ਮੁੰਬਈ : ਹਿਮੇਸ਼ ਰੇਸ਼ਮੀਆ ਦੀ ਫਿਲਮ ਹੋਵੇ ਤਾਂ ਉਸ ਦੇ ਸੰਗੀਤ ਦੀ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਹੈ। ਉਨ੍ਹਾਂ ਦੀ ਅਗਲੀ ਫਿਲਮ 'ਤੇਰਾ ਸੁਰੂਰ' ਦਾ ਪਹਿਲਾ ਗੀਤ ਰਿਲੀਜ਼ ਹੋ ਗਿਆ ਹੈ। ਫਿਲਮ ਦਾ ਗੀਤ 'ਮੈਂ ਵੋ ਚਾਂਦ' ਰਿਲੀਜ਼ ਹੋ ਗਿਆ ਹੈ। ਇਸ ਨੂੰ ਹਿਮੇਸ਼ ਰੇਸ਼ਮੀਆ ਨੇ ਕੰਪੋਜ਼ ਕੀਤਾ ਹੈ ਅਤੇ ਸਮੀਰ ਅੰਜਾਨ ਨੇ ਲਿਖਿਆ ਹੈ, ਜਦਕਿ ਦਰਸ਼ਕ ਰਾਵਲ ਨੇ ਇਸ ਨੂੰ ਗਾਇਆ ਹੈ।
ਗੀਤ ਸੁਣਨ 'ਚ ਤਾਂ ਰੋਮਾਂਟਿਕ ਹੈ ਪਰ ਇਸ ਤੋਂ ਵੀ ਕਮਾਲ ਹੈ ਗੀਤ ਵਿਚ ਨਸੀਰੂਦੀਨ ਸ਼ਾਹ ਵਲੋਂ ਗਾਲਿਬ ਦਾ ਬੋਲਿਆ ਗਿਆ ਸ਼ੇਅਰ 'ਇਸ਼ਕ ਨੇ ਗਾਲਿਬ ਨਿਕੰਮਾ ਕਰ ਦੀਆ, ਵਰਨਾ ਹਮ ਭੀ ਆਦਮੀ ਥੇ ਕਾਮ ਕੇ'। ਇਹ ਸ਼ੇਅਰ ਗੀਤ 'ਚ ਜਾਨ ਪਾ ਦਿੰਦਾ ਹੈ। ਦੱਸ ਦੇਈਏ ਕਿ 'ਫਿਲਮ 'ਤੇਰਾ ਸੁਰੂਰ' ਸਾਲ 2007 ਦੀ ਹਿੱਟ ਫਿਲਮ 'ਆਪ ਕਾ ਸੁਰੂਰ' ਦਾ ਸੀਕੁਏਲ ਹੈ। ਫਿਲਮ 'ਚ ਹਿਮੇਸ਼ ਰੇਸ਼ਮੀਆ ਅਤੇ ਫਰਹਾ ਕਰੀਮੀ ਲੀਡ ਰੋਲ 'ਚ ਹਨ। ਇਹ ਫਿਲਮ 11 ਮਾਰਚ ਨੂੰ ਰਿਲੀਜ਼ ਹੋਵੇਗੀ।
ਬੁਆਏਫ੍ਰੈਂਡ ਨਾਲ ਇਟਲੀ 'ਚ ਵਿਆਹ ਕਰਵਾਏਗੀ ਲੇਡੀ ਗਾਗਾ
NEXT STORY