ਮੁੰਬਈ: ਬੀਤੇ ਕੁਝ ਦਿਨਾਂ ਤੋਂ ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਵੱਖ-ਵੱਖ ਕਾਰਨਾਂ ਕਰਕੇ ਚਰਚਾ ’ਚ ਬਣੀ ਰਹਿੰਦੀ ਹੈ। ਪਿਛਲੇ ਦਿਨੀਂ ਸੰਨੀ ਲਿਓਨ ਧੋਖਾਧੜੀ ਦੇ ਦੋਸ਼ਾਂ ਦੇ ਕਾਰਨ ਚਰਚਾ ’ਚ ਆਈ ਸੀ। ਇਕ ਸ਼ਖ਼ਸ ਨੇ ਅਦਾਕਾਰਾ ’ਤੇ ਧੋਖਾਧੜੀ ਦਾ ਦੋਸ਼ ਲਗਾਇਆ ਸੀ ਜਿਸ ਤੋਂ ਬਾਅਦ ਇਹ ਕੇਸ ਕੇਰਲ ਹਾਈਕੋਰਟ ਤੱਕ ਜਾ ਪਹੁੰਚ ਗਿਆ ਅਤੇ ਹੁਣ ਉਹ ਆਪਣੇ ਵੈੱਬ ਸ਼ੋਅ ‘ਅਨਾਮਿਕਾ’ ਦੇ ਚੱਲਦੇ ਸੁਰਖੀਆਂ ਬਟੋਰ ਰਹੀ ਹੈ। ਦੱਸਿਆ ਜਾਂਦਾ ਹੈ ਕਿ ਸੰਨੀ ਲਿਓਨੀ ਦੀ ਸੀਰੀਜ਼ ਦੇ ਸੈੱਟ ’ਤੇ ਕੁਝ ਗੁੰਡਿਆਂ ਨੇ ਬਵਾਲ ਖੜ੍ਹਾ ਕਰ ਦਿੱਤਾ ਅਤੇ ਇਹੀਂ ਨਹੀਂ ਡਾਇਰੈਕਟਰ ਵਿਕਰਮ ਭੱਟ ਤੋਂ ਪੈਸਿਆਂ ਦੀ ਮੰਗ ਵੀ ਕਰ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਗੁੰਡਿਆਂ ਨੇ ਸੈੱਟ ’ਤੇ ਬਵਾਲ ਮਚਾਉਣ ਤੋਂ ਬਾਅਦ ਵੈੱਬ ਸ਼ੋਅ ਦੇ ਡਾਇਰੈਕਟਰ ਵਿਕਰਮ ਭੱਟ ਤੋਂ 1 ਜਾਂ 2 ਨਹੀਂ ਸਗੋਂ ਪੂਰੇ 38 ਲੱਖ ਦੀ ਮੰਗ ਕੀਤੀ ਦਿੱਤੀ। ਦਰਅਸਲ ਮਾਮਲਾ ਕੁਝ ਅਜਿਹਾ ਸੀ ਕਿ ਵਿਕਰਮ ਭੱਟ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਐਕਸ਼ਨ ਸੀਨਜ਼ ਲਈ ਡਾਇਰੈਕਟਰ ਅੱਬਾਸ ਅਲੀ ਮੋਘਲ ਦੇ ਨਾਲ ਕੰਮ ਕੀਤਾ ਸੀ ਅਤੇ ਉਨ੍ਹਾਂ ਨੇ ਇਸ ਕੰਮ ਦੀ ਫੀਸ ਨਹੀਂ ਦਿੱਤੀ। ਜਿਸ ਕਾਰਨ ਇਹ ਵਿਵਾਦ ਖੜ੍ਹਾ ਹੋ ਗਿਆ। ਵਿਕਰਮ ਭੱਟ ਨੇ ਇਕ ਨਿਊਜ਼ ਪੋਰਟਲ ਨਾਲ ਗੱਲਬਾਤ ਦੌਰਾਨ ਇਸ ਪੂਰੀ ਘਟਨਾ ਦਾ ਖੁਲਾਸਾ ਕੀਤਾ ਹੈ।
ਉਨ੍ਹਾਂ ਨੇ ਇਸ ਪੂਰੀ ਘਟਨਾ ਦੇ ਬਾਰੇ ’ਚ ਗੱਲ ਕਰਦੇ ਹੋਏ ਕਿਹਾ ਕਿ ਮੈਂ ਇਸ ਘਟਨਾ ਤੋਂ ਬਾਅਦ ਪੂਰੀ ਤਰ੍ਹਾਂ ਹੈਰਾਨ ਰਹਿ ਗਿਆ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਕਰਾਂ। ਮੇਰੀ ਪਹਿਲੀ ਪਹਿਲ ਆਪਣੇ ਕਰੂ ਅਤੇ ਸੰਨੀ ਲਿਓਨੀ ਨੂੰ ਸੁਰੱਖਿਅਤ ਰੱਖਣਾ ਸੀ। ਉਨ੍ਹਾਂ ਲੋਕਾਂ ਨੇ ਮੈਨੂੰ ਉਸ ਚੈੱਕ ਦੀ ਫੋਟੋ ਅੱਬਾਸ ਨੂੰ ਭੇਜਣ ਲਈ ਕਿਹਾ ਜੋ ਮੈਂ ਉਸ ਨੂੰ ਭੇਜਣ ਵਾਲਾ ਸੀ ਕਿ ਉਹ ਮੇਰੇ ਤੋਂ ਚੈੱਕ ਦੀ ਮੰਗ ਕਰਨ ਲੱਗੇ, ਬਵਾਲ ਇੰਨਾ ਵੱਧ ਗਿਆ ਕਿ ਉਸ ਦਿਨ ਸ਼ੂਟਿੰਗ ਵੀ ਨਹੀਂ ਹੋ ਪਾਈ। ਹੁਣ ਵਿਕਰਮ ਭੱਟ ਅੱਬਾਸ ਅਲੀ ਮੋਘਲ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਤਿਆਰੀ ’ਚ ਹਨ।
ਹੁਣ ਅੰਤਰਰਾਸ਼ਟਰੀ ਕਾਮੇਡੀਅਨ ਟ੍ਰੇਵਰ ਨੋਹ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਕੀਤੀ ਟਿੱਪਣੀ
NEXT STORY