ਮੁੰਬਈ- ਭਾਰਤ ਸਰਕਾਰ ਨੇ ਕੁਝ ਪੋਰਨ ਸਾਈਟਾਂ 'ਤੇ ਬੈਨ ਲਗਾਇਆ ਤਾਂ ਦੇਸ਼ 'ਚ ਇਸ ਦਾ ਵਿਰੋਧ ਕਰਨ ਵਾਲਿਆਂ ਦੀ ਲੰਮੀ ਫੌਜ ਖੜ੍ਹੀ ਹੋ ਗਈ। ਲੋਕਾਂ 'ਚ ਇਸ ਗੱਲ ਨੂੰ ਲੈ ਕੇ ਖਾਸ ਉਤਸ਼ਾਹ ਸੀ ਕਿ ਇਸ ਬੈਨ 'ਤੇ ਸਾਬਕਾ ਪੋਰਨ ਸਟਾਰ ਸੰਨੀ ਲਿਓਨ ਕੀ ਪ੍ਰਤੀਕਿਰਿਆ ਦੇਵੇਗੀ। ਤਾਂ ਲੋਕਾਂ ਦੇ ਇੰਤਜ਼ਾਰ ਨੂੰ ਖਤਮ ਕਰਦਿਆਂ ਸੰਨੀ ਨੇ ਪਹਿਲੀ ਵਾਰ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸੰਨੀ ਨੇ ਆਪਣੇ ਪਤੀ ਨਾਲ ਟਵਿਟਰ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਸੰਨੀ ਦੇ ਪਤੀ ਡੈਨੀਅਲ ਵੈਬਰ ਨੇ ਜਿਹੜੀ ਟੀ-ਸ਼ਰਟ ਪਹਿਨੀ ਹੈ, ਉਸ 'ਚ ਵੱਡੇ-ਵੱਡੇ ਅੱਖਰਾਂ 'ਚ 'ਸੈਕਸ ਸੈੱਲਸ' ਲਿਖਿਆ ਹੋਇਆ ਹੈ।
ਦੱਸਣਯੋਗ ਹੈ ਕਿ ਸਾਬਕਾ ਪੋਰਨ ਸਟਾਰ ਸੰਨੀ ਲਿਓਨ ਦਾ ਬਾਲੀਵੁੱਡ 'ਚ ਹੁਣ ਤਕ ਦਾ ਕਰੀਅਰ ਠੀਕ-ਠਾਕ ਹੀ ਰਿਹਾ ਹੈ। ਸੰਨੀ ਆਪਣੇ ਪਿਛੋਕੜ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ। ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਕੁਝ ਪੋਰਨ ਸਾਈਟਾਂ 'ਤੇ ਬੈਨ ਲਗਾਇਆ ਤਾਂ ਸਰਕਾਰ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦੇ ਵਿਰੋਧ ਤੋਂ ਬਾਅਦ ਸਰਕਾਰ ਨੂੰ ਆਪਣਾ ਫੈਸਲਾ ਇਹ ਕਹਿੰਦਿਆਂ ਵਾਪਸ ਲੈਣਾ ਪਿਆ ਕਿ ਉਸ ਨੇ ਸਿਰਫ ਚਾਈਲਡ ਪੋਰਨ ਨੂੰ ਬੈਨ ਕੀਤਾ ਹੈ।
ਸਲਮਾਨ ਦੀ ਜਾਨ ਨੂੰ ਖਤਰਾ, ਸੁਰੱਖਿਆ ਲਈ ਲੱਗੇ 22 ਬਾਡੀਗਾਰਡ!
NEXT STORY