ਮੁੰਬਈ: ਅਦਾਕਾਰ ਕਾਰਤਿਨ ਆਰਯਨ ਦੀ ਫ਼ਿਲਮ ‘ਕੈਪਟਨ ਇੰਡੀਆ’ ਦੀ ਫਰਸਟ ਲੁੱਕ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਨੂੰ ਹੰਸਲ ਮਹਿਤਾ ਬਣਾ ਰਹੇ ਹਨ। ਇਸ ਫ਼ਿਲਮ ’ਚ ਰੈਸਕਿਊ ਆਪਰੇਸ਼ਨ ਦਿਖਾਇਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ’ਚ ਪਹਿਲੀ ਵਾਰ ਹੰਸਲ ਮਹਿਤਾ ਦੇ ਨਾਲ ਕਾਰਤਿਕ ਆਰਯਨ ਕੰਮ ਕਰਦੇ ਨਜ਼ਰ ਆਉਣਗੇ।
ਕਾਰਤਿਕ ਆਰਯਨ ਨੇ ਫ਼ਿਲਮ ਦੀ ਫਰਸਟ ਲੁੱਕ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਫਰਸਟ ਲੁੱਕ ਦੇਖ ਕੇ ਇਹ ਲੱਗ ਰਿਹਾ ਹੈ ਕਿ ਇਸ ’ਚ ਕਾਰਤਿਕ ਅਾਰਯਨ ਪਾਇਲਟ ਦੀ ਭੂਮਿਕਾ ’ਚ ਨਜ਼ਰ ਆਉਣਗੇ। ਜੋ ਪੋਸਟਰ ਸਾਹਮਣੇ ਆਇਆ ਹੈ ਉਸ ’ਚ ਅਦਾਕਾਰ ਪਾਇਲਟ ਦੇ ਕਾਸਟਿਊਮ ’ਚ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੇ ਟੋਪੀ ਨਾਲ ਆਪਣਾ ਅੱਧਾ ਚਿਹਰਾ ਲੁਕਾ ਕੇ ਰੱਖਿਆ ਹੈ।

ਇਸ ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਸ ’ਚ ਕਾਰਤਿਕ ਆਰਯਨ ਅਜਿਹੇ ਪਾਇਲਟ ਦੀ ਭੂਮਿਕਾ ਨਿਭਾਉਂਦੇ ਜੋ ਦੂਜੇ ਦੇਸ਼ ’ਚ ਜਾ ਕੇ ਰੈਸਕਿਊ ਆਪਰੇਸ਼ਨ ਕਰਦੇ ਹਨ ਅਤੇ ਆਪਣੇ ਸਾਹਸ ਦੀ ਬਦੌਲਤ ਉਹ ਕਾਮਯਾਬ ਹੁੰਦੇ ਹਨ।
ਕਾਰਤਿਕ ਇਸ ਫ਼ਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਫ਼ਿਲਮ ਦੀ ਕਹਾਣੀ ਬਹੁਤ ਹੀ ਪ੍ਰੇਰਣਾਦਾਇਕ ਹੈ। ਫ਼ਿਲਮ 'ਚ ਦੇਸ਼ ਦੇ ਬਾਰੇ ਅਜਿਹੀ ਕਹਾਣੀ ਦਿਖਾਈ ਜਾਵੇਗੀ ਜਿਸ ਨੂੰ ਲੈ ਕੇ ਮੈਂ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹੈ। ਕਾਰਤਿਕ ਨੇ ਅੱਗੇ ਕਿਹਾ ਕਿ ਹੰਸਲ ਮਹਿਤਾ ਸਰ ਦੇ ਕੰਮ ਦੀ ਮੈਂ ਬਹੁਤ ਇੱਜ਼ਤ ਕਰਦਾ ਹਾਂ ਅਤੇ ਉਨ੍ਹਾਂ ਦੇ ਨਾਲ ਕੰਮ ਕਰਕੇ ਖ਼ੁਦ ਨੂੰ ਨਿਖਾਰਨ ਦਾ ਇਹ ਸੁਨਹਿਰੀ ਮੌਕਾ ਹੈ।
ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਬਚਣ ਲਈ ਰਾਜ ਕੁੰਦਰਾ ਨੇ ਪੁਲਸ ਨੂੰ ਦਿੱਤੀ ਸੀ 25 ਲੱਖ ਦੀ ਰਿਸ਼ਵਤ
NEXT STORY