ਮੁੰਬਈ- ਸੈਫ ਅਲੀ ਖਾਨ ਹਮਲੇ ਦੇ ਮਾਮਲੇ 'ਚ ਇੱਕ ਵੱਡਾ ਅਪਡੇਟ ਆਇਆ ਹੈ। ਸੈਫ ਅਲੀ ਖਾਨ 'ਤੇ ਉਨ੍ਹਾਂ ਦੇ ਘਰ ਹਮਲਾ ਹੋਇਆ, ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਏ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਇਸ ਦੌਰਾਨ ਪੁਲਸ ਨੇ ਇੱਕ ਵਿਅਕਤੀ ਨੂੰ ਫੜ ਲਿਆ ਸੀ। ਦੱਸਿਆ ਜਾ ਰਿਹਾ ਸੀ ਕਿ ਇਹ ਉਹੀ ਵਿਅਕਤੀ ਹੈ ਜੋ ਅਦਾਕਾਰ ਦੇ ਘਰ ਦੇ ਸੀ.ਸੀ.ਟੀ.ਵੀ. ਕੈਮਰੇ 'ਚ ਦਿਖਾਈ ਦੇ ਰਿਹਾ ਸੀ ਪਰ ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਪੁਲਿਸ ਵੱਲੋਂ ਹਿਰਾਸਤ 'ਚ ਲਿਆ ਗਿਆ ਵਿਅਕਤੀ ਸੈਫ ਅਲੀ ਖਾਨ ਮਾਮਲੇ 'ਚ ਹਮਲਾਵਰ ਨਹੀਂ ਹੈ।
ਮੁੰਬਈ ਪੁਲਸ ਦਾ ਤਾਜ਼ਾ ਬਿਆਨ
ਪੁਲਸ ਨੇ ਇੱਕ ਤਾਜ਼ਾ ਬਿਆਨ ਜਾਰੀ ਕੀਤਾ ਹੈ ਜਿਸ 'ਚ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਜਿਸ ਵਿਅਕਤੀ ਨੂੰ ਸੈਫ ਅਲੀ ਖਾਨ ਹਮਲੇ ਦੇ ਮਾਮਲੇ 'ਚ ਪੁੱਛਗਿੱਛ ਲਈ ਬਾਂਦਰਾ ਪੁਲਸ ਸਟੇਸ਼ਨ ਲਿਆਂਦਾ ਗਿਆ ਸੀ, ਉਸ ਦਾ ਸੈਫ ਅਲੀ ਖਾਨ ਹਮਲੇ ਦੇ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ। ਸੈਫ ਅਲੀ ਖਾਨ ਹਮਲੇ ਦੇ ਮਾਮਲੇ 'ਚ ਅਜੇ ਤੱਕ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ।
ਹਮਲਾਵਰ ਦੀ ਤਲਾਸ਼ ਜਾਰੀ
ਮੁੰਬਈ ਪੁਲਸ ਦੇ ਤਾਜ਼ਾ ਬਿਆਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸੈਫ ਅਲੀ ਖਾਨ ਮਾਮਲੇ 'ਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਸ ਦਾ ਸਪੱਸ਼ਟ ਮਤਲਬ ਹੈ ਕਿ ਸੈਫ ਦੇ ਹਮਲਾਵਰ ਦੀ ਭਾਲ ਅਜੇ ਵੀ ਜਾਰੀ ਹੈ। ਪੁਲਸ ਨੇ ਇਸ ਮਾਮਲੇ ਵਿੱਚ 20 ਵੱਖ-ਵੱਖ ਟੀਮਾਂ ਬਣਾਈਆਂ ਹਨ, ਜੋ ਹਮਲਾਵਰ ਦੀ ਭਾਲ ਕਰ ਰਹੀਆਂ ਹਨ। ਦੂਜੇ ਪਾਸੇ, ਸੈਫ ਅਲੀ ਖਾਨ ਦੀ ਸਿਹਤ 'ਚ ਕਾਫ਼ੀ ਸੁਧਾਰ ਹੋਇਆ ਹੈ ਅਤੇ ਉਨ੍ਹਾਂ ਨੂੰ ਵੀ ਆਮ ਵਾਰਡ 'ਚ ਸ਼ਿਫਟ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ-ਸੈਫ 'ਤੇ ਹਮਲੇ ਵਾਲੇ ਹਥਿਆਰ ਦੀ ਤਸਵੀਰ ਹੋਈ ਵਾਇਰਲ
ਮੁਲਜ਼ਮ ਦਾ ਚਿਹਰਾ ਕੈਮਰੇ 'ਚ ਕੈਦ
ਦਰਅਸਲ, ਕੱਲ੍ਹ ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲੇ ਸ਼ੱਕੀ ਮੁਲਜ਼ਮ ਦੀ ਤਸਵੀਰ ਸਾਹਮਣੇ ਆਈ ਹੈ। ਦੋਸ਼ੀ ਦਾ ਚਿਹਰਾ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਿਆ ਜਦੋਂ ਉਹ ਘਰੋਂ ਭੱਜ ਰਿਹਾ ਸੀ, ਉਹ ਰਾਤ ਦੇ ਕਰੀਬ 2.30 ਵਜੇ ਕਰੀਨਾ ਅਤੇ ਸੈਫ ਦੇ ਘਰ 'ਚ ਦਾਖਲ ਹੋਇਆ। ਸਾਹਮਣੇ ਆਈ ਤਸਵੀਰ 'ਚ ਦੋਸ਼ੀ ਨੂੰ ਪੌੜੀਆਂ ਤੋਂ ਹੇਠਾਂ ਆਉਂਦੇ ਦੇਖਿਆ ਜਾ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੀਰੂ ਬਾਜਵਾ ਨਾਲ ਕੰਮ ਕਰਨਾ ਇਕ ਸੁਪਨੇ ਦੇ ਸੱਚ ਹੋਣ ਵਾਂਗ : ਦਿਲਬਰ ਆਰੀਆ
NEXT STORY