ਮੁੰਬਈ : ਬਾਲੀਵੁੱਡ ਅਦਾਕਾਰਾ ਪ੍ਰਾਚੀ ਦੇਸਾਈ ਫਿਲਹਾਲ ਆਪਣੀ ਆਉਣ ਵਾਲੀ ਫਿਲਮ 'ਅਜ਼ਹਰ' ਨੂੰ ਲੈ ਕੇ ਸੁਰਖੀਆਂ 'ਚ ਹੈ। ਪ੍ਰਾਚੀ ਇਸ ਫਿਲਮ ਦੀ ਪ੍ਰਮੋਸ਼ਨ ਲਈ ਬਹੁਤ ਮਿਹਨਤ ਕਰ ਰਹੀ ਹੈ। ਉਸਨੇ ਪ੍ਰਮੋਸ਼ਨ ਦੌਰਾਨ ਖਿਡਾਰੀ ਵਿਰਾਟ ਕੋਹਲੀ ਬਾਰੇ ਆਪਣੇ ਖੂਬਸੂਰਤ ਖਿਆਲਾਂ ਦਾ ਇਜ਼ਹਾਰ ਕੀਤਾ।
ਪ੍ਰਾਚੀ ਨੇ ਕਿਹਾ ਕਿ ਉਹ ਵਿਰਾਟ ਕੋਹਲੀ ਨੂੰ ਬੇਹੱਦ ਪਸੰਦ ਕਰਦੀ ਹੈ ਅਤੇ ਜੇ ਉਸ ਨੂੰ ਮੌਕਾ ਮਿਲਿਆ ਤਾਂ ਉਹ ਵਿਰਾਟ ਨੂੰ ਡੇਟ ਕਰਨਾ ਚਾਹੁੰਦੀ ਹੈ। ਉਸਨੇ ਹੁਣ ਤੱਕ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਸੀ ਪਰ ਉਹ ਫਿਲਹਾਲ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਦੀ ਬਾਇਓਪਿਕ ਵਿਚ ਅਜ਼ਹਰ ਦੀ ਪਤਨੀ ਬਣੀ ਹੈ ਅਤੇ ਅਸਲ ਜ਼ਿੰਦਗੀ ਵਿਚ ਵੀ ਉਹ ਕ੍ਰਿਕਟਰ ਨੂੰ ਪਸੰਦ ਕਰਨ ਲੱਗੀ ਹੈ।
ਯਥਾਰਥਵਾਦੀ ਫਿਲਮਾਂ ਦਾ ਨਿਰਦੇਸ਼ਨ ਕਰਨਾ ਚਾਹੁੰਦਾ ਹਾਂ : ਸਬੀਰ ਖਾਨ
NEXT STORY