ਮੁੰਬਈ : ਪ੍ਰੀਤੀ ਜ਼ਿੰਟਾ ਦੀ ਪਛਾਣ ਬਾਲੀਵੁੱਡ ਦੀ ਚੁਲਬੁਲੀ ਅਭਿਨੇਤਰੀ ਵਜੋਂ ਹੈ, ਜਿਸ ਦੀਆਂ ਗੱਲ੍ਹਾਂ ਵਿਚ ਪੈਂਦੇ ਟੋਏ ਉਸਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਦਿੰਦੇ ਹਨ। ਉਸਨੇ ਕਈ ਸਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕੀਤਾ ਪਰ ਕਹਿੰਦੇ ਨੇ ਕਿ ਬੁਰਾ ਵਕਤ ਕਿਸੇ ਨੂੰ ਦੱਸ ਕੇ ਨਹੀਂ ਆਉਂਦਾ। ਪ੍ਰੀਤੀ ਨਾਲ ਵੀ ਕੁਝ ਅਜਿਹਾ ਹੈ ਹੋਇਆ ਹੈ। ਸਾਲ 1998 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਪ੍ਰੀਤੀ ਨੂੰ ਸ਼ਾਹਰੁਖ ਖਾਨ ਨਾਲ ਕੀਤੀ ਫਿਲਮ 'ਦਿਲ ਸੇ' ਅਤੇ ਬਾਬੀ ਦਿਓਲ ਨਾਲ 'ਸੋਲਜ਼ਰ' ਵਿਚ ਕਾਫੀ ਸਰਾਹਿਆ ਗਿਆ। ਪਰ ਹੁਣ ਉਸਨੂੰ ਲੈ ਕੇ ਕੋਈ ਵੀ ਨਿਰਮਾਤਾ-ਨਿਰਦੇਸ਼ਕ ਫਿਲਮ ਨਹੀਂ ਬਣਾਉਣਾ ਚਾਹੁੰਦਾ। ਇਸਲਈ ਪ੍ਰੀਤੀ ਆਪ ਪੈਸਾ ਖਰਚ ਕੇ ਫਿਲਮ ਬਣਾਉਣ ਬਾਰੇ ਸੋਚ ਰਹੀ ਹੈ।
ਇਸ ਸਮੇਂ ਬਾਲੀਵੁੱਡ 'ਤੇ ਰਾਜ ਕਰਕਨ ਵਾਲੀਆਂ ਹੀਰੋਇਨਾਂ ਮਾਧੁਰੀ ਦੀਕਸ਼ਿਤ, ਜੂਹੀ ਚਾਵਲਾ ਅਤੇ ਰਵੀਨਾ ਟੰਡਨ ਤੋਂ ਇਲਾਵਾ ਦਰਸ਼ਕਾਂ ਨੂੰ ਪ੍ਰੀਤੀ ਦੇ ਰੂਪ ਵਿਚ ਇਕ ਹੋਰ ਖੂਬਸੂਰਤ ਹੀਰੋਇਨ ਮਿਲ ਗਈ ਸੀ, ਜਿਸਦੀਆਂ ਗੱਲ੍ਹਾਂ ਦੇ ਟੋਏ ਦਰਸ਼ਕਾਂ ਨੂੰ ਸਿਨੇਮਾਘਰਾਂ ਵੱਲ ਖਿੱਚਦੇ ਸਨ।
ਪ੍ਰੀਤੀ ਦੀ ਰਾਣੀ ਮੁਖਰਜੀ ਨਾਲ ਪੱਕੀ ਦੋਸਤੀ ਰਹੀ ਹੈ। ਪਾਰਟੀਆਂ ਵਿਚ ਅਕਸਰ ਦੋਵੇਂ ਇਕੱਠੀਆਂ ਹੀ ਵੇਖਣ ਨੂੰ ਮਿਲਦੀਆਂ ਸਨ। 'ਕਲ ਹੋ ਨਾ ਹੋ', 'ਦਿਲ ਚਾਹਤਾ ਹੈ', 'ਕਿਆ ਕਹਿਨਾ' ਅਤੇ 'ਕੋਈ ਮਿਲ ਗਿਆ' ਵਰਗੀਆਂ ਸ਼ਾਨਦਾਰ ਫਿਲਮਾਂ ਦੇਣ ਵਾਲੀ ਪ੍ਰੀਤੀ ਦੇ ਕਰੀਅਰ 'ਚ 2006 ਤੋਂ ਬਾਅਦ ਨਿਘਾਰ ਆਉਣਾ ਸ਼ੁਰੂ ਹੋ ਗਿਆ।
ਇਸ ਕਾਰਨ ਉਸ ਨੇ ਹੋਰ ਕੰਮ 'ਚ ਆਪਣਾ ਹੱਥ ਅਜ਼ਮਾਇਆ ਅਤੇ ਉਹ 'ਇੰਡੀਅਨ ਪ੍ਰੀਮੀਅਰ ਲੀਗ' ਵਿਚ ਆਪਣੀ ਕ੍ਰਿਕਟ ਟੀਮ 'ਕਿੰਗਜ਼ ਈਲੈਵਨ ਪੰਜਾਬ' ਨਾਲ ਸ਼ਾਮਲ ਹੋਈ। ਉਸ ਦਾ ਨਾਂ ਯੁਵਰਾਜ ਸਿੰਘ, ਬਰੇਟ ਲੀ ਅਤੇ ਡੇਵਿਡ ਮਿਲਰ ਕ੍ਰਿਕਟਰਾਂ ਨਾਲ ਜੋੜਿਆ ਜਾਣ ਲੱਗਾ। ਇਸ ਕੰਮ 'ਚ ਕੋਈ ਲਾਭ ਨਾ ਹੋਣ ਕਰਕੇ ਉਸਨੇ 2013 'ਚ ਫਿਲਮਾਂ 'ਚ ਵਾਪਸੀ ਕੀਤੀ। ਉਸਨੇ 2013 'ਚ ਆਪਣੇ ਪੈਸੇ ਨਾਲ ਫਿਲਮ 'ਇਸ਼ਕ ਇਨ ਪੈਰਿਸ' ਬਣਾਈ, ਜਿਸਦੀ ਕਹਾਣੀ ਉਸਨੇ ਆਪ ਹੀ ਲਿਖੀ ਜਦਕਿ ਫਿਲਮ ਵਿਚ ਆਕਟਿੰਗ ਵੀ ਉਸਨੇ ਆਪ ਹੀ ਕੀਤੀ ਪਰ ਬਾਕ ਆਫਿਸ 'ਤੇ ਫਿਲਮ ਨੇ ਪਾਣੀ ਵੀ ਨਾ ਮੰਗਿਆ।
ਇਸ ਤੋਂ ਬਾਅਦ ਪੀ੍ਰਤੀ ਦੇ ਵਿਆਹ ਦੀਆਂ ਬਹੁਤ ਸਾਰੀਆਂ ਖ਼ਬਰਾਂ ਚਰਚਾ 'ਚ ਆਈਆਂ ਪਰ ਉਸ ਨੇ ਸਾਫ ਕਹਿ ਦਿੱਤਾ ਕਿ ਵਿਆਹ ਕਰਵਾਉਣ ਦਾ ਫਿਲਹਾਲ ਉਸਦਾ ਕੋਈ ਇਰਾਦਾ ਨਹੀਂ ਹੈ।
ਅੱਜਕਲ ਪ੍ਰੀਤੀ ਸ਼ਿਕਾਗੋ 'ਚ ਹੈ ਅਤੇ ਚੰਗੀ ਕਹਾਣੀ ਮਿਲਣ ਦੀ ਉਡਾਕ ਵਿਚ ਲਗਾਤਾਰ ਸਕਰਿਪਟ ਸੁਣ ਰਹੀ ਹੈ ਤਾਂ ਜੋ ਉਹ ਫਿਲਮ ਬਣਾ ਸਕੇ। ਹਾਲਾਂਕਿ ਫਿਲਮ 'ਤੇ ਪੈਸਾ ਵੀ ਉਸਨੂੰ ਆਪ ਹੀ ਲਗਾਉਣਾ ਪਵੇਗਾ ਕਿਉਂਕਿ ਕੋਈ ਵੀ ਨਿਰਮਾਤਾ ਉਸ'ਤੇ ਪੈਸਾ ਖਰਚ ਕਰਨ ਨੂੰ ਤਿਆਰ ਨਹੀਂ।
ਮਿਲੋ ਟੀ.ਵੀ. ਅਭਿਨੇਤਰੀਆਂ ਨੂੰ ਜਿਨ੍ਹਾਂ ਨੇ ਪਤੀਆਂ ਤੋਂ ਬਿਨ੍ਹਾਂ ਕੀਤੀ ਬੱਚਿਆਂ ਦੀ ਦੇਖਭਾਲ (ਦੇਖੋ ਤਸਵੀਰਾਂ)
NEXT STORY