾਂਸ ਕਰ ਰਹੀਆਂ ਹਨ। ਬੈਕਗਰਾਊਂਡ ’ਚ ਪ੍ਰਸਿੱਧ ਗੀਤ ‘ਯੇ ਮੇਰਾ ਦਿਲ ਪਿਆਰ ਕਾ ਦੀਵਾਨਾ’ ਚੱਲ ਰਿਹਾ ਹੈ। ਵੀਡੀਓ ’ਚ ਸੁਹਾਨਾ ਖ਼ਾਨ ਨੇ ਰੈੱਡ ਬਿਕਨੀ ਟਾਪ ਤੇ ਸਕਰਟ, ਅਨਨਿਆ ਨੇ ਪਿੰਕ ਬਿਕਨੀ ਤੇ ਸ਼ਨਾਇਆ ਨੇ ਪਿੰਕ ਮੋਨੋਕਨੀ ਪਹਿਨੀ ਸੀ। ਵੀਡੀਓ ਨੂੰ ਸਾਂਝਾ ਕਰਦਿਆਂ ਸ਼ਨਾਇਆ ਕਪੂਰ ਨੇ ਕੈਪਸ਼ਨ ’ਚ ਲਿਖਿਆ, ‘ਹੈਪੀ ਬਰਥਡੇ ਸੁਈ... ਅਸੀਂ ਹਮੇਸ਼ਾ ਹੀ ਇਕੱਠੇ ਡਾਂਸ ਕਰਾਂਗੇ।’
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਆਂਧਰ ਪ੍ਰਦੇਸ਼ ’ਚ ਆਕਸੀਜਨ ਪਲਾਂਟ ਲਗਾਉਣਗੇ ਸੋਨੂੰ ਸੂਦ, ਕਿਹਾ- ‘ਗ੍ਰਾਮੀਣ ਭਾਰਤ ਦਾ ਸਮਰਥਨ ਕਰਨ ਦਾ ਸਮਾਂ’
NEXT STORY