ਮੁੰਬਈ (ਬਿਊਰੋ)– ਰਾਖੀ ਸਾਵੰਤ ਤੇ ਆਦਿਲ ਖ਼ਾਨ ਦੁਰਾਨੀ ਵਿਚਾਲੇ ਕਾਫੀ ਸਮੇਂ ਤੋਂ ਲੜਾਈ ਚੱਲ ਰਹੀ ਹੈ, ਜਿਸ ਨੂੰ ਸਾਰਿਆਂ ਨੇ ਦੇਖਿਆ। ਰਾਖੀ ਤੇ ਆਦਿਲ ਆਏ ਦਿਨ ਇਕ-ਦੂਜੇ ’ਤੇ ਗੰਭੀਰ ਦੋਸ਼ ਲਗਾ ਰਹੇ ਹਨ। ਆਦਿਲ ਨੂੰ ਜੇਲ੍ਹ ਜਾਣਾ ਪਿਆ ਪਰ ਹੁਣ ਇਸ ਮਾਮਲੇ ’ਚ ਅਦਾਕਾਰਾ ਤਨੁਸ਼੍ਰੀ ਦੱਤਾ ਵੀ ਕੁੱਦ ਪਈ ਹੈ। ਤਨੁਸ਼੍ਰੀ ਦੱਤਾ 2018 ’ਚ MeToo ਅੰਦੋਲਨ ਦੌਰਾਨ ਬਹੁਤ ਸਰਗਰਮ ਸੀ ਤੇ ਨਾਨਾ ਪਾਟੇਕਰ ’ਤੇ ਕਈ ਦੋਸ਼ ਲਗਾਏ ਸਨ ਪਰ ਹੁਣ ਉਸ ਨੇ ਰਾਖੀ ਸਾਵੰਤ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਤਨੁਸ਼੍ਰੀ ਦੱਤਾ ਨੇ ਰਾਖੀ ਸਾਵੰਤ ਦੀ ਜ਼ਿੰਦਗੀ ਦੇ ਪੁਰਾਣੇ ਕਿੱਸੇ ਸਾਹਮਣੇ ਲਿਆਂਦੇ ਤੇ ਭੱਦੀ ਸ਼ਬਦਾਵਲੀ ਵਰਤੀ। ਤਨੁਸ਼੍ਰੀ ਦੱਤਾ ਨੇ ਤਾਂ ਇਥੋਂ ਤੱਕ ਕਿਹਾ ਕਿ ਇੰਡਸਟਰੀ ਦੇ ਲੋਕਾਂ ਨੇ ਰਾਖੀ ਸਾਵੰਤ ਨੂੰ ਉਸ ਦੇ ਖ਼ਿਲਾਫ਼ ਜ਼ੁਬਾਨੀ ਸੁਪਾਰੀ ਦਿੱਤੀ ਸੀ।
ਦੱਸਣਯੋਗ ਹੈ ਕਿ MeToo ਮੂਵਮੈਂਟ ਦੌਰਾਨ ਰਾਖੀ ਸਾਵੰਤ ਨੇ ਤਨੁਸ਼੍ਰੀ ਦੱਤਾ ’ਤੇ ਕਈ ਗੰਭੀਰ ਦੋਸ਼ ਲਾਏ ਸਨ ਤੇ ਕੁਝ ਵੀਡੀਓਜ਼ ਵੀ ਬਣਾਈਆਂ ਸਨ। ਰਾਖੀ ਸਾਵੰਤ ਨੇ ਉਦੋਂ ਇਹ ਵੀ ਦਾਅਵਾ ਕੀਤਾ ਸੀ ਕਿ ਤਨੁਸ਼੍ਰੀ ਦੱਤਾ ਇਕ ਲੈਸਬੀਅਨ ਸੀ ਤੇ ਉਸ ਨਾਲ ਵਾਰ-ਵਾਰ ਜਬਰ-ਜ਼ਿਨਾਹ ਕੀਤਾ ਸੀ। ਰਾਖੀ ਨੇ ਤਾਂ ਇਥੋਂ ਤੱਕ ਕਿਹਾ ਸੀ ਕਿ ਤਨੁਸ਼੍ਰੀ ਦੱਤਾ ਉਸ ਨੂੰ ਰੇਵ ਪਾਰਟੀਆਂ ’ਚ ਲੈ ਕੇ ਜਾਂਦੀ ਸੀ। ਤਨੁਸ਼੍ਰੀ ਦੱਤਾ ਨੇ ਉਦੋਂ ਆਪਣਾ ਪੱਖ ਰੱਖਿਆ ਸੀ ਤੇ ਹੁਣ ਉਹ ਇਕ ਵਾਰ ਫਿਰ ਮੈਦਾਨ ’ਚ ਆ ਗਈ ਹੈ ਤੇ ਰਾਖੀ ’ਤੇ ਗੰਭੀਰ ਇਲਜ਼ਾਮ ਲਗਾਏ ਹਨ।
ਤਨੁਸ਼੍ਰੀ ਨੇ ਕਿਹਾ, ‘‘ਮੈਂ ਪੂਰੇ ਦੇਸ਼ ਨੂੰ ਦੱਸਣਾ ਚਾਹੁੰਦਾ ਹਾਂ ਕਿ ਰਾਖੀ ਇਕ ਮਨੋਰੋਗੀ ਤੇ ਝੂਠੀ ਹੈ। ਕੀ ਉਸ ਨੇ ਮੇਰੇ ਕਿਰਦਾਰ ਬਾਰੇ ਕੁਝ ਨਹੀਂ ਕਿਹਾ? ਸਭ ਕੁਝ ਮਨਘੜ੍ਹਤ, ਝੂਠਾ ਤੇ ਨਕਲੀ ਸੀ। ਅੱਜ ਮੈਂ ਪੂਰੇ ਦੇਸ਼, ਪੂਰੀ ਦੁਨੀਆ ਜਾਂ ਉਸ ਦਾ ਨਾਂ ਜਾਣਨ ਵਾਲੇ ਕਿਸੇ ਵੀ ਵਿਅਕਤੀ ਨੂੰ ਦੱਸਣਾ ਚਾਹੁੰਦੀ ਹਾਂ ਕਿ ਉਹ ਬਹੁਤ ਵੱਡੀ ਝੂਠੀ ਹੈ। ਉਹ ਹਰ ਪੰਜ ਮਿੰਟਾਂ ’ਚ ਝੂਠ ਬੋਲਦੀ ਹੈ। ਉਸ ਦਾ ਪੱਧਰ ਇੰਨਾ ਨੀਵਾਂ ਹੈ ਕਿ ਅਸੀਂ ਉਸ ਦੇ ਪੱਧਰ ਤੱਕ ਨਹੀਂ ਜਾ ਸਕਦੇ ਤੇ ਕਲਪਨਾ ਵੀ ਨਹੀਂ ਕਰ ਸਕਦੇ ਕਿ ਉਹ ਅੱਗੇ ਕੀ ਕਰੇਗੀ।’’
ਇਹ ਖ਼ਬਰ ਵੀ ਪੜ੍ਹੋ : ਦੇਸ਼ ਭਰ ’ਚ ਵਿਰੋਧ ਦੇ ਚਲਦਿਆਂ ਗਾਇਕ ਸ਼ੁੱਭ ਦਾ ਭਾਰਤ ’ਚ ‘ਸਟਿਲ ਰੋਲਿਨ’ ਟੂਰ ਹੋਇਆ ਰੱਦ
ਤਨੁਸ਼੍ਰੀ ਨੇ ਕਿਹਾ, ‘‘ਰਾਖੀ ਸਾਵੰਤ ਬਾਲੀਵੁੱਡ ’ਚ ਇਕ ਸਾਈਡ ਕਿਰਦਾਰ ਹੈ, ਜੋ ਬਿਨਾਂ ਵਜ੍ਹਾ ਦੂਜਿਆਂ ਦੇ ਮੁੱਦਿਆਂ ’ਚ ਫੱਸ ਜਾਂਦੀ ਹੈ ਤੇ ਖ਼ੁਦ ਹੰਗਾਮਾ ਕਰਨਾ ਸ਼ੁਰੂ ਕਰ ਦਿੰਦੀ ਹੈ। ਬਾਲੀਵੁੱਡ ’ਚ ਬਹੁਤ ਸਾਰੇ ਗੁੰਡੇ ਹਨ, ਜੋ ਹਰ ਗਲਤ ਕੰਮ ਕਰਦੇ ਹਨ। ਉਹ ਭੈੜੇ ਕੰਮ ਕਰਦੇ ਹਨ, ਰਾਖੀ ਸਾਵੰਤ ਵਰਗੇ ਇਕ-ਦੋ ਨੂੰ ਆਪਣੀ ਦੇਖਭਾਲ ’ਚ ਰੱਖਦੇ ਹਨ। ਜੇਕਰ ਕੁਝ ਗਲਤ ਹੋ ਜਾਂਦਾ ਹੈ ਤਾਂ ਉਹ ਰਾਖੀ ਨੂੰ ਫ਼ੋਨ ਕਰੇਗਾ, ਪੈਸੇ ਦੀ ਪੇਸ਼ਕਸ਼ ਕਰੇਗਾ ਤੇ ਉਹ ਸਰਗਰਮ ਹੋ ਜਾਵੇਗੀ।’’
ਤਨੁਸ਼੍ਰੀ ਨੇ ਕਿਹਾ ਕਿ ਰਾਖੀ ਸਾਵੰਤ ਕੁਝ ਵੀ ਕਰ ਸਕਦੀ ਹੈ। ਉਸ ’ਚ ਇੱਜ਼ਤ, ਨਿਮਰਤਾ ਜਾਂ ਸ਼ਰਮ ਨਾਂ ਦੀ ਕੋਈ ਚੀਜ਼ ਨਹੀਂ ਹੈ। ਇੱਜ਼ਤ ਉਸ ਨੂੰ ਮਿਲਦੀ ਹੈ, ਜਿਸ ਕੋਲ ਆਦਰ ਹੁੰਦਾ ਹੈ। ਜਿਸ ਦੀ ਕੋਈ ਇੱਜ਼ਤ ਨਹੀਂ ਹੈ, ਉਸ ਨੂੰ ਕੋਈ ਫਰਕ ਨਹੀਂ ਪਵੇਗਾ। ਰਾਖੀ ਸਾਵੰਤ ਨੂੰ ਕੁਝ ਮਾਨਸਿਕ ਰੋਗ ਹੈ। ਜਿਸ ਤਰ੍ਹਾਂ ਦੀਆਂ ਗੱਲਾਂ ਉਸ ਨੇ ਮੈਨੂੰ ਕਹੀਆਂ ਹਨ, ਕੋਈ ਕਲਪਨਾ ਵੀ ਨਹੀਂ ਕਰ ਸਕਦਾ। ਮੈਂ ਸਦਮੇ ’ਚ ਸੀ। ਮੈਨੂੰ ਉਸ ਦੇ ਪੰਜ ਵਿਆਹਾਂ ’ਤੇ ਵੀ ਸ਼ੱਕ ਹੈ। ਉਸ ਨੂੰ ਮਰਦਾਂ ’ਚ ਕੋਈ ਦਿਲਚਸਪੀ ਨਹੀਂ ਹੈ। ਉਹ ਲੋਕਾਂ ’ਤੇ ਦੋਸ਼ ਲਾਉਂਦੀ ਰਹਿੰਦੀ ਹੈ। ਉਹ ਝੂਠ ਬੋਲਦੀ ਹੈ ਤੇ ਬਲਦ ਵਾਂਗ ਚੜ੍ਹਦੀ ਹੈ।
ਤਨੁਸ਼੍ਰੀ ਦੱਤਾ ਨੇ ਦਾਅਵਾ ਕੀਤਾ ਕਿ ਉਸ ਦੇ ਕਾਰਨ ਦੋ ਲੜਕਿਆਂ ਨੇ ਖ਼ੁਦਕੁਸ਼ੀ ਕੀਤੀ ਹੈ। ਤਨੁਸ਼੍ਰੀ ਨੇ ਕਿਹਾ ਕਿ ਉਹ ਪੀੜਤ ਰਾਖੀ ਸਾਵੰਤ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਸਨ। ਤੰਗ ਆ ਕੇ ਉਨ੍ਹਾਂ ਨੇ ਖ਼ੁਦਕੁਸ਼ੀ ਕਰ ਲਈ। ਇਸ ਮਾਮਲੇ ’ਚ ਰਾਖੀ ਸਾਵੰਤ ’ਤੇ ਵੀ ਮਾਮਲਾ ਦਰਜ ਕੀਤਾ ਗਿਆ ਸੀ। ਤਨੁਸ਼੍ਰੀ ਨੇ ਕਿਹਾ ਕਿ ਰਾਖੀ ਸਾਵੰਤ ਦੇ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਭਾਰਤ ’ਚ ਆਸਕਰ 2024 ਦੀਆਂ ਤਿਆਰੀਆਂ ਸ਼ੁਰੂ, ਇਨ੍ਹਾਂ ਫ਼ਿਲਮਾਂ ਦੇ ਨਾਂ ਆਏ ਸਾਹਮਣੇ
NEXT STORY