ਮੁੰਬਈ—ਪੋਰਨ ਸਟਾਰ ਤੋਂ ਬਾਲੀਵੁੱਡ ਅਦਾਕਾਰਾ ਬਣੀ ਸਨੀ ਲਿਓਨ ਦਾ ਕਹਿਣਾ ਹੈ ਕਿ ਦਬੰਗ ਸਟਾਰ ਸਲਮਾਨ ਖਾਨ ਨਾਲ ਉਸ ਦਾ ਰਿਸ਼ਤਾ ਕੁਝ ਖਾਸ ਹੈ, ਜਿਸ ਨੂੰ ਲੋਕ ਜਾਣਦੇ ਨਹੀਂ ਹਨ। ਉਸ ਨੇ ਕਿਹਾ ਕਿ ਫਿਲਮਾਂ 'ਚ ਆਉਣ ਤੋਂ ਪਹਿਲਾਂ ਹੀ Àਸ ਦੇ ਅਤੇ ਸਲਮਾਨ 'ਚ ਸੰਬੰਧ ਸਨ। ਸਨੀ ਲਿਓਨ ਇਸ ਸਮੇਂ ਫਿਲਮਾਂ 'ਚ ਆਪਣੀ ਪਛਾਣ ਬਣਾ ਚੁੱਕੀ ਹੈ ਪਰ ਉਸ ਦੀ ਪੁਰਾਣੀ ਪਛਾਣ ਇਕ ਪੋਰਨ ਸਟਾਰ ਦੀ ਹੈ। ਉਸ ਨੂੰ ਪਹਿਲੀ ਵਾਰ ਦਰਸ਼ਕਾਂ ਨੇ ਟੀ.ਵੀ. ਸ਼ੋਅ 'ਬਿਗ-ਬੌਸ' 'ਚ ਦੇਖਿਆ ਸੀ, ਜਿਸ ਦੇ ਮੇਜ਼ਬਾਣ ਸਲਮਾਨ ਖਾਨ ਸਨ। ਇਸ ਸ਼ੋਅ ਦੌਰਾਨ ਹੀ ਸਨੀ ਦੇ ਦਿਲ 'ਚ ਸਲਮਾਨ ਨੇ ਆਪਣੀ ਜਗ੍ਹਾ ਬਣਾ ਲਈ ਸੀ। ਇੰਡੀਅਨ ਐਕਸਪਰੈੱਸ ਦੀ ਖ਼ਬਰ ਅਨੁਸਾਰ ਸਨੀ ਨੇ ਦੱਸਿਆ ਕਿ ਜਦੋਂ ਉਹ ਇਸ ਸ਼ੋਅ 'ਚ ਆਈ ਸੀ ਤਾਂ ਉਸ ਦਾ ਰਾਹ ਸੌਖਾ ਨਹੀਂ ਸੀ ਪਰ ਸਲਮਾਨ ਦੇ ਕਾਰਨ ਸਾਰਾ ਕੁਝ ਸਹੀ ਹੋਇਆ ਹੈ। ਉਸ ਨੇ ਕਿਹਾ ਕਿ ਅੱਜਕਲ ਸਲਮਾਨ ਦੇ ਟਚ 'ਚ ਨਹੀਂ ਹੈ ਪਰ ਉਹ ਉਸ ਲਈ ਹਮੇਸ਼ਾ ਅਹਿਮ ਹਨ।
ਇਕ ਹੋਰ ਖ਼ਬਰ ਅਨੁਸਾਰ ਉਸ ਨੇ ਕਿਹਾ ਕਿ ਉਸ ਨੂੰ ਬੱਚੇ ਪਸੰਦ ਹਨ, ਪਰ ਅਜੇ ਉਸ ਨੇ ਇਸ ਲਈ ਆਪਣੇ ਆਪ ਨੂੰ ਤਿਆਰ ਨਹੀਂ ਕੀਤਾ ਹੈ। ਉਸ ਨੇ ਕਿਹਾ ਕਿ ਨਾ ਤਾਂ ਉਹ ਹੁਣੇ ਗਰਭਵਤੀ ਹੈ ਅਤੇ ਨਾ ਹੀ ਕੋਈ ਇਰਾਦਾ ਹੈ।
ਜਾਣਕਾਰੀ ਅਨੁਸਾਰ ਸੈਂਸਰ ਬੋਰਡ ਤੋਂ ਇਸ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਹਨ ਕਿ ਜੋ ਫਿਲਮ ਸੈਂਸਰ 'ਚ ਦਿਖਾਈ ਗਈ ਉਸ 'ਚ ਉਹ ਸਾਰਾ ਕੁਝ ਨਹੀਂ ਹੈ ਜੋ ਟ੍ਰੇਲਰ 'ਚ ਦਿਖਾਇਆ ਜਾ ਰਿਹਾ ਹੈ। ਹੁਣ ਤਾਂ ਸੈਂਸਰ ਦੇ ਫਿਲਮ ਨੂੰ ਮਨਜ਼ੂਰੀ ਦੇਣ ਦੇ ਫੈਸਲੇ 'ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ ਕਿ ਕਿਉਂ ਇਨ੍ਹਾਂ ਫਿਲਮਾਂ ਨੂੰ ਇਸ ਤਰ੍ਹਾ ਅਸ਼ਲੀਲਤਾ ਦਿਖਾਉਣ ਦੀ ਛੂਟ ਦਿੱਤੀ ਜਾ ਰਹੀ ਹੈ।
ਸਨੀ ਦਾ ਕਹਿਣਾ ਹੈ ਕਿ ਉਸ ਦੀ ਆਉਣ ਵਾਲੀ ਫਿਲਮ 'ਮਸਤੀਜ਼ਾਦੇ' ਬਹੁਤ ਖਾਸ ਹੈ ਅਤੇ ਇਸ ਫਿਲਸ ਤੋਂ ਉਸ ਨੂੰ ਕਾਫ਼ੀ ਉਮੀਦਾਂ ਵੀ ਹਨ। ਜਦਕਿ ਸੈਂਸਰ ਬੋਰਡ ਨੇ ਇਸ ਫਿਲਮ ਨੂੰ ਕਾਫੀ ਲਟਕਾ ਕੇ ਰੱਖਿਆ ਸੀ ਪਰ ਹੁਣ ਫਾਈਨਲੀ ਫਿਲਮ ਰਿਲੀਜ਼ ਹੋ ਰਹੀ ਹੈ।
ਆਪਣੇ ਸੈਕਸੀ ਅਕਸ ਨੂੰ ਬਦਲਣਾ ਨਹੀਂ ਚਾਹੁੰਦੀ ਸੈਕਸੀ ਸਨੀ ਲਿਓਨ (ਦੇਖੋ ਤਸਵੀਰਾਂ)
NEXT STORY