ਮੁੰਬਈ (ਬਿਊਰੋ) - ਇਨ੍ਹੀਂ ਦਿਨੀਂ ਆਪਣੀ ਸਹੇਲੀਆਂ ਦੇ ਨਾਲ ਗੋਆ ’ਚ ਛੁੱਟੀਆਂ ਦਾ ਆਨੰਦ ਲੈ ਰਹੀ ਪਲਕ ਤਿਵਾੜੀ ਛੋਟੇ ਪਰਦੇ ਦੀ ਲੋਕਪ੍ਰਿਯ ਅਭਿਨੇਤਰੀ ਸ਼ਵੇਤਾ ਤਿਵਾੜੀ ਅਤੇ ਉਸ ਦੇ ਪਹਿਲੇ ਪਤੀ ਰਾਜਾ ਚੌਧਰੀ ਦੀ ਧੀ ਹੈ। ਪਲਕ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਸ ਦੀ ਮਾਂ ਨੇ ਅਭਿਨੈ ਦੇ ਖੇਤਰ ’ਚ ਆਉਣ ਲਈ ਉਸ ਦਾ ਸਮਰਥਨ ਕੀਤਾ ਤਾਂ ਉਸ ਨੇ ਕਿਹਾ, ‘‘ਮੈਨੂੰ ਟੀ. ਵੀ. ਇੰਡਸਟਰੀ ’ਚ ਕਈ ਫਾਇਦੇ ਹੋ ਸਕਦੇ ਸਨ, ਕਿਉਂਕਿ ਮੇਰੀ ਮਾਂ ਨੂੰ ਉਥੇ ਕਈ ਜਾਣਨ ਵਾਲੇ ਹਨ ਪਰ ਮੈਂ ਉਨ੍ਹਾਂ ਨੂੰ ਠੁਕਰਾ ਦਿੱਤਾ।

ਅਸਲ ’ਚ ਮੇਰੀ ਮਾਂ ਨੇ ਹਮੇਸ਼ਾ ਮੈਨੂੰ ਕਿਹਾ ਕਿ ਉਹ ਮੇਰੀ ਬਹੁਤ ਮਦਦ ਕਰਨਾ ਚਾਹੁੰਦੀ ਹੈ ਪਰ ਮੈਂ ਆਪਣੇ ਦਮ ’ਤੇ ਹੀ ਕੁਝ ਕਰਨਾ ਚਾਹੁੰਦੀ ਹਾਂ। ਮੇਰੇ ਜ਼ਿੰਦਗੀ ’ਚ ਜੋ ਕੁਝ ਵੀ ਮੇਰੇ ਕੋਲ ਹੈ, ਉਹ ਮੇਰੀ ਮਾਂ ਦੀ ਵਜ੍ਹਾ ਨਾਲ ਹੈ। ਹੁਣ ਮੈਂ ਅਜਿਹੇ ਮੁਕਾਮ ’ਤੇ ਹੈ ਜਿਥੇ ਮੈਂ ਚਾਹੁੰਦੀ ਹਾਂ ਕਿ ਉਹ ਬਸ ਆਰਾਮ ਕਰਨ ਅਤੇ ਮੇਰੀ ਚਿੰਤਾ ਨਾ ਕਰਨ।’’

ਇਹ ਖ਼ਬਰ ਵੀ ਪੜ੍ਹੋ - ਫਾਇਰਿੰਗ ਮਰਗੋਂ ਏਪੀ ਢਿੱਲੋਂ ਨੇ ਇਕ ਹੋਰ ਵੀਡੀਓ ਕੀਤੀ ਸਾਂਝੀ, ਵੇਖ ਫੈਨਜ਼ ਹੋਏ ਖ਼ੁਸ਼
ਆਪਣੀ ਮਾਂ ਦੀ ਬਦਕਿਸਮਤ ਲਵ ਲਾਈਫ ਜਿਸ ਦੇ 2 ਅਸਫਲ ਵਿਆਹ ਰਹੇ ਹਨ, ਪਲਕ ਦੇ ਪਿਆਰ ਅਤੇ ਵਿਆਹ ਦੇ ਪ੍ਰਚਾਰ ਨੂੰ ਪ੍ਰਭਾਵਿਤ ਨਹੀਂ ਕੀਤਾ। ਪਲਕ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਸੱਚਾ ਪਿਆਰ ਮੌਜੂਦ ਹੈ ਅਤੇ ਉਹ ਉਸ ਤਰ੍ਹਾਂ ਦਾ ਪਿਆਰ ਨਹੀਂ ਚਾਹੰੁਦੀ ਜਿਥੇ ਉਸ ਨੇ ਆਪਣੇ ਸਾਥੀ ਲਈ ਆਪਣਾ ਵਜੂਦ ਸਾਬਤ ਕਰਨਾ ਪਵੇ।’’

ਉਸ ਨੇ ਕਿਹਾ, ‘‘ਮੈਂ ਹਮੇਸ਼ਾ ਆਪਣੀ ਮਾਂ ਨੂੰ ਇਕ ਚੰਗੀ ਪਤਨੀ ਦੇ ਰੂਪ ’ਚ ਦੇਖਿਆ ਹੈ। ਮੈਂ ਆਪਣੀ ਨਾਨੀ ਨੂੰ ਵੀ ਦੇਖਿਆ ਹੈ ਇਸ ਲਈ ਮੈਨੂੰ ਪਤਾ ਹੈ ਕਿ ਪਿਆਰ ਮੌਜੂਦ ਹੈ ਅਤੇ ਪਿਆਰ ਅਤੇ ਵਿਆਹ ਦੇ ਬਾਰੇ ’ਚ ਮੇਰਾ ਵਿਚਾਰ ਪ੍ਰਭਾਵਿਤ ਨਹੀਂ ਹੋਇਆ ਹੈ ਪਰ ਮੈਂ ਇਹ ਵੀ ਮਹਿਸੂਸ ਕੀਤਾ ਹੈ ਕਿ ਵਿਆਹ ’ਚ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ।’’

ਇਹ ਖ਼ਬਰ ਵੀ ਪੜ੍ਹੋ - ਹਰਿਆਣਵੀਂ ਡਾਂਸਰ ਸਪਨਾ ਚੌਧਰੀ ਅੱਜ ਕਰੇਗੀ ਵੱਡਾ ਐਲਾਨ
ਔਰਤਾਂ ਸਭ ਤੋਂ ਜ਼ਿਆਦਾ ਸੰਘਰਸ਼ ਕਰਦੀਆਂ ਹਨ ਅਤੇ ਮੈਂ ਅਜਿਹਾ ਸਿਰਫ ਆਪਣੀ ਮਾਂ ਦੇ ਨਾਲ ਹੀ ਨਹੀਂ ਜਦਕਿ ਦੁਨੀਆ ਭਰ ਦੀਆਂ ਔਰਤਾਂ ਨਾਲ ਦੇਖਿਆ ਹੈ। ਘੱਟੋ-ਘੱਟ ਉਸ ਤਰ੍ਹਾਂ ਦਾ ਪਿਆਰ ਮੈਨੂੰ ਨਹੀਂ ਚਾਹੀਦਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
'ਸੁਪਨਾ' ਪੂਰਾ ਕਰਨ ਤਕ ਡਟੇ ਰਹੋ : ਲਿਸਾ ਮਿਸ਼ਰਾ
NEXT STORY